
ਪੰਜਾਬ ਦੇ ਪ੍ਰੋਜੈਕਟਾਂ ਬਾਰੇ ਕੀਤੀ ਚਰਚਾ
ਅੰਮ੍ਰਿਤਸਰ: ਪੰਜਾਬ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਤੇ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਤੇ ਇਸ ਮੁਲਾਕਾਤ ਦੌਰਾਨ ਉਹਨਾਂ ਨੇ ਅੰਮ੍ਰਿਤਸਰ ਦੇ ਵਿਕਾਸ ਕਾਰਜਾਂ ਬਾਰੇ ਵਿਚਾਰ ਚਰਚਾ ਕੀਤੀ। ਸੰਸਦ ਮੈਂਬਰਾਂ ਵਿਚ ਐੱਮਪੀ ਗੁਰਜੀਤ ਸਿੰਘ ਔਜਲਾ ਸਮੇਤ ਉਨ੍ਹਾਂ ਦੇ ਸਾਥੀ ਸਾਂਸਦ ਮੈਂਬਰ ਅਮਰ ਸਿੰਘ, ਮੁਹੰਮਦ ਸਦੀਕ ਤੇ ਜਸਬੀਰ ਡਿੰਪਾ ਵੀ ਸਨ।
ਇਹ ਵੀ ਪੜ੍ਹੋ: ਮੈਕਸੀਕੋ 'ਚ ਟਰੇਨ ਅਤੇ ਬੱਸ ਦੀ ਟੱਕਰ, 7 ਦੀ ਮੌਤ, 17 ਜ਼ਖਮੀ
ਉਨ੍ਹਾਂ ਨੇ ਖਾਸ ਤੌਰ 'ਤੇ ਤੁੰਗ ਢਾਬ ਡ੍ਰੇਨ ਤੋਂ ਉਤਪੰਨ ਹੋ ਰਹੇ ਮਸਲਿਆਂ ਦੇ ਹੱਲ ਲਈ ਲੰਬੇ ਸਮੇਂ ਤੋਂ ਚੱਲ ਰਹੇ ਸੰਘਰਸ਼ ਬਾਰੇ ਜਾਣੂ ਕਰਵਾਇਆ ਤਾਂ ਜੋ ਜਲਦੀ ਤੋਂ ਜਲਦੀ ਲੋਕਾਂ ਨੂੰ ਪ੍ਰਦੂਸ਼ਣ ਤੋਂ ਨਿਜਾਤ ਦਿਵਾਈ ਜਾਵੇ। ਜਿਸ 'ਤੇ ਮੰਤਰੀ ਨੇ ਵਿਸ਼ਵਾਸ ਦਵਾਇਆ ਕਿ ਰਾਜ ਸਰਕਾਰ ਵਲੋਂ ਭੇਜੀ ਜਾਣ ਵਾਲੀ ਪ੍ਰੋਜੇਕਟ ਰਿਪੋਰਟ 'ਤੇ ਕਾਰਵਾਈ ਜਲਦ ਤੋਂ ਜਲਦ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਪੰਜਾਬ ਦੀ ਗਾਇਕਾ ਪਰਮਜੀਤ ਕੌਰ ਪੰਮੀ ਨਿਕਲੀ 'ਚਿੱਟੇ' ਦੀ ਤਸਕਰ, 2 ਸਾਥੀਆਂ ਸਣੇ ਗ੍ਰਿਫ਼ਤਾਰ
ਜ਼ਿਕਰਯੋਗ ਹੈ ਕਿ ਤੁੰਗ ਢਾਬ ਬਾਰੇ ਹਾਲ ਹੀ ਵਿਚ ਕੀਤੀ ਗਈ ਮੀਟਿੰਗ ਦੌਰਾਨ ਇਸ ਪ੍ਰੋਜੈਕਟ ਰਿਪੋਰਟ ਨੂੰ ਜਲਦ ਤਿਆਰ ਕਰਨ ਲਈ ਹਿਦਾਇਤ ਜਾਰੀ ਕੀਤੀ ਗਈ ਸੀ। ਇਸ ਦੇ ਨਾਲ-ਨਾਲ ਭਗਤਾਂਵਾਲਾ ਡੰਪ, ਭਗਤਾਂਵਾਲਾ ਅਤੇ ਝਬਾਲ ਰੋਡ 'ਤੇ ਵਗਦੇ ਨਾਲੇ ਅਤੇ ਸ਼ਹਿਰ ਦੇ ਵਿਕਾਸ ਨਾਲ ਸਬੰਧਤ ਹੋਰ ਮਸਲਿਆਂ ਦੇ ਹੱਲ ਲਈ ਕੇਂਦਰ ਸਰਕਾਰ ਦੀ ਦਖ਼ਲ ਬਾਰੇ ਅਪੀਲ ਕੀਤੀ। ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਅਸੀਂ ਪਾਰਲੀਮੈਂਟ ਵਿਚ ਮਨੀਪੁਰ ਮਾਮਲੇ 'ਤੇ ਨਿਆਂ ਮੰਗਦੇ ਹਾਂ ਪਰ ਸੰਸਦ ਨੂੰ ਚਲਾਇਆ ਨਹੀਂ ਜਾ ਰਿਹਾ ਹੈ। ਵਾਰ-ਵਾਰ ਸੰਸਦ ਨੂੰ ਮੁਲਤਵੀ ਕੀਤਾ ਜਾ ਰਿਹਾ ਹੈ।