Fazilka ਪੁਲਿਸ ਨੇ ਫ਼ਾਇਰਿੰਗ ਮਾਮਲੇ 'ਚ ਐਨਕਾਊਂਟਰ ਕਰ ਕੇ ਦੋ ਮੁਲਜ਼ਮ ਕੀਤੇ ਕਾਬੂ
Published : Aug 3, 2025, 12:22 pm IST
Updated : Aug 3, 2025, 12:36 pm IST
SHARE ARTICLE
Fazilka Police Arrest Two Accused in Firing Case in Encounter Latest News in Punjabi
Fazilka Police Arrest Two Accused in Firing Case in Encounter Latest News in Punjabi

ਕਾਰ ਸਵਾਰ 5 ਹਮਲਾਵਰਾਂ ਤੇ 3-4 ਮੋਟਰਸਾਈਕਲਾਂ ਸਵਾਰਾਂ ਨੇ ਸਾਹਿਲਪ੍ਰੀਤ ਨੂੰ ਮਾਰੀਆਂ ਸੀ ਗੋਲੀਆਂ

Fazilka Police Arrest Two Accused in Firing Case in Encounter Latest News in Punjabi ਫ਼ਾਜ਼ਿਲਕਾ ਪੁਲਿਸ ਨੇ ਪਿਛਲੇ ਦਿਨੀ ਜ਼ਿਲ੍ਹੇ ਵਿਚ ਹੋਈ ਫ਼ਾਇਰਿੰਗ ਮਾਮਲੇ ’ਚ ਐਨਕਾਊਂਟਰ ਕਰ ਕੇ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ। ਦੱਸ ਦਈਏ ਕਿ ਕਾਰ ਸਵਾਰ 5 ਹਮਲਾਵਰਾਂ ਤੇ 3-4 ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਸਾਹਿਲਪ੍ਰੀਤ ਨੂੰ ਗੋਲੀਆਂ ਮਾਰੀਆਂ ਸਨ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਐਫ਼.ਆਈ.ਆਰ. ਨੰਬਰ 57, ਮਿਤੀ 22-04-2025 ਅਧੀਨ ਧਾਰਾ 103,351(2), 191(3), 190 ਬੀਐਨਐਸ, ਆਰਮਜ਼ ਐਕਟ ਦੀਆਂ ਧਾਰਾਵਾਂ 25, 27, 54, 59 ਤਹਿਤ ਪੀ.ਐਸ. ਸਿਟੀ ਫ਼ਾਜ਼ਿਲਕਾ ਵਿਖ਼ੇ ਮਾਮਲਾ ਦਰਜ ਕੀਤਾ ਗਿਆ ਸੀ।

ਇਹ ਐਫ਼.ਆਈ.ਆਰ ਮ੍ਰਿਤਕ ਸਾਹਿਲਪ੍ਰੀਤ ਦੇ ਪਿਤਾ ਸੁਖਵਿੰਦਰ ਸਿੰਘ ਦੇ ਬਿਆਨ ਦੇ ਆਧਾਰ 'ਤੇ ਦਰਜ ਕੀਤੀ ਗਈ ਸੀ। ਜਿਸ ਉਨ੍ਹਾਂ ਦਸਿਆ ਸੀ ਕਿ ਘਟਨਾ ਤੋਂ ਲਗਭਗ 4-5 ਦਿਨ ਪਹਿਲਾਂ, ਕੁੱਝ ਮੁਲਜ਼ਮਾਂ ਨੇ ਉਨ੍ਹਾਂ ਨੂੰ ਫ਼ੋਨ 'ਤੇ ਧਮਕੀ ਦਿਤੀ ਸੀ ਕਿ "ਅਸੀਂ ਤੁਹਾਡੇ ਪੁੱਤਰ ਨੂੰ ਜਿਊਂਦਾ ਨਹੀਂ ਰਹਿਣ ਦੇਵਾਂਗੇ।"

ਸਾਹਿਲਪ੍ਰੀਤ ਸਿੰਘ ਪੁੱਤਰ ਸ਼ਿਕਾਇਤਕਰਤਾ ਸੁਖਵਿੰਦਰ ਸਿੰਘ, ਲੀਗਲ ਅਤੇ ਅਸਲਾ ਐਕਟ ਦੇ ਦੋਸ਼ਾਂ (ਥਾਣਾ ਅਰਨੀਵਾਲਾ ਵਿਖੇ ਚਾਰ ਪਹਿਲਾਂ ਦਰਜ ਐਫ਼.ਆਈ.ਆਰ.) ਸਮੇਤ ਕਈ ਮਾਮਲਿਆਂ ਵਿਚ ਸ਼ਾਮਲ ਸੀ।

