ਸੰਪਾਦਕੀ: ਆਖ਼ਰ ਪੰਜਾਬ ’ਚ ਕਿਸਾਨ ਤੇ ਪੁਲਿਸ ਆਹਮੋ-ਸਾਹਮਣੇ ਕਿਉਂ ਆ ਗਏ?
Published : Sep 3, 2021, 7:43 am IST
Updated : Sep 3, 2021, 8:38 am IST
SHARE ARTICLE
Sukhbir Badal's Rally
Sukhbir Badal's Rally

ਕੀ ਅਕਾਲੀ ਦਲ ਦੇ ਵਿਰੋਧ ਪਿਛੇ ਕੋਈ ਸਿਆਸੀ ਸੁਝਾਅ ਕੰਮ ਕਰ ਰਿਹੈ!

 

ਹਰਿਆਣਾ ਪੁਲਿਸ ਵਲੋਂ ਕਿਸਾਨਾਂ ’ਤੇ ਲਾਠੀਚਾਰਜ ਕਰਨ ਤੋਂ ਬਾਅਦ ਮੋਗਾ ਵਿਚ ਹੁਣ ਸਥਿਤੀ ਤਣਾਅਪੂਰਨ ਬਣ ਗਈ ਸੀ ਜਦ ਕਿਸਾਨ ਤੇ ਪੰਜਾਬ ਪੁਲਿਸ ਆਹਮੋ ਸਾਹਮਣੇ ਹੋ ਗਏ। ਹਰਿਆਣਾ ਵਿਚ ਸਰਕਾਰ ਦੇ ਆਦੇਸ਼ ਸਨ ਕਿ ਕਿਸਾਨ ਜੇ ਬੈਰੀਕੇਡ ਤੋੜਨ ਤਾਂ ਉਨ੍ਹਾਂ ਦੇ ਸਿਰ ਪਾੜੇ ਜਾਣ ਪਰ ਪੰਜਾਬ ਵਿਚ ਤਾਂ ਅਜਿਹਾ ਕੋਈ ਆਦੇਸ਼ ਨਹੀਂ ਦਿਤਾ ਗਿਆ ਸਗੋਂ ਪੰਜਾਬ ਵਿਚ ਸਰਕਾਰ ਦੀ ਸਿਫ਼ਤ ਵਿਚ ਕਹਿਣਾ ਮੰਨਣਾ ਬਣਦਾ ਹੈ ਕਿ ਉਨ੍ਹਾਂ ਕਿਸਾਨੀ ਸੰਘਰਸ਼ ਨੂੰ ਪੂਰੀ ਖੁਲ੍ਹ ਦਿਤੀ ਹੈ ਅਤੇ ਪੰਜਾਬ ਵਿਚ ਕਿਸਾਨਾਂ ਨੂੰ ਇਕੱਠੇ ਹੋ ਕੇ ਰਣਨੀਤੀ ਬਣਾਉਣ ਦੀ ਆਜ਼ਾਦੀ ਵੀ ਮਿਲੀ। ਜੇ ਹਰਿਆਣਾ ਦੇ ਕਿਸਾਨ ਵੀ ਪੰਜਾਬ ਵਿਚ ਆ ਕੇ ਪੰਜਾਬ ਦੀਆਂ ਜਥੇਬੰਦੀਆਂ ਨਾਲ ਮਿਲ ਕੇ ਤਾਕਤ ਨਾ ਬਣਾਉਂਦੇ ਤਾਂ ਅੱਜ ਤਸਵੀਰ ਕੁੱਝ ਹੋਰ ਹੀ ਹੋਣੀ ਸੀ।

