ਇਨਸਾਫ ਨਾ ਮਿਲਣ ਕਾਰਨ ਪਤੀ-ਪਤਨੀ ਨੇ ਖੁਦ ਨੂੰ ਥਾਣੇ 'ਚ ਲਗਾਈ ਅੱਗ
Published : Aug 29, 2019, 4:30 pm IST
Updated : Aug 29, 2019, 4:32 pm IST
SHARE ARTICLE
couple set themselves on fire at mathura police station
couple set themselves on fire at mathura police station

ਉੱਤਰ ਪ੍ਰਦੇਸ਼ ਦੇ ਮਥੁਰਾ ਜਿਲ੍ਹੇ 'ਚ ਇਨਸਾਫ ਨਾ ਮਿਲਣ ਤੋਂ ਪ੍ਰੇਸ਼ਾਨ ਇੱਕ ਪਤੀ-ਪਤਨੀ ਨੇ ਪੁਲਿਸ ਥਾਣੇ 'ਚ ਜਾ ਕੇ ਆਪਣੇ ਆਪ 'ਤੇ ਪੈਟਰੋਲ ਛਿੜਕੇ ਅੱਗ ਲਗਾ ਲਈ।

ਮਥੁਰਾ : ਉੱਤਰ ਪ੍ਰਦੇਸ਼ ਦੇ ਮਥੁਰਾ ਜਿਲ੍ਹੇ 'ਚ ਇਨਸਾਫ ਨਾ ਮਿਲਣ ਤੋਂ ਪ੍ਰੇਸ਼ਾਨ ਇੱਕ ਪਤੀ-ਪਤਨੀ ਨੇ ਪੁਲਿਸ ਥਾਣੇ 'ਚ ਜਾ ਕੇ ਆਪਣੇ ਆਪ 'ਤੇ ਪੈਟਰੋਲ ਛਿੜਕੇ ਅੱਗ ਲਗਾ ਲਈ। ਪਤੀ-ਪਤਨੀ ਮਾਰ ਕੁੱਟ ਦੀ ਸ਼ਿਕਾਇਤ ਲੈ ਕੇ ਵਾਰ - ਵਾਰ ਥਾਣੇ ਜਾ ਰਿਹਾ ਸੀ ਪਰ ਉਨ੍ਹਾਂ ਦੀ ਮੰਗ 'ਤੇ ਸੁਣਵਾਈ ਨਹੀਂ ਹੋ ਰਹੀ ਸੀ। ਨਿਰਾਸ਼ ਹੋ ਕੇ ਸੁਰੀਰਕਲਾਂ ਪਿੰਡ 'ਚ ਰਹਿਣ ਵਾਲੇ ਪਤੀ - ਪਤਨੀ ਨੇ ਥਾਣੇ 'ਚ ਆਪਣੇ ਆਪ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਹ ਘਟਨਾ ਕੱਲ ਭਾਵ ਬੁੱਧਵਾਰ ਦੀ ਹੈ।

couple set themselves on fire at mathura police stationcouple set themselves on fire at mathura police station

ਜਾਣਕਾਰੀ ਮੁਤਾਬਕ ਸੁਰੀਰਕਲਾਂ ਪਿੰਡ ਵਾਸੀ ਜੋਗਿੰਦਰ ਸਿੰਘ ਦੀ ਪਤਨੀ ਚੰਦਰਵਤੀ ਨਾਲ 23 ਅਗਸਤ ਨੂੰ ਮੁਹੱਲੇ ਦੇ ਹੀ ਸੱਤਿਆਪਾਲ ਨਾਂ ਦੇ ਵਿਅਕਤੀ ਅਤੇ ਉਸ ਦੇ ਸਾਥੀਆਂ ਨੇ ਕੁੱਟਮਾਰ ਕੀਤੀ ਅਤੇ ਉਨ੍ਹਾਂ ਦੇ ਮਕਾਨ ’ਤੇ ਕਬਜ਼ਾ ਕਰ ਲਿਆ। ਦੋਸ਼ੀਆਂ ’ਤੇ ਕਾਰਵਾਈ ਲਈ ਪਤੀ-ਪਤਨੀ ਕਈ ਦਿਨਾਂ ਤੋਂ ਥਾਣੇ 'ਚ ਚੱਕਰ ਲਾ ਰਹੇ ਸਨ ਪਰ ਕੋਈ ਸੁਣਵਾਈ ਨਾ ਹੋਈ। ਪੁਲਿਸ ਵਾਲੇ ਉਨ੍ਹਾਂ ਨੂੰ ਡਰਾ-ਧਮਕਾ ਕੇ ਭਜਾ ਦਿੰਦੇ ਸਨ। ਹਾਲਾਂਕਿ ਪੁਲਿਸ ਨੇ ਚੰਦਰਵਤੀ ਦਾ ਮੈਡੀਕਲ ਕਰਵਾਇਆ ਪਰ ਐੱਫ. ਆਈ. ਆਰ. ਦਰਜ ਨਾ ਕੀਤੀ। 

couple set themselves on fire at mathura police stationcouple set themselves on fire at mathura police station

ਕੁੱਟਮਾਰ ਦਾ ਅਪਮਾਨ ਅਤੇ ਪੁਲਿਸ ਦੇ ਰਵੱਈਏ ਤੋਂ ਪਰੇਸ਼ਾਨ ਪਤੀ-ਪਤਨੀ ਨੇ ਥਾਣੇ 'ਚ ਹੀ ਖੁਦ ਨੂੰ ਅੱਗ ਲਾਉਣ ਦਾ ਫੈਸਲਾ ਲਿਆ। ਬੇਟੇ ਨੂੰ ਉਹ ਇਸ ਲਈ ਥਾਣੇ 'ਚ ਲੈ ਗਏ ਤਾਂ ਕਿ ਉਹ ਆਤਮਦਾਹ ਦਾ ਵੀਡੀਓ ਬਣਾ ਕੇ ਵਾਇਰਲ ਕਰ ਸਕੇ। ਇਸ ਘਟਨਾ ਤੋਂ ਬਾਅਦ ਪੁਲਿਸ ਕਰਮਚਾਰੀ ਹੈਰਾਨ ਰਹਿ ਗਏ। ਅਫੜਾ-ਦਫੜੀ ਵਿਚ ਪੁਲਿਸ ਕਰਮਚਾਰੀਆਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਤਕ ਅੱਗ ਬੁੱਝਦੀ, ਜੋੜਾ ਅੱਗ ’ਚ 60 ਫੀਸਦੀ ਝੁਲਸ ਚੁੱਕਾ ਸੀ। 

couple set themselves on fire at mathura police stationcouple set themselves on fire at mathura police station

ਦੋਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਹੁਣ ਜਾ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਓਧਰ ਇਸ ਮਾਮਲੇ ’ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਆਪਣੇ ਧਿਆਨ ’ਚ ਲਿਆ। ਯੋਗੀ ਨੇ ਘਟਨਾ ਵਾਲੀ ਥਾਂ ’ਤੇ ਜਾ ਕੇ ਮਾਮਲੇ ਦੀ ਵਿਸਥਾਰਪੂਰਵਕ ਜਾਂਚ ਦੇ ਹੁਕਮ ਦਿੱਤੇ ਹਨ। ਪੁਲਿਸ ਨੇ ਮੁੱਖ ਦੋਸ਼ੀ ਸੱਤਿਆਪਾਲ ਨੂੰ ਕੱਲ ਸ਼ਾਮ ਹੀ ਗ੍ਰਿਫ਼ਤਾਰ ਕਰ ਲਿਆ ਸੀ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement