Auto Refresh
Advertisement

ਖ਼ਬਰਾਂ, ਪੰਜਾਬ

'ਆਪ' ਦੀ ਚੰਡੀਗੜ ਇਕਾਈ ਭੰਗ, ਜਲਦ ਹੋਵੇਗਾ ਅਹੁਦੇਦਾਰਾਂ ਦਾ ਐਲਾਨ

Published Sep 3, 2021, 5:50 pm IST | Updated Sep 3, 2021, 5:50 pm IST

ਨਵੇਂ ਢਾਂਚੇ ਦੇ ਐਲਾਨ ਤੱਕ ਪ੍ਰਦੀਪ ਛਾਬੜਾ, ਪ੍ਰੇਮ ਗਰਗ ਅਤੇ ਚੰਦਮੁਖੀ ਸ਼ਰਮਾ ਅਹੁਦਿਆਂ 'ਤੇ ਬਣੇ ਰਹਿਣਗੇ: ਜਰਨੈਲ ਸਿੰਘ

Jarnail Singh
Jarnail Singh


 

ਚੰਡੀਗੜ - ਆਮ ਆਦਮੀ ਪਾਰਟੀ (ਆਪ) ਨੇ ਚੰਡੀਗੜ ਨਗਰ ਨਿਗਮ ਚੋਣਾ ਤੋਂ ਪਹਿਲਾਂ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਚੰਡੀਗੜ ਇਕਾਈ ਅਤੇ ਹੋਰ ਕਮੇਟੀਆਂ ਨੂੰ ਭੰਗ ਕਰ ਦਿੱਤਾ ਹੈ। ਇਹ ਐਲਾਨ 'ਆਪ' ਚੰਡੀਗੜ  ਮਾਮਲਿਆਂ ਦੇ ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਨੇ ਸ਼ੁੱਕਰਵਾਰ ਨੂੰ ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਕੀਤਾ।

AAPAAP

ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਚੰਡੀਗੜ ਵਿੱਚ ਪਾਰਟੀ ਦੇ ਪਰਿਵਾਰ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਲਈ ਪਾਰਟੀ ਦੇ ਸਗੰਨਾਤਮਕ ਢਾਂਚੇ ਨੂੰ ਬੂਥ ਤੋਂ ਲੈ ਕੇ ਪ੍ਰਦੇਸ਼ ਤੱਕ ਮਜ਼ਬੂਤ ਅਤੇ ਕਾਰਗਰ ਬਣਾਉਣ ਲਈ ਪੁਰਾਣੇ ਢਾਂਚੇ ਨੂੰ ਭੰਗ ਕੀਤਾ ਗਿਆ ਹੈ। ਪਰ ਨਵੇਂ ਢਾਂਚੇ ਦੇ ਐਲਾਨ ਤੱਕ ਪਾਰਟੀ ਦੇ ਚੰਡੀਗੜ ਮਾਮਲਿਆਂ ਦੇ ਸਹਿ ਇੰਚਾਰਜ ਪ੍ਰਦੀਪ ਛਾਬੜਾ, ਪ੍ਰਦੇਸ਼ ਪ੍ਰਧਾਨ ਪ੍ਰੇਮ ਗਰਗ ਅਤੇ ਚੋਣ ਕਮੇਟੀ ਦੇ ਚੇਅਰਮੈਨ ਚੰਦਰਮੁਖੀ ਸ਼ਰਮਾ ਆਪੋ ਆਪਣੇ ਅਹੁਦਿਆਂ 'ਤੇ ਬਣੇ ਰਹਿਣਗੇ।

Jarnail SinghJarnail Singh

ਜਰਨੈਲ ਸਿੰਘ ਨੇ ਕਿਹਾ,''ਯੋਗ, ਵਫ਼ਾਦਾਰ ਅਤੇ ਮਿਹਨਤੀ ਸਮਾਜਸੇਵੀਆਂ ਅਤੇ ਆਗੂਆਂ ਦੀਆਂ ਜ਼ਿੰਮੇਵਾਰੀਆਂ ਨੂੰ ਵਧਾਇਆ ਜਾਵੇਗਾ ਤਾਂਕਿ ਪਾਰਟੀ ਇੱਕ ਮਜ਼ਬੂਤ ਅਤੇ ਸੰਗਠਿਤ ਟੀਮ ਦੇ ਰੂਪ ਵਿੱਚ ਉਭਰ ਸਕੇ।''

ਏਜੰਸੀ

Advertisement

 

Advertisement

BJP ਮੰਤਰੀ Tomar ਨਾਲ Photos Viral ਹੋਣ ਤੋਂ ਬਾਅਦ Nihang Aman Singh ਦਾ Interview

20 Oct 2021 7:22 PM
ਨਵੀਂ ਪਾਰਟੀ ਦੇ ਐਲਾਨ ਤੋਂ ਬਾਅਦ ਕੈਪਟਨ ਦਾ ਵੱਡਾ ਬਿਆਨ

ਨਵੀਂ ਪਾਰਟੀ ਦੇ ਐਲਾਨ ਤੋਂ ਬਾਅਦ ਕੈਪਟਨ ਦਾ ਵੱਡਾ ਬਿਆਨ

ਸਵੇਰੇ-ਸਵੇਰੇ ਅਚਾਨਕ Amritsar Bus Stand ਪਹੁੰਚੇ Raja Warring

ਸਵੇਰੇ-ਸਵੇਰੇ ਅਚਾਨਕ Amritsar Bus Stand ਪਹੁੰਚੇ Raja Warring

ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ 'ਤੇ ਭੜਕਿਆ ਇਹ ਪੁਲਿਸ ਮੁਲਾਜ਼ਮ!

ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ 'ਤੇ ਭੜਕਿਆ ਇਹ ਪੁਲਿਸ ਮੁਲਾਜ਼ਮ!

Advertisement