Lathicharge on FarmersLathicharge on Farmers

ਸੋ ਜਦ ਪੰਜਾਬ ਵਿਚ ਕਿਸਾਨ ਰੋਸ ਕਰਦੇ ਹਨ ਤਾਂ ਅਫ਼ਸੋਸ ਹੁੰਦਾ ਹੈ। ਅੱਜ ਹਰ ਰੋਜ਼ ਕਿਸਾਨ ਅਕਾਲੀ ਦਲ ਦੀਆਂ ਰੈਲੀਆਂ ’ਤੇ ਵਿਰੋਧ ਕਰਨ ਪਹੁੰਚ ਰਹੇ ਹਨ। ਕਿਸਾਨਾਂ ਦਾ ਅਕਾਲੀ ਦਲ ਨਾਲ ਗੁੱਸਾ ਵਿਖਾਉਣਾ ਸਮਝ ਆਉਂਦਾ ਹੈ। ਅਕਾਲੀ ਦਲ ਵਲੋਂ ਕਿਸਾਨਾਂ ਦੀ ਆਵਾਜ਼ ਸੁਣਨ ਤੇ ਉਸ ਨੂੰ ਕੇਂਦਰ ਵਿਚ ਪਹੁੰਚਾਉਣ ਵਿਚ ਦੇਰੀ ਜ਼ਰੂਰ ਹੋਈ। ਜੇ ਅਕਾਲੀ ਦਲ ਨੇ ਪੰਜਾਬ ਦੇ ਕਿਸਾਨ ਦੀ ਅਸਲ ਤਸਵੀਰ ਕੇਂਦਰ ਵਿਚ ਰੱਖੀ ਹੁੰਦੀ ਤਾਂ ਵੀ ਅੱਜ ਤਸਵੀਰ ਕੁੱਝ ਹੋਰ ਹੋਣੀ ਸੀ। ਪਰ ਜਦ ਅਕਾਲੀ ਦਲ ਨੇ ਅਪਣੀ ਗ਼ਲਤੀ ਦਾ ਅਹਿਸਾਸ ਕੀਤਾ ਤਾਂ ਉਨ੍ਹਾਂ ਅਪਣੀ ਭਾਈਵਾਲ ਭਾਜਪਾ ਨਾਲ ਰਿਸ਼ਤਾ ਤੋੜਿਆ ਤੇ ਅਪਣੀ ਕੇਂਦਰੀ ਕੁਰਸੀ ਵੀ ਛੱਡੀ।

PHOTOPHOTO

ਕਿਸਾਨਾਂ ਦੇ ਹਰ ਰੋਜ਼ ਦੇ ਰੋਸ ਨਾਲ ਇਹ ਤਾਂ ਸਾਫ਼ ਹੈ ਕਿ ਉਹ ਅਕਾਲੀ ਦਲ ਦੀ ਇਸ ਗ਼ਲਤੀ ਦੇ ਪਸ਼ਚਾਤਾਪ ’ਤੇ ਵਿਸ਼ਵਾਸ ਨਹੀਂ ਕਰਨਗੇ ਤੇ ਇਹ ਨਾਰਾਜ਼ਗੀ ਬਹੁਤ ਡੂੰਘੀ ਹੈ। ਆਖ਼ਰਕਾਰ 9 ਮਹੀਨਿਆਂ ਤੋਂ ਕਿਸਾਨ ਸੜਕਾਂ ’ਤੇ ਰੁਲ ਰਹੇ ਹਨ, ਉਨ੍ਹਾਂ ਦੇ 600 ਸਾਥੀ ਸ਼ਹੀਦ ਹੋ ਚੁੱਕੇ ਹਨ ਤੇ ਕੇਂਦਰ ਸਰਕਾਰ ਨਰਮ ਹੋਣ ਦਾ ਨਾਮ ਹੀ ਨਹੀਂ ਲੈ ਰਹੀ। ਕਿਸਾਨ ਭਾਜਪਾ ਤੇ ਅਕਾਲੀ ਦਲ ਨੂੰ ਮਾਫ਼ ਕਰਨ ਵਾਲੇ ਨਹੀਂ ਹਨ ਪਰ ਵਿਰੋਧ ਕਰਦੇ ਕਿਸਾਨ ਇਹ ਵੀ ਯਾਦ ਰੱਖਣ ਕਿ ਇਸ ਵਿਚ ਪੰਜਾਬ ਦੀ ਕੋਈ ਗ਼ਲਤੀ ਨਹੀਂ।