ਦੱਸ ਦਈਏ ਕਿ ਘਟਨਾ ਵਾਲੇ ਦਿਨ ਸਾਹਿਲਪ੍ਰੀਤ 25.09.2022 ਨੂੰ ਦਰਜ ਐਫ਼.ਆਈ.ਆਰ. ਨੰਬਰ 116 ਦੇ ਸਬੰਧ ਵਿਚ ਅਦਾਲਤ ਵਿਚ ਸੁਣਵਾਈ ਵਿਚ ਸ਼ਾਮਲ ਹੋਇਆ ਸੀ ਅਤੇ ਜੁਡੀਸ਼ੀਅਲ ਕੋਰਟ ਕੰਪਲੈਕਸ ਫ਼ਾਜ਼ਿਲਕਾ ਤੋਂ ਘਰ ਵਾਪਸ ਆ ਰਿਹਾ ਸੀ। ਜਦੋਂ ਸਾਹਿਲਪ੍ਰੀਤ ਅਪਣੀ ਕਾਰ (PB 22X 5888) ’ਚ ਸਵਾਰ ਹੋ ਕੇ ਸ਼ਿਵਪੁਰੀ ਚੌਕ ਵਿਖੇ ਪਹੁੰਚਿਆ ਤਾਂ ਕੋਰਟ ਕੰਪਲੈਕਸ ਤੋਂ ਲਗਭਗ 150 ਮੀਟਰ ਦੀ ਦੂਰੀ 'ਤੇ, ਇਕ ਕਾਰ (DL 03 CВА 6070) ਸਾਹਮਣੇ ਤੋਂ ਆਈ ਅਤੇ ਜਾਣਬੁੱਝ ਕੇ ਉਸ ਦੀ ਗੱਡੀ ਵਿਚ ਟਕਰਾ ਗਈ।

ਹਾਦਸੇ ਤੋਂ ਤੁਰਤ ਬਾਅਦ, ਉਸ ਕਾਰ ਵਿਚੋਂ 5 ਹਮਲਾਵਰਾਂ ਅਤੇ ਮੋਟਰਸਾਈਕਲਾਂ 'ਤੇ ਸਵਾਰ 3-4 ਹੋਰਾਂ ਨੇ ਸਾਹਿਲਪ੍ਰੀਤ 'ਤੇ ਗੋਲੀਆਂ ਮਾਰ ਦਿਤੀਆਂ। ਇਸ ਗੋਲੀਬਾਰੀ ਵਿਚ ਇਕ ਗੋਲੀ ਉਸ ਦੇ ਸਿਰ ਵਿਚ ਲੱਗੀ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਗੋਲੀਬਾਰੀ ਤੋਂ ਤੁਰਤ ਬਾਅਦ ਹਮਲਾਵਰ ਮੌਕੇ ਤੋਂ ਭੱਜ ਗਏ ਸਨ।

ਦੱਸ ਦਈਏ ਕਿ ਸਾਹਿਲਪ੍ਰੀਤ ਸਿੰਘ ਪਹਿਲਾਂ ਹੀ ਅਸਲਾ ਐਕਟ ਦੇ ਕਈ ਮਾਮਲਿਆਂ ਵਿਚ ਸ਼ਾਮਲ ਸੀ।

ਇਸ ਮਾਮਲੇ ਤਹਿਤ ਪੁਲਿਸ ਲਗਾਤਾਰ ਮੁਲਜ਼ਮਾਂ ਦੀ ਭਾਲ ਕਰ ਰਹੀ ਸੀ। ਜਿਨ੍ਹਾਂ ਵਿਚ ਅੱਜ ਲੋੜੀਂਦੇ ਦੋ ਮੁਲਜ਼ਮ ਸਾਹਿਲ ਜੋਸਨ ਪੁੱਤਰ ਸੰਦੀਪ ਕੁਮਾਰ ਵਾਸੀ ਚੱਕ ਚੁਕਰ ਤੇ ਸੁਖਪਾਲ ਸਿੰਘ ਉਰਫ਼ ਪਾਲੂ ਪੁਤੱਰ ਸਤਨਾਮ ਵਾਸੀ ਮੋਅਨਾ ਰੋੜ, ਅਰਨੀਵਾਲਾ ਨੂੰ ਪੁਲਿਸ ਐਨਕਾਉਂਟਰ ਕਰ ਕੇ ਕਾਬੂ ਕਰ ਲਿਆ ਗਿਆ ਹੈ। ਇਸ ਐਨਕਾਊਂਟਰ ਵਿਚ ਦੋਨੋਂ ਮੁਲਜ਼ਮ ਜ਼ਖ਼ਮੀ ਹੋਏ ਹਨ। ਜਿਸ ਦੇ ਤਹਿਤ ਉਨ੍ਹਾਂ ਨੂੰ ਸਥਾਨਕ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

(For more news apart from Fazilka Police Arrest Two Accused in Firing Case in Encounter Latest News in Punjabi stay tuned to Rozana Spokesman.)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement