
ਦਮਦਮੀ ਟਕਸਾਲ ਮੇਹਤਾ ਅਤੇ ਨਿਹੰਗ ਤਰੁਣਾ ਦਲ ਬਾਬਾ ਬਕਾਲਾ (ਗਾਵਾਂ ਵਾਲੇ) ਦੇ ਵਿਚਕਾਰ...
ਅੰਮ੍ਰਿਤਸਰ: ਦਮਦਮੀ ਟਕਸਾਲ ਮੇਹਤਾ ਅਤੇ ਨਿਹੰਗ ਤਰੁਣਾ ਦਲ ਬਾਬਾ ਬਕਾਲਾ (ਗਾਵਾਂ ਵਾਲੇ) ਦੇ ਵਿਚਕਾਰ ਅੱਜ ਉਸ ਸਮੇਂ ਖੂਨੀ ਟਕਰਾਅ ਹੋ ਗਿਆ ਜਦੋਂ ਨਿਹੰਗ ਜਥੰਬੰਦੀ ਦੇ ਸੇਵਾਦਾਰ ਹਜਾਰਾਂ ਦੀ ਗਿਣਤੀ ਵਿਚ ਗਾਵਾਂ ਨੂੰ ਲੈ ਕੇ ਦਮਦਮੀ ਟਕਸਾਲ ਦੇ ਖੇਤਾਂ ਵਿਚ ਦਾਖਲ ਹੋ ਗਏ ਅਤੇ ਉਥੇ ਲੱਗੀ ਫ਼ਸਲ ਤਬਾਹ ਹੋ ਗਈ। ਦਮਦਮੀ ਟਕਸਾਲ ਦੇ ਸਿੰਘਾਂ ਨੇ ਪਹਿਲਾਂ ਤਾਂ ਸਮਝਾਉਣ ਦਾ ਯਤਨ ਕੀਤਾ ਪਰ ਜਦੋਂ ਹੱਲ ਨਾ ਨਿਕਲਿਆ ਤਾਂ ਜਮ ਕੇ ਗੋਲੀਆਂ ਅਤੇ ਇੱਟਾਂ ਪੱਥਰ ਚੱਲਣੇ ਸ਼ੁਰੂ ਹੋ ਗਏ।
Punjab Police
ਇਸ ਦੌਰਾਨ ਨਿਹੰਗ ਜਥੰਬੰਦੀ ਦੇ ਅੱਧਾ ਦਰਜਨ ਦੇ ਕਰੀਬ ਸੇਵਾਦਾਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜ਼ਖ਼ਮੀਆਂ ਵਿਚ ਮਨਪ੍ਰੀਤ ਸਿੰਘ (21) ਨਿਵਾਸੀ ਉਦੋ ਨੰਗਲ, ਜਗਤਾਰ ਸਿੰਘ (40) ਨਿਵਾਸੀ ਮੇਹਤਾ, ਸੁਖਦੀਪ ਸਿੰਘ (22) ਕੋਹਾੜ ਸ਼ਾਮਲ ਹਨ। ਘਟਨਾ ਦੀ ਜਾਣਕਾਰੀ ਮਿਲਦੇ ਹੀ ਐਸਪੀ ਹਰਪਾਲ ਸਿੰਘ ਦੀ ਪ੍ਰਧਾਨਗੀ ਵਿਚ ਭਾਰੀ ਪੁਲਿਸ ਫੋਰਸ ਮੌਕੇ ‘ਤੇ ਪਹੁੰਚ ਗਈ ਅਤੇ ਦੋਨਾਂ ਪਾਸਿਓ ਪੈਦਾ ਹੋਏ ਤਣਾਅ ਦੀ ਸਥਿਤੀ ਉਤੇ ਕਾਬੂ ਪਾਇਆ। ਉਥੇ ਹੀ ਗਾਵਾਂ ਵਾਲਿਆਂ ਵੱਲੋਂ ਮੇਹਤਾ ਦਾ ਮੇਨ ਚੌਂਕ ਰਸਤਾ ਜਾਮ ਕਰਕੇ ਧਰਨੇ ਉਤੇ ਬੈਠ ਗਏ ਸੀ।
Nihang Singh
ਐਸ.ਪੀ.ਡੀ ਹਰਪਾਲ ਸਿੰਘ ਦਾ ਕਹਿਣਾ ਹੈ ਕਿ ਬਾਬਾ ਗਿਆਨ ਸਿੰਘ ਦੇ ਵਿਚਾਰ ਕਰਨ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ ਹੈ। ਸ਼ਨੀਵਰਾ ਨੂੰ ਦੋਨਾਂ ਪਾਰਟੀਆਂ ਨੂੰ ਬੁਲਾਇਆ ਗਿਆ ਹੈ। ਅੱਜ ਬਾਅਦ ਦੁਪਹਿਰ ਨਿਹੰਗ ਤਰੁਣਾ ਦਲ ਬਾਬਾ ਬਕਾਲਾ (ਗਾਵਾਂ ਵਾਲੇ) ਹਜਾਰਾਂ ਦੀ ਗਿਣਤੀ ਵਿਚ ਗਾਵਾਂ ਲੈ ਕੇ ਮੇਹਤਾ ਪਿੰਡ ਤੋਂ ਨਿਕਲ ਰਹੇ ਸੀ। ਜਿਵੇਂ ਹੀ ਗਾਵਾਂ ਦਾ ਝੂੰਡ ਖੇਤਾਂ ਵਿਚ ਲੱਗੇ ਝੋਨੇ ਦੀ ਫ਼ਸਲ ਨੂੰ ਉਜਾੜਨ ਲੱਗਾ ਤਾਂ ਦਮਦਮੀ ਟਕਸਾਲ ਦੇ ਸਿੰਘਾਂ ਨੇ ਉਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ ਪਰ ਸਥਿਤੀ ਇਸ ਕਦਰ ਵਿਗੜ ਚੁੱਕੀ ਸੀ ਕਿ ਤੁਰੰਤ ਗਾਵਾਂ ਨੂੰ ਖੇਤਾਂ ਤੋਂ ਬਾਹਰ ਕੱਢਣਾ ਆਸਾਨ ਨਹੀਂ ਸੀ।
ਜਿਸ ਤੋਂ ਬਾਅਦ ਦੋਨਾਂ ਗੁੱਟਾਂ ਵਿਚਾਲੇ ਟਕਰਾਅ ਸ਼ੁਰੂ ਹੋ ਗਿਆ ਅਤੇ ਗੋਲੀਆਂ ਚੱਲਣ ਲੱਗੀਆਂ। ਡੀਐਸਪੀ ਜੰਡਿਆਲਾ ਗੁਰਿੰਦਰਦੀਪ ਸਿੰਘ ਨੇ ਕਿਹਾ ਕਿ ਮੇਹਤਾ ਚੌਂਕ ਵਿਚ ਹੋਈ ਘਟਨਾ ਦੇ ਸੰਬੰਧ ਵਿਚ ਪੁਲਿਸ ਕੇਸ ਦਰਜ ਕਰਨ ਜਾ ਰਹੀ ਹੈ।