PHOTOPHOTO

ਪੰਜਾਬ ਵਿਚ ਤਾਂ ਚੋਣਾਂ ਸਿਰਫ਼ ਛੇ ਮਹੀਨੇ ਦੂਰ ਹਨ ਤੇ ਪੰਜਾਬ ਦੇ ਕਿਸਾਨ ਹੀ ਨਹੀਂ ਬਲਕਿ ਸਾਰੇ ਨਾਗਰਿਕਾਂ ਕੋਲ ਚੋਣ ਬਟਨ ਕਿਸੇ ਵੀ ਪਾਰਟੀ ਦੇ ਹੱਕ ਵਿਚ ਜਾਂ ਕਿਸੇ ਪਾਰਟੀ ਵਿਰੁਧ ਦਬਾਉਣ ਦੀ ਪੂਰੀ ਆਜ਼ਾਦੀ ਹੈ। ਕਿਸਾਨਾਂ ਨੇ ਬੰਗਾਲ ਵਿਚ ਟੀ.ਐਮ.ਸੀ. ਦੇ ਸਾਥ ਵਾਸਤੇ ਤੇ ਭਾਜਪਾ ਵਿਰੁਧ ਵੋਟ ਪਾਉਣ ਲਈ ਪਿੰਡ-ਪਿੰਡ ਜਾ ਕੇ ਜਾਗਰੂਕਤਾ ਵਿਖਾਈ ਸੀ। ਹੁਣ ਉਤਰ ਪ੍ਰਦੇਸ਼ ਵਿਚ ਵੀ ਇਹੀ ਮੁਹਿੰਮ ਚਲ ਰਹੀ ਹੈ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਵਾਰ-ਵਾਰ ਆਖਿਆ ਹੈ ਕਿ ਅਪਣੇ ਆਗੂ ਨੂੰ ਸਵਾਲਾਂ ਨਾਲ ਘੇਰੋ ਪਰ ਇਸ ਤਰ੍ਹਾਂ ਡਾਂਗਾਂ ਤੇ ਪੱਥਰਾਂ ਨਾਲ ਘੇਰਨ ਦਾ ਸਮਾਂ ਨਹੀਂ। ਅਪਣੀ ਹੀ ਸਰਕਾਰ ਨਾਲ ਲੜਾਈ ਲੜਨੀ ਹੈ ਤੇ ਇਸ ਨੂੰ ਅਹਿੰਸਕ ਤਰੀਕੇ ਨਾਲ ਲੜਨਾ ਪਵੇਗਾ। ਪਰ ਹੈਰਾਨੀ ਹੈ ਕਿ ਜਦ ਬੰਗਾਲ, ਯੂ.ਪੀ. ਵਿਚ ਕਿਸਾਨ ਇਸ ਹਦਾਇਤ ਨੂੰ ਮੰਨ ਰਹੇ ਹਨ ਫੇਰ ਪੰਜਾਬ ਵਿਚ ਕਿਉਂ ਡਾਂਗਾਂ ਉਠਦੀਆਂ ਹਨ? ਕੀ ਪੰਜਾਬ ਵਿਚ ਸੜਕਾਂ ’ਤੇ ਵਿਰੋਧ ਕਰਨ ਵਾਲੇ ਕਿਸਾਨ ਕਿਸੇ ਸਿਆਸੀ ਸੁਝਾਅ ਨਾਲ ਅਕਾਲੀ ਦਲ ਦਾ ਵਿਰੋਧ ਕਰ ਰਹੇ ਹਨ?

PHOTOPHOTO

ਹਾਲ ਵਿਚ ਐਸ.ਕੇ.ਐਮ. ਦੀ ਅਗਵਾਈ ਹੇਠ ਪੰਜਾਬ ਦੇ ਗੰਨਾ ਕਿਸਾਨਾਂ ਨੇ ਸਰਕਾਰ ਦਾ ਵਿਰੋਧ ਕੀਤਾ ਤੇ ਜਿੱਤ ਵੀ ਹਾਸਲ ਕੀਤੀ। ਉਸ ਵਿਚ ਸ਼ਾਂਤੀ ਨਹੀਂ ਭੰਗ ਹੋਈ ਤੇ ਕਿਸਾਨਾਂ ਦਾ ਫ਼ਾਇਦਾ ਹੋਇਆ। ਰਾਜੇਵਾਲ ਆਪ ਉਸ ਵਿਰੋਧ ਦੀ ਅਗਵਾਈ ਕਰ ਰਹੇ ਸਨ ਤੇ ਸੱਭ ਠੀਕ ਰਿਹਾ। ਅੱਜ ਕਿਸਾਨਾਂ ਨੂੰ ਅਪਣੇ ਆਗੂਆਂ ਦੀ ਹਦਾਇਤ ਸੁਣਨ ਦੀ ਲੋੜ ਹੈ ਤਾਕਿ ਪੰਜਾਬ ਦਾ ਮਾਹੌਲ ਵਿਗੜੇ ਨਾ। ਪੰਜਾਬ ਪੁਲਿਸ ਵਲੋਂ ਪੰਜਾਬ ਦੀ ਧਰਤੀ ’ਤੇ ਡਾਂਗਾਂ ਨਾਲ ਪੰਜਾਬੀ ਕਿਸਾਨਾਂ ਦੀਆਂ ਪੱਗਾਂ ਰੋਲਦੇ ਵੇਖਣਾ ਚੰਗਾ ਨਹੀਂ ਲਗਦਾ।

-ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement