
ਪਾਤੜਾਂ ਦੇ ਪਿੰਡ ਨਿਆਲ ’ਚ ਦੋ ਟਰੱਕ ਡਰਾਈਵਰਾਂ ਨੇ ਸਲਫਾਸ ਪੀ ਕੇ ਕਰ ਲਈ ਸੀ ਖੁਦਕੁਸ਼ੀ
Sons of two truck drivers who committed suicide get jobs in Punjab Police : ਪਟਿਆਲਾ ਜ਼ਿਲ੍ਹੇ ਅਧੀਨ ਆਉਂਦੇ ਪਾਤੜਾਂ ਦੇ ਪਿੰਡ ਨਿਆਲ ਵਿਖੇੇ ਬੀਤੇ ਦਿਨੀਂ ਦੋ ਟਰੱਕ ਡਰਾਈਵਰਾਂ ਨੇ ਸਲਫਾਸ ਪੀ ਕੇ ਵੀਡੀਓ ਬਣਾਉਣ ਤੋਂ ਬਾਅਦ ਖੁਦਕੁਸ਼ੀ ਕਰ ਲਈ ਸੀ। ਜਿਸ ਤੋਂ ਬਾਅਦ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਸੀ ਅਤੇ ਪੰਜਾਬ ਸਰਕਾਰ ਤੋਂ ਦੋਵੇਂ ਪਰਿਵਾਰਾਂ ਦੇ ਇਕ-ਇਕ ਨੌਜਵਾਨ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਜਾ ਰਹੀ ਸੀ।
ਐਸਐਸਪੀ ਪਟਿਆਲਾ ਵਰੁਣ ਸ਼ਰਮਾ ਵੱਲੋਂ ਦੋਵੇਂ ਪਰਿਵਾਰਾਂ ਦੀ ਮੰਗ ਨੂੰ ਪੰਜਾਬ ਦੇ ਡੀਜੀਪੀ ਤੱਕ ਪਹੁੰਚਾਇਆ ਗਿਆ ਅਤੇ ਡੀਜੀਪੀ ਨੇ ਦੋ ਨੌਜਵਾਨਾਂ ਪੰਜਾਬ ਪੁਲਿਸ ਵਿਚ ਨੌਕਰੀ ਦੇਣ ਲਈ ਪ੍ਰਵਾਨਗੀ ਦੇ ਦਿੱਤੀ। ਐਸਪੀ ਸਿਟੀ ਅਤੇ ਪੰਜਾਬ ਪੁਲਿਸ ਦੇ ਕੁੱਝ ਹੋਰ ਅਧਿਕਾਰੀਆਂ ਨੇ ਨਿਆਲ ਪਿੰਡ ਪਹੁੰਚ ਕੇ ਪੀੜਤ ਪਰਿਵਾਰਾਂ ਦੇ ਇਕ-ਇਕ ਨੌਜਵਾਨ ਨੂੰ ਪੰਜਾਬ ਪੁਲਿਸ ਦੀ ਨੌਕਰੀ ਲਈ ਨਿਯੁਕਤੀ ਪੱਤਰ ਸੌਂਪਿਆ।
ਇਸ ਮੌਕੇ ਉਨ੍ਹਾਂ ਕਿਹਾ ਕਿ ਅਸੀਂ ਦੁਨੀਆ ਤੋਂ ਚਲੇ ਗਏ ਦੋਵੇਂ ਟਰੱਕ ਡਰਾਈਵਰਾਂ ਨੂੰ ਵਾਪਸ ਤਾਂ ਨਹੀਂ ਲਿਆ ਸਕਦੇ ਪਰ ਪੰਜਾਬ ਸਰਕਾਰ ਨੇ ਪੀੜਤ ਪਰਿਵਾਰਾਂ ਦੀ ਮਦਦ ਕਰਦਿਆਂ ਇਕ-ਇਕ ਨੌਜਵਾਨ ਸਰਕਾਰੀ ਨੌਕਰੀ ਦੇ ਦਿੱਤੀ ਹੈ।