
ਪੰਜਾਬ ਦੀਆਂ ਸਰਕਾਰਾਂ ਨੇ ਆਪਣੇ ਸੌੜੇ ਹਿੱਤਾਂ ਲਈ 'ਉੱਤਮ ਖ਼ੇਤੀ ਮੱਧਮ ਵਪਾਰ' ਦੇ ਨਾਅਰੇ ਨੂੰ ਪਲਟ ਕੇ ਰੱਖ਼ ਦਿੱਤਾ।
ਗੜ੍ਹਸ਼ੰਕਰ: ਅੱਜ ਤੱਕ ਦੇ ਇਤਿਹਾਸ ਦੀਆਂ ਹਿੰਦੋਸਤਾਨ ਅਤੇ ਪੰਜਾਬ ਦੀਆਂ ਸਰਕਾਰਾਂ ਨੇ ਆਪਣੇ ਸੌੜੇ ਹਿੱਤਾਂ ਦੀ ਖ਼ਾਤਰ 'ਉੱਤਮ ਖ਼ੇਤੀ ਮੱਧਮ ਵਪਾਰ' ਦੇ ਨਾਅਰੇ ਨੂੰ ਪਲਟ ਕੇ ਰੱਖ਼ ਦਿੱਤਾ ਹੈ। ਇਸ ਕਾਰਨ ਅੱਜ ਪੰਜਾਬ ਸਮੇਤ ਦੇਸ਼ ਵਿਚ ਜਿੱਥੇ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ ਉੱਥੇ-ਉੱਥੇ ਉਨ੍ਹਾਂ ਦੀ ਆਰਥਿਕ ਹਾਲਤ ਦਿਨ ਪ੍ਰਤੀ ਦਿਨ ਮਾੜੀ ਹੁੰਦੀ ਜਾ ਰਹੀ ਹੈ। ਇਹ ਵਿਚਾਰ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ (Gurnam Singh Chaduni) ਨੇ ਅੱਜ ਗੜ੍ਹਸ਼ੰਕਰ (Garhshankar Sangharsh) ਵਿਖੇ ਲੋਕਾਂ ਅਤੇ ਕਿਸਾਨਾਂ ਦੇ ਇੱਕ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।
ਹੋਰ ਪੜ੍ਹੋ: ਸੁਖਬੀਰ ਬਾਦਲ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੀਤੇ 13 ਵਾਅਦੇ
PHOTO
ਚੜੂਨੀ ਅਤੇ ਬਸਪਾ ਪੰਜਾਬ (BSP Punjab) ਦੇ ਸਾਬਕਾ ਪ੍ਰਧਾਨ ਰਸ਼ਪਾਲ ਸਿੰਘ ਰਾਜੂ ਵਲੋਂ ਆਪਣੇ ਵੱਡੀ ਗਿਣਤੀ ਵਿਚ ਨਾਲ ਆਏ ਸਾਥੀਆਂ ਨੂੰ ਲੈ ਕੇ ਇਹ ਮੀਟਿੰਗ ਕਰਵਾਈ ਸੀ, ਜਿਸ ਦਾ ਸਿੱਧਾ ਸੰਦੇਸ਼ ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੂੰ ਚੇਤਾਵਨੀ ਸੀ ਕਿ ਅਕਾਲੀ ਦਲ ਨਾਲ ਸੀਟਾਂ ਦੀ ਵੰਡ ਅਤੇ ਸਮਝੌਤੇ ਤੋਂ ਬਾਅਦ ਗੜ੍ਹਸ਼ੰਕਰ ਸੀਟ ਅਕਾਲੀ ਦਲ ਲਈ ਖ਼ਤਰਾ ਹੈ।ਚੜੂਨੀ ਨੇ ਕਿਹਾ ਕਿ ਉਨ੍ਹਾਂ ਦੇਸ਼ ਦੀਆਂ ਲੋਟੂ ਪਾਰਟੀਆਂ ਦੀਆਂ ਸਰਕਾਰਾਂ ਨੂੰ ਚਲਦਾ ਕਰਨ ਲਈ ਅਤੇ ਪੰਜਾਬ ਦੇ ਮਿਹਨਤੀ ਕਿਸਾਨਾਂ ਅਤੇ ਮਜ਼ਦੂਰਾਂ (Labourers) ਦੀ ਸਰਕਾਰ ਬਣਾਉਣ ਲਈ ਇਹ ਮਿਸ਼ਨ ਪੰਜਾਬ (Mission Punjab) ਸ਼ੁਰੂ ਕੀਤਾ ਹੈ।
ਹੋਰ ਪੜ੍ਹੋ: ਪੱਛਮੀ ਬੰਗਾਲ ‘ਚ ਹੜ੍ਹ ਨੇ ਮਚਾਇਆ ਕਹਿਰ! 7 ਲੋਕਾਂ ਦੀ ਮੌਤ, ਕਰੀਬ 2.5 ਲੱਖ ਲੋਕ ਹੋਏ ਬੇਘਰ
ਉਨ੍ਹਾਂ ਕਿਹਾ ਇਸ ਦੇ ਅਧੀਨ ਸਾਰੇ ਪੰਜਾਬ ਵਿਚ ਲੋਕਾਂ ਦੀ ਆਪਣੀ ਸਰਕਾਰ ਬਣਾਉਣ ਦਾ ਸੱਦਾ ਦੇਣ ਲਈ ਹਰ ਵਿਧਾਨ ਸਭਾ ਖ਼ੇਤਰ ਵਿਚ ਜਾ ਰਹੇ ਹਨ। ਉਨ੍ਹਾਂ ਵੋਟਾਂ ਦੀ ਗਿਣਤੀ ਮਿਣਤੀ ਨਾਲ ਲੋਕਾਂ ਵਿਚ ਅਜਿਹਾ ਜੋਸ਼ ਭਰਿਆ ਕਿ ਸਾਰਾ ਹਾਲ ਬੋਲੇ ਸੋ ਨਿਹਾਲ ਦੇ ਨਾਅਰਿਆਂ ਨਾਲ ਗੂੰਜ ਪਿਆ। ਉਨ੍ਹਾਂ ਗਾਇਕ ਜੱਸ ਬਾਜਵਾ ਦੇ 10 ਇਮਾਨਦਾਰ ਵਿਧਾਇਕਾਂ ਦੀ ਚੋਣ ਦੇ ਫ਼ੈਸਲੇ ਦਾ ਸਮਰਥਨ ਕੀਤਾ।
Gurnam Singh Chaduni
ਹੋਰ ਪੜ੍ਹੋ: MP: ਹੁਣ ਗੈਰਕਾਨੂੰਨੀ ਸ਼ਰਾਬ ਵੇਚਣ ’ਤੇ ਹੋਵੇਗੀ ਉਮਰ ਕੈਦ ਜਾਂ ਮੌਤ ਦੀ ਸਜ਼ਾ
ਅੱਗੇ ਚੜੂਨੀ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਕਿਸਾਨ (Farmers) ਅਤੇ ਲੋਕ ਮਾਰੂ ਨੀਤੀਆਂ ਖ਼ਤਮ ਕਰਨ ਲਈ 10 ਨਹੀਂ ਪੂਰੀ ਸਰਕਾਰ ਹੀ ਮਿਹਨਤੀ ਲੋਕਾਂ ਦੀ ਬਣਨੀ ਚਾਹੀਦੀ ਹੈ ਕਿਉਂਕਿ ਅੱਜ ਦੇਸ਼ ਵਿਚ ਤਿੰਨ ਪ੍ਰਤੀਸ਼ਤ ਅਮੀਰ ਲੋਕ ਹੀ 97 ਪ੍ਰਤੀਸ਼ਤ ਲੋਕਾਂ 'ਤੇ ਰਾਜ ਕਰ ਰਹੇ ਹਨ। ਬਸਪਾ ਦੇ ਸਾਬਕਾ ਸੂਬਾ ਪ੍ਰਧਾਨ ਰਸ਼ਪਾਲ ਰਾਜੂ ਅਤੇ ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸੰਹੂਗੜਾ ਦੀਆਂ ਜੋਸ਼ਲੀਆਂ ਤਕਰੀਰਾਂ ਨੇ ਦਰਸਾ ਦਿੱਤਾ ਕਿ ਇਹ ਰੈਲੀ ਬਸਪਾ ਅਤੇ ਅਕਾਲੀ ਦਲ ਲਈ ਗੜ੍ਹਸ਼ੰਕਰ ਵਿਚ ਵੱਡਾ ਖ਼ਤਰਾ ਬਣਨ ਜਾ ਰਹੀ ਹੈ।