ਜੁਲਾਈ ਮਹੀਨੇ ’ਚ 1533 ਕਰੋੜ ਰੁਪਏ ਦਾ GST ਮਾਲੀਆ ਇਕੱਠਾ ਹੋਇਆ, ਪਿਛਲੇ ਸਾਲ ਨਾਲੋਂ 29 ਫੀਸਦੀ ਵੱਧ
Published : Aug 3, 2021, 7:37 pm IST
Updated : Aug 3, 2021, 7:37 pm IST
SHARE ARTICLE
GST revenue of Rs 1533 crore was collected in July
GST revenue of Rs 1533 crore was collected in July

ਪੰਜਾਬ ਸਰਕਾਰ ਨੂੰ ਇਸ ਸਾਲ ਜੁਲਾਈ ਮਹੀਨੇ ਦੌਰਾਨ ਵੱਖ-ਵੱਖ ਵਸੂਲੀਆਂ ਦੇ ਆਧਾਰ 'ਤੇ 1533 ਕਰੋੜ ਰੁਪਏ ਦਾ ਜੀ.ਐਸ.ਟੀ. ਮਾਲੀਆ ਇਕੱਤਰ ਹੋਇਆ

ਚੰਡੀਗੜ੍ਹ: ਪੰਜਾਬ ਸਰਕਾਰ ਨੂੰ ਇਸ ਸਾਲ ਜੁਲਾਈ ਮਹੀਨੇ ਦੌਰਾਨ ਵੱਖ-ਵੱਖ ਵਸੂਲੀਆਂ ਦੇ ਆਧਾਰ 'ਤੇ 1533 ਕਰੋੜ ਰੁਪਏ ਦਾ ਜੀ.ਐਸ.ਟੀ. ਮਾਲੀਆ ਇਕੱਤਰ ਹੋਇਆ ਜਦੋਂ ਕਿ ਪਿਛਲੇ ਸਾਲ 2020 ਦੌਰਾਨ ਜੁਲਾਈ ਮਹੀਨੇ ਦੌਰਾਨ 1188 ਕਰੋੜ ਰੁਪਏ ਇਕੱਠੇ ਹੋਏ ਸਨ ਜਿਸ ਨਾਲ ਜੀ.ਐਸ.ਟੀ. ਮਾਲੀਏ ਵਿੱਚ 29 ਫੀਸਦੀ ਵਾਧਾ ਹੋਇਆ। ਇਨ੍ਹਾਂ ਵੱਖ-ਵੱਖ ਵਸੂਲੀਆਂ ਵਿੱਚ ਸਟੇਟ ਗੁੱਡਜ਼ ਐਂਡ ਸਰਵਿਸਜ਼ ਟੈਕਸ ਹੈੱਡ, ਸੈਂਟਰਲ ਗੁੱਡਜ਼ ਐਂਡ ਸਰਵਿਸਜ਼ ਟੈਕਸ ਹੈੱਡ, ਇੰਟੀਗ੍ਰੇਟਿਡ ਗੁੱਡਜ਼ ਐਂਡ ਸਰਵਿਸਜ਼ ਟੈਕਸ ਹੈੱਡ ਅਤੇ ਸੈੱਸ ਹੈਡ ਸ਼ਾਮਲ ਹਨ।

Punjab GovtPunjab Govt

ਹੋਰ ਪੜ੍ਹੋ: ਜੁਲਾਈ ਮਹੀਨੇ ਵਿਚ ਗਈ 32 ਲੱਖ ਲੋਕਾਂ ਦੀ ਨੌਕਰੀ- CMIE

ਕਰ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਗੁੱਡਜ਼ ਐਂਡ ਸਰਵਿਸਿਜ਼ ਟੈਕਸ (ਵਸਤਾਂ ਅਤੇ ਸੇਵਾਵਾਂ ਕਰ) ਖਪਤ ਆਧਾਰਤ ਟੈਕਸ ਹੋਣ ਨਾਲ ਪੰਜਾਬ ਦਾ ਮਾਲੀਏ ਦਾ ਸਾਧਨ ਹੈ ਅਤੇ ਸੂਬੇ ਦੇ ਹਿੱਸੇ ਆਉਂਦਾ ਹੈ। ਇਹ ਟੈਕਸ ਸਟੇਟ ਗੁੱਡਜ਼ ਐਂਡ ਸਰਵਿਸਜ਼ ਟੈਕਸ ਹੈ ਜੋ ਕੇਂਦਰ ਵੱਲੋਂ ਹਰ ਮਹੀਨੇ ਤਬਦੀਲ ਕੀਤੀ ਇੰਟਰਾ ਸਟੇਟ ਸਪਲਾਈ 'ਤੇ ਨਕਦ ਇਕੱਠਾ ਕੀਤਾ ਜਾਂਦਾ ਹੈ ਜੋ ਇੰਟੀਗ੍ਰੇਟਿਡ ਗੁੱਡਜ਼ ਐਂਡ ਸਰਵਿਸਜ਼ ਟੈਕਸ ਦਾ ਕਰੈਡਿਟ ਹੈ ਅਤੇ ਸਟੇਟ ਗੁੱਡਜ਼ ਐਂਡ ਸਰਵਿਸਜ਼ ਟੈਕਸ ਦਾ ਭੁਗਤਾਨ ਕਰਨ ਲਈ ਵਰਤਿਆ ਜਾਂਦਾ ਹੈ।

GSTGST

ਬੁਲਾਰੇ ਨੇ ਕਿਹਾ ਕਿ ਜੁਲਾਈ 2021 ਦੌਰਾਨ ਇਕੱਤਰ ਕੀਤਾ ਗਿਆ ਜੀ.ਐਸ.ਟੀ. ਮਾਲੀਆ, ਭਾਵ ਸਟੇਟ ਗੁੱਡਜ਼ ਐਂਡ ਸਰਵਿਸਜ਼ ਟੈਕਸ ਨਕਦ ਇਕੱਠਾ ਕੀਤਾ ਗਿਆ ਅਤੇ ਕੇਂਦਰ ਵੱਲੋਂ ਟਰਾਂਸਫਰ ਦੇ ਭੁਗਤਾਨ ਕਰਨ ਲਈ ਵਰਤੀ ਗਿਆ ਇੰਟੀਗ੍ਰੇਟਿਡ ਗੁੱਡਜ਼ ਐਂਡ ਸਰਵਿਸਜ਼ ਟੈਕਸ ਦਾ ਕ੍ਰੈਡਿਟ 1455.85 ਕਰੋੜ ਰੁਪਏ ਹੈ ਜੋ ਕਿ ਜੁਲਾਈ, 2020 ਦੌਰਾਨ 1103.31 ਕਰੋੜ ਰੁਪਏ ਸੀ। ਜੀ.ਐਸ.ਟੀ. ਮਾਲੀਏ ਵਿੱਚ ਜੁਲਾਈ, 2020 ਦੇ ਮੁਕਾਬਲੇ ਜੁਲਾਈ, 2021 ਵਿੱਚ 31.95 ਫੀਸਦੀ ਵਾਧਾ ਹੋਇਆ ਜੋ ਆਰਥਿਕ ਸੁਧਾਰ ਦੀ ਗਤੀ ਵਿੱਚ ਤੇਜ਼ੀ ਨੂੰ ਦਰਸਾਉਂਦਾ ਹੈ।

ਹੋਰ ਪੜ੍ਹੋ: ਮੀਂਹ ਨਾਲ ਕਿਸਾਨਾਂ ਦਾ ਹੋਇਆ ਨੁਕਸਾਨ, ਮੁਆਵਜ਼ੇ ਲਈ ਬਲਜਿੰਦਰ ਕੌਰ ਨੇ ਮੁੱਖ ਸਕੱਤਰ ਨਾਲ ਕੀਤੀ ਮੁਲਾਕਾਤ

ਬੁਲਾਰੇ ਨੇ ਕਿਹਾ ਕਿ ਜੁਲਾਈ 2021 ਤੱਕ ਜੀ.ਐਸ.ਟੀ. ਮਾਲੀਆ 85.28 ਫੀਸਦੀ ਹੈ ਜੋ ਬੀਤੇ ਸਾਲ ਦੇ ਇਸੇ ਮਿਆਦ ਦੇ ਮੁਕਾਬਲੇ ਵੱਧ ਹੈ। ਸੂਬੇ ਵੱਲੋਂ ਪ੍ਰਭਾਵਸ਼ਾਲੀ ਢੰਗ ਨਾਲ ਜਾਅਲੀ ਬਿਲਿੰਗ ਅਤੇ ਗਲਤ ਵਪਾਰ ਦੀ ਸਖਤੀ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ। ਕਰ ਵਿਭਾਗ ਪੰਜਾਬ ਵੱਲੋਂ ਕਈ ਸਰੋਤਾਂ ਤੋਂ ਆਧੁਨਿਕ ਡਾਟਾ ਵਿਸ਼ਲੇਸ਼ਣ ਦੀ ਵਰਤੋਂ ਅਤੇ ਖਾਸ ਖੇਤਰਾਂ ਵਿੱਚ ਟੈਕਸ ਚੋਰੀ ਦਾ ਅਧਿਐਨ ਕੀਤਾ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸੰਪੂਰਨ ਅਤੇ ਪ੍ਰਭਾਵਸ਼ਾਲੀ ਟੈਕਸ ਪ੍ਰਸ਼ਾਸਨ ਨੇ ਟੈਕਸ ਮਾਲੀਏ ਵਿੱਚ ਵਾਧੇ ਲਈ ਯੋਗਦਾਨ ਪਾਇਆ ਹੈ।

