
ਇਹ ਕੁੜੀਆਂ ਵੀ ਮੁੰਡਿਆਂ ਦੀ ਤਰ੍ਹਾਂ ਰੋਜ਼ ਨਸ਼ਾ ਛੱਡਣ ਵਾਲੀਆਂ ਦਵਾਈਆਂ ਖਾਦੀਆਂ ਹਨ।
ਹੁਸ਼ਿਆਰਪੁਰ: ਪੰਜਾਬ ਵਿਚ ਨਸ਼ਾ ਬਹੁਤ ਅਹਿਮ ਮੁੱਦਾ ਬਣਿਆ ਹੋਇਆ ਹੈ। ਅੱਜ ਕੱਲ੍ਹ ਬਹੁਤ ਸਾਰੇ ਨੌਜਵਾਨ ਨਸ਼ਿਆਂ ਤੇ ਲੱਗੇ ਹੋਏ ਹਨ। ਪਰ ਹੁਣ ਤਾਂ ਮੁੰਡਿਆਂ ਦੇ ਨਾਲ ਨਾਲ ਕੁੜੀਆਂ ਵੀ ਨਸ਼ੇ ਦੀਆਂ ਆਦੀ ਹੋ ਰਹੀਆਂ ਹਨ। ਉਂਝ ਤਾਂ ਪਹਿਲਾਂ ਵੀ ਅਨੇਕਾਂ ਕੇਸ ਸਾਹਮਣੇ ਆ ਚੁੱਕੇ ਹਨ ਪਰ ਹੁਸ਼ਿਆਰਪੁਰ ਤੋਂ ਆਏ ਅੰਕੜੇ ਹੈਰਾਨ ਕਰਨ ਵਾਲੇ ਹਨ। ਅੱਜ ਹਰ ਕੋਈ ਨਸ਼ੇ ਤੇ ਲੱਗਿਆ ਹੋਇਆ ਹੈ।
Drugs
ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ‘ਚ ਚੱਲ ਰਹੇ ਓਐਸਟੀ ਸੈਂਟਰ ‘ਚ ਕਰੀਬ 300 ਨੌਜਵਾਨ ਨਸ਼ਾ ਛੱਡਣ ਲਈ ਆਪਣਾ ਇਲਾਜ ਕਰਵਾ ਰਹੇ ਹਨ। ਹੁਣ ਨਸ਼ੇ ਤੋਂ ਪੀੜਤ 11 ਮਹਿਲਾਵਾਂ ਵੀ ਇੱਥੇ ਇਲਾਜ ਕਰਵਾਉਣ ਆ ਰਹੀਆਂ ਹਨ। ਇਹ ਕੁੜੀਆਂ ਵੀ ਮੁੰਡਿਆਂ ਦੀ ਤਰ੍ਹਾਂ ਰੋਜ਼ ਨਸ਼ਾ ਛੱਡਣ ਵਾਲੀਆਂ ਦਵਾਈਆਂ ਖਾਦੀਆਂ ਹਨ। ਇਨ੍ਹਾਂ ‘ਚ ਕੁਝ ਤਾਂ ਵਿਆਹੁਤਾ ਮਹਿਲਾਵਾਂ ਹਨ ਜੋ ਇਸ ਦਲਦਲ ‘ਚ ਫਸ ਗਈਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।