
Phillaur Murder News: ਪ੍ਰਵਾਰ ਦਾ ਇਕਲੌਤਾ ਮੈਂਬਰ ਸੀ ਕਮਾਉਣ ਵਾਲਾ
Phillaur Murder News in punjabi : ਫਿਲੌਰ ਦੇ ਅੱਪਰਾ ਨੇੜਲੇ ਪਿੰਡ ਛੋਕਰਾਂ ਵਿਖੇ ਇਕ ਮਾਮੂਲੀ ਤਕਰਾਰ ਦੌਰਾਨ 3 ਵਿਅਕਤੀਆਂ ਵੱਲੋਂ ਇਕ ਵਿਅਕਤੀ ਦੇ ਸਿਰ ’ਚ ਇੱਟਾਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਐੱਸ. ਐੱਚ. ਓ. ਫਿਲੌਰ ਸੁਖਦੇਵ ਸਿੰਘ ਥਾਣਾ ਫਿਲੌਰ ਅਤੇ ਸੁਖਵਿੰਦਰਪਾਲ ਸਿੰਘ ਚੌਂਕੀ ਇੰਚਾਰਜ ਅੱਪਰਾ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਮ੍ਰਿਤਕ ਰੂਪ ਲਾਲ ਦੇ ਬੇਟੇ ਨੇ ਦੱਸਿਆ ਕਿ ਬੀਤੀ ਰਾਤ ਪੀਰ ਲੱਖ ਦਾਤਾ ਦੇ ਸਥਾਨ ਨੇੜੇ ਉਸ ਦੇ ਪਿਤਾ ਰੂਪ ਲਾਲ ਉਰਫ਼ ਰੂਪੀ ਪੁੱਤਰ ਜੀਤ ਰਾਮ ਨੂੰ ਪਿੰਡ ਦੇ ਹੀ 3 ਨੌਜਵਾਨਾ ਵੱਲੋਂ ਰੋਕ ਕੇ ਸ਼ਰਾਬ ਪਿਲਾਉਣ ਬਾਰੇ ਕਹਿਣ ਲੱਗੇ।
ਇਹ ਵੀ ਪੜ੍ਹੋ: Punjab News: ਮੁੱਖ ਮੰਤਰੀ ਨੇ ਸ਼ਹੀਦ ਹੋਮਗਾਰਡ ਜਵਾਨ ਜਸਪਾਲ ਸਿੰਘ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੇ ਬੀਮੇ ਦਾ ਚੈੱਕ ਸੌਂਪਿਆ
ਪਰ ਜਦੋਂ ਉਸ ਨੇ ਇਨਕਾਰ ਕੀਤਾ ਤਾਂ ਅਤੇ ਕਿਹਾ ਕਿ ਮੇਰੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚੱਲ ਰਿਹਾ ਹੈ ਮੈਂ ਸ਼ਰਾਬ ਨਹੀਂ ਪਿਲਾ ਨਹੀਂ ਸਕਦਾ। ਜਿਸ ਤੋਂ ਬਾਅਦ ਉਕਤ ਨੌਜਵਾਨਾਂ ਨੇ ਰੂਪ ਲਾਲ ਦੇ ਸਿਰ 'ਚ ਇੱਟਾਂ ਮਾਰ-ਮਾਰ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।
ਇਹ ਵੀ ਪੜ੍ਹੋ: BJP MLA Sukhram Chaudhary: ਨਾਲੇ 'ਚ ਫਸੀ ਭਾਜਪਾ ਵਿਧਾਇਕ ਦੀ ਕਾਰ, ਪੈਦਲ ਹੀ ਨਾਲਾ ਕੀਤਾ ਪਾਰ
ਜਿਸ ਨੂੰ ਆਸ ਪਾਸ ਦੇ ਲੋਕਾਂ ਵੱਲੋਂ ਸਿਵਲ ਹਸਪਤਾਲ ਅੱਪਰਾ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦੇ ਪੱਟੀਆਂ ਕਰਕੇ ਉਸ ਨੂੰ ਘਰ ਭੇਜ ਦਿੱਤਾ ਗਿਆ ਪਰ ਰੂਪ ਲਾਲ ਗੰਭੀਰ ਜ਼ਖ਼ਮੀ ਹੋਣ ਕਾਰਨ ਉਸ ਦੀ ਘਰ ਜਾ ਕੇ ਮੌਤ ਹੋ ਗਈ। ਇਸ ਸਬੰਧੀ ਪੁਲਿਸ ਵੱਲੋਂ ਤਿੰਨਾਂ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਦੋ ਨੂੰ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from BJP MLA Phillaur Murder News in punjabi , stay tuned to Rozana Spokesman)