Captain Amarinder Singh Captain Amarinder Singh

ਬੁਲਾਰੇ ਨੇ ਕਿਹਾ ਕਿ ਜੁਲਾਈ 2021 ਦੌਰਾਨ ਵੈਟ ਅਤੇ ਸੀ.ਐਸ.ਟੀ. ਮਾਲੀਆ ਕ੍ਰਮਵਾਰ 692.44 ਕਰੋੜ ਰੁਪਏ ਅਤੇ 28.76 ਕਰੋੜ ਰੁਪਏ ਹੋਇਆ। ਇਸੇ ਤਰ੍ਹਾਂ ਜੂਨ ਮਹੀਨੇ ਦੌਰਾਨ ਵੈਟ ਅਤੇ ਸੀ.ਐਸ.ਟੀ. ਦੇ ਮਾਲੀਏ ਦੀ ਉਗਰਾਹੀ ਜੁਲਾਈ, 2020 ਦੇ ਮੁਕਾਬਲੇ ਕ੍ਰਮਵਾਰ 48.85 ਫੀਸਦੀ ਅਤੇ 62.49 ਫੀਸਦੀ ਵੱਧ ਹੈ। ਇਸੇ ਤਰ੍ਹਾਂ ਜੁਲਾਈ, 2021 ਤੱਕ ਵੈਟ ਅਤੇ ਸੀ.ਐਸ.ਟੀ. ਮਾਲੀਆ ਪਿਛਲੇ ਸਾਲ ਦੇ ਮੁਕਾਬਲੇ ਕ੍ਰਮਵਾਰ 88.36 ਫੀਸਦੀ ਅਤੇ 125.51 ਫੀਸਦੀ ਵੱਧ ਹੈ।

ਹੋਰ ਪੜ੍ਹੋ: ਕਿਸਾਨ ਅੰਦੋਲਨ ਵਿੱਚ 600 ਤੋਂ ਜ਼ਿਆਦਾ ਕਿਸਾਨ ਹੋਏ ਸ਼ਹੀਦ, ਫਿਰ 127 ਨੂੰ ਹੀ ਨੌਕਰੀ ਕਿਉਂ?- ਆਪ

ਇਸ ਤੋਂ ਇਲਾਵਾ ਆਟੋਮੋਬਾਈਲ ਰਿਟੇਲ ਵਿੱਚ ਸੁਧਾਰ ਦੇ ਸੰਕੇਤ ਦਿਖ ਰਹੇ ਹਨ। ਰੀਅਲ ਅਸਟੇਟ ਅਤੇ ਨਿਰਮਾਣ ਗਤੀਵਿਧੀਆਂ ਵਿੱਚ ਵਾਧਾ ਹੋ ਰਿਹਾ ਹੈ ਜਿਸ ਨਾਲ  ਸੀਮੈਂਟ, ਲੋਹਾ ਅਤੇ ਸਟੀਲ ਖੇਤਰ ਵਿਕਾਸ ਵੱਲ ਵੱਧ ਰਿਹਾ ਹੈ। ਕੋਵਿਡ -19 ਮਹਾਂਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਸਰਵਿਸਜ਼ ਸੈਕਟਰ ਖਾਸ ਕਰਕੇ ਪ੍ਰਾਹੁਣਚਾਰੀ, ਸੈਰ-ਸਪਾਟਾ ਅਤੇ ਫੂਡ ਖੇਤਰਾਂ ਵਿੱਚ ਵੀ ਕੁੱਝ ਸੁਧਾਰ ਹੋਇਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement