
Pathankot News : ਲਿੰਕ 'ਤੇ ਕਲਿੱਕ ਕਰਨ 'ਤੇ ਲੋਕਾਂ ਨੂੰ ਕਈ ਕੰਪਨੀਆਂ 'ਚ ਪੈਸਾ ਲਗਾਉਣ ਲਈ ਕਿਹਾ ਗਿਆ
Pathankot News : ਪਠਾਨਕੋਟ 'ਚ ਸੋਸ਼ਲ ਮੀਡੀਆ 'ਤੇ ਆਨਲਾਈਨ ਟਰੇਡਿੰਗ ਸਬੰਧੀ ਇਕ ਇਸ਼ਤਿਹਾਰ ਦੇਖ ਕੇ ਅਤੇ ਲਿੰਕ 'ਤੇ ਕਲਿੱਕ ਕਰਨ ਤੋਂ ਬਾਅਦ ਵੱਖ-ਵੱਖ ਕੰਪਨੀਆਂ 'ਚ ਪੈਸੇ ਲਗਾਉਣ ਦੇ ਬਹਾਨੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਅਣਪਛਾਤੇ ਵਿਅਕਤੀ ਖਿਲਾਫ਼ ਥਾਣਾ ਡਿਵੀਜ਼ਨ ਨੰਬਰ 1 'ਚ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜੋ:Paris Olympics 2024: ਮਨੂ ਭਾਕਰ ਤੀਸਰੇ ਤਮਗੇ 'ਤੇ ਨਜ਼ਰ, 25 ਮੀਟਰ ਏਅਰ ਪਿਸਟਲ ਸ਼ੂਟਿੰਗ ਈਵੈਂਟ ਦੇ ਫਾਈਨਲ 'ਚ ਦਾਖਲ
ਸ਼ਿਕਾਇਤਕਰਤਾ ਪਠਾਨਕੋਟ ਵਾਸੀ ਅਟਲ ਕੁਮਾਰ ਨੇ ਐਸਐਸਪੀ ਦਫ਼ਤਰ ਵਿਚ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਕੁਝ ਅਣਪਛਾਤੇ ਵਿਅਕਤੀਆਂ ਨੇ ਫੇਸਬੁੱਕ ’ਤੇ ਆਨਲਾਈਨ ਵਪਾਰ ਸਬੰਧੀ ਇਸ਼ਤਿਹਾਰ ਜਾਰੀ ਕੀਤਾ ਸੀ। ਜਿਸ 'ਤੇ ਇਕ ਲਿੰਕ ਦਿੱਤਾ ਗਿਆ ਸੀ। ਲਿੰਕ 'ਤੇ ਕਲਿੱਕ ਕਰਨ 'ਤੇ ਲੋਕਾਂ ਨੂੰ ਕਈ ਕੰਪਨੀਆਂ 'ਚ ਪੈਸਾ ਲਗਾਉਣ ਲਈ ਕਿਹਾ ਗਿਆ। ਉਸਨੇ ਵੱਖ-ਵੱਖ ਖਾਤਿਆਂ ਵਿਚ ਲੈਣ-ਦੇਣ ਕਰਕੇ ਲਗਭਗ 10.55 ਲੱਖ ਰੁਪਏ ਦਾ ਨਿਵੇਸ਼ ਕੀਤਾ।
ਇਹ ਵੀ ਪੜੋ:Punjab and Haryana high Court : ਪੰਜਾਬ 'ਚ ਸਰਹੱਦ ਨੇੜੇ ਗੈਰ-ਕਾਨੂੰਨੀ ਮਾਈਨਿੰਗ 'ਤੇ ਕੇਂਦਰ ਨੇ ਨਹੀਂ ਦਿੱਤਾ ਜਵਾਬ
ਸ਼ਿਕਾਇਤ ਵਿਚ ਦੱਸਿਆ ਗਿਆ ਕਿ ਮੁਲਜ਼ਮਾਂ ਨੇ ਲਾਲਚ ਦੇ ਕੇ ਠੱਗੀ ਮਾਰੀ ਹੈ। ਪੁਲਿਸ ਅਧਿਕਾਰੀਆਂ ਨੇ ਸ਼ਿਕਾਇਤ ਮਿਲਣ ’ਤੇ ਥਾਣਾ ਡਵੀਜ਼ਨ ਨੰਬਰ-1 ਵਿਚ ਕੇਸ ਦਰਜ ਕਰ ਲਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
(For more news apart from After seeing the trading advertisement, clicked on the link, lost 10.55 lakh rupees News in Punjabi, stay tuned to Rozana Spokesman)