ਹਾਈ ਕੋਰਟ ਨੇ ਇਸ ਮਾਮਲੇ ਵਿਚ ਸੁਣਵਾਈ ਵੀਰਵਾਰ ’ਤੇ ਪਾ ਦਿਤੀ
ਚੰਡੀਗੜ੍ਹ: ਡਰੱਗਜ਼ ਰੈਕੇਟ ਦੀ ਜਾਂਚ ਲਈ ਬਣਾਈ ਐਸਆਈਟੀ ਦੇ ਮੁਖੀ ਤੱਤਕਾਲੀ ਡੀਜੀਪੀ ਸਿਧਾਰਥ ਚਟੋਪਾਧਿਆਇ ਵਲੋਂ ਨਿਜੀ ਤੌਰ ’ਤੇ ਦਾਖ਼ਲ ਚੌਥੀ ਰੀਪੋਰਟ ਨਾ ਖੋਲ੍ਹੇ ਜਾਣ ਨੂੰ ਲੈ ਕੇ ਦਾਖ਼ਲ ਸਾਬਕਾ ਪੁਲਿਸ ਮੁਖੀ ਸੁਰੇਸ਼ ਅਰੋੜਾ ਦੀ ਅਰਜ਼ੀ ’ਤੇ ਬਹਿਸ ਦੌਰਾਨ ਪੰਜਾਬ ਸਰਕਾਰ ਵਲੋਂ ਵਧੀਕ ਐਡਵੋਕੇਟ ਜਨਰਲ ਗੌਰਵ ਗਰਗ ਧੂਰੀਵਾਲਾ ਨੇ ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਮੁਖੀ ਇੰਦਰਪ੍ਰੀਤ ਸਿੰਘ ਚੱਢਾ ਖ਼ੁਦਕੁਸ਼ੀ ਕੇਸ ਵਿਚ ਚਟੋਪਾਧਿਆਇ ’ਤੇ ਲੱਗੇ ਦੋਸ਼ਾਂ ਦੀ ਜਾਂਚ ’ਤੇ ਲੱਗੀ ਰੋਕ ਹਟਾਉਣ ਦੀ ਮੰਗ ਕੀਤੀ।
ਇਹ ਵੀ ਪੜ੍ਹੋ: ਪੰਜਾਬ ’ਚ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦਾ ਐਲਾਨ
ਸਰਕਾਰੀ ਵਕੀਲ ਨੇ ਕਿਹਾ ਕਿ ਚਟੋਪਾਧਿਆਇ ਵਲੋਂ ਇਹ ਕਹਿਣਾ ਗ਼ਲਤ ਹੈ ਕਿ ਰਾਜਜੀਤ ਸਿੰਘ ਨੂੰ ਡਰੱਗਜ਼ ਕੇਸ ਵਿਚ ਕਲੀਨ ਚਿੱਟ ਦੇਣ ਲਈ ਦਬਾਅ ਬਣਾਉਣ ਲਈ ਹੀ ਇੰਦਰਪ੍ਰੀਤ ਸਿੰਘ ਚੱਢਾ ਕੇਸ ਵਿਚ ਉਨ੍ਹਾਂ (ਚਟੋਪਾਧਿਆਇ) ਨੂੰ ਫਸਾਇਆ ਜਾ ਰਿਹਾ ਹੈ। ਧੂਰੀਵਾਲਾ ਨੇ ਪੈਰਵੀ ਕੀਤੀ ਕਿ ਖ਼ੁਦਕੁਸ਼ੀ ਨੋਟ ਵਿਚ ਚਟੋਪਾਧਿਆਇ ਦਾ ਨਾਮ ਹੈ ਤੇ ਇਸ ਉਪਰੰਤ ਚੱਢਾ ਪ੍ਰਵਾਰ ਨੇ ਵੀ ਚਟੋਪਾਧਿਆਇ ’ਤੇ ਧਮਕੀ ਦੇਣ ਦਾ ਬਿਆਨ ਦਿਤਾ ਹੈ।
ਇਹ ਵੀ ਪੜ੍ਹੋ: ਸਤਲੁਜ ’ਚ ਰੁੜ੍ਹ ਕੇ ਪਾਕਿਸਤਾਨ ਪਹੁੰਚੇ ਨੌਜਵਾਨਾਂ ਦੀ ਨਹੀਂ ਹੋ ਸਕੀ ਘਰ ਵਾਪਸੀ
ਉਨ੍ਹਾਂ ਕਿਹਾ ਕਿ ਚਟੋਪਾਧਿਆਇ ਕਾਨੂੰਨ ਤੋਂ ਉਪਰ ਨਹੀਂ ਹਨ ਤੇ ਉਨ੍ਹਾਂ ਨੇ ਜੋ ਕੁੱਝ ਕਹਿਣਾ ਹੈ ਉਹ ਜਾਂਚ ਵਿਚ ਸ਼ਾਮਲ ਹੋ ਕੇ ਦੱਸ ਸਕਦੇ ਹਨ ਤੇ ਜੇਕਰ ਕੁੱਝ ਨਾ ਸਾਬਤ ਹੋਇਆ ਤਾਂ ਬਚ ਜਾਣਗੇ, ਲਿਹਾਜ਼ਾ ਇੰਦਰਪ੍ਰੀਤ ਸਿੰਘ ਚੱਢਾ ਖ਼ੁਦਕੁਸ਼ੀ ਕੇਸ ਦੀ ਜਾਂਚ ਮੁਕੰਮਲ ਕਰਨ ਦਿਤੀ ਜਾਣੀ ਚਾਹੀਦੀ ਹੈ ਤੇ ਚਟੋਪਾਧਿਆਇ ਵਿਰੁਧ ਜਾਂਚ ’ਤੇ ਲੱਗੀ ਰੋਕ ਹਟਾਈ ਜਾਣੀ ਚਾਹੀਦੀ ਹੈ। ਹਾਈ ਕੋਰਟ ਨੇ ਇਸ ਮਾਮਲੇ ਵਿਚ ਸੁਣਵਾਈ ਵੀਰਵਾਰ ’ਤੇ ਪਾ ਦਿਤੀ ਹੈ।