ਨਾਸਾ ਸਪੇਸ ਸੈਂਟਰ ਵਿਖੇ ਸੁਸ਼ੋਭਿਤ ਨਹੀਂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ
Published : Sep 3, 2021, 12:16 am IST
Updated : Sep 3, 2021, 12:16 am IST
SHARE ARTICLE
image
image

ਨਾਸਾ ਸਪੇਸ ਸੈਂਟਰ ਵਿਖੇ ਸੁਸ਼ੋਭਿਤ ਨਹੀਂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ

2014 ਵਿਚ ਹੀ ਦਸ ਦਿਤਾ ਸੀ ਕਿ ਨਾਸਾ ਹੈੱਡਕੁਆਰਟਰ ਵਿਖੇ ਨਹੀਂ ਰੱਖੇ ਜਾਂਦੇ ਧਾਰਮਕ ਗ੍ਰੰਥ : ਮੈਨੇਜਰ

ਔਕਲੈਂਡ, 2 ਸਤੰਬਰ (ਹਰਜਿੰਦਰ ਸਿੰਘ ਬਸਿਆਲਾ): ਪਿਛਲੇ ਕਈ ਸਾਲਾਂ ਤੋਂ ਅਖ਼ਬਾਰਾਂ ਵਿਚ ਛਪੀਆਂ ਖ਼ਬਰਾਂ ਕਿ ਅਮਰੀਕਾ ਸਰਕਾਰ ਦੇ ਸਪੇਸ ਸੈਂਟਰ ‘ਨਾਸਾ’ (ਦਾ ਨੈਸ਼ਨਲ ਐਰੋਨੋਟਿਕਸ ਐਂਡ ਸਪੇਸ ਐਡਮਨਿਸਟ੍ਰੇਸ਼ਨ) ਦੇ ਵਾਸ਼ਿੰਗਟਨ ਸਥਿਤ ਮੁੱਖ ਦਫ਼ਤਰ ਦੀ ਸੱਤਵੀਂ ਮੰਜ਼ਲ ਉਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਨੂੰ ਨਾਸਾ ਅਧਿਕਾਰੀਆਂ ਨੇ ਜੁਲਾਈ 2014 ਦੇ ਵਿਚ ਹੀ ਰੱਦ ਕਰ ਦਿਤਾ ਸੀ। ਅੱਜਕਲ ਦੀਪ ਸਿੱਧੂ ਦੀ ਇਕ ਵੀਡੀਉ ਅਜਿਹੀ ਸੋਸ਼ਲ ਮੀਡੀਆ ਉਤੇ ਘੁੰਮ ਰਹੀ ਹੈ ਕਿ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਤਵੀਂ ਮੰਜ਼ਲ ਉਤੇ ਸੁਸ਼ੋਭਿਤ ਹਨ। ਇਸ ਪੱਤਰਕਾਰ ਵਲੋਂ ਭੇਜੀ ਈਮੇਲ ਅਤੇ ਨਿਊਜ਼ੀਲੈਂਡ ਵਸਦੇ ਇਕ ਹੋਰ ਵੀਰ ਵਲੋਂ ਭੇਜੀ ਈਮੇਲ ਦੇ ਜਵਾਬ ਵਿਚ ਉਨ੍ਹਾਂ ਸਾਫ਼ ਕਿਹਾ ਹੈ ਕਿ ਮੁੱਖ ਦਫ਼ਤਰ ਵਿਖੇ ਕੋਈ ਧਾਰਮਕ ਗ੍ਰੰਥ ਨਹੀਂ ਰਖਿਆ ਜਾਂਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਦਾ ਸੱਤਵੀਂ ਮੰਜ਼ਲ ਉਤੇ ਪ੍ਰਕਾਸ਼ ਕਰਨਾ ਵੀ ਸੱਚ ਨਹੀਂ ਹੈ। 
ਨਾਸੀ ਦੀ ‘ਵਹੀਕਲ ਅਸੈਂਬਲੀ ਬਿਲਡਿੰਗ’ ਦੇ ਵਿਚ ਰਾਕੇਟ ਤਿਆਰ ਜਾਂਦੇ ਹਨ ਅਤੇ ਇਸ ਬਿਲਡਿੰਗ ਦਾ ਨਕਸ਼ਾ ਅਜਿਹਾ ਹੈ ਕਿ ਉਥੇ 456 ਫੁੱਟ ਉਚਾਈ ਵਾਲੀ ਵਸਤੂ ਵੀ ਅੰਦਰ ਆ ਸਕਦੀ ਹੈ। ਵੇਖਣ ਨੂੰ ਜੋ ਬਾਰੀਆਂ ਲਗਦੀਆਂ ਹਨ ਉਹ ਉਪਰ ਉਠ ਜਾਂਦੀਆਂ ਹਨ। 
ਵੀ.ਏ.ਬੀ. ਕਹੀ ਜਾਣ ਵਾਲੀ ਇਸ ਬਿਲਡਿੰਗ ਨੂੰ ਬਣਾਉਣ ਵਿਚ 98,000 ਟਨ ਸਟੀਲ ਲੱਗਿਆ ਸੀ, 65,000 ਕਿਊਬਕ ਯਾਰਡ ਕੰਕਰੀਟ, 45,000 ਸਟੀਲ ਬੀਮ, 10 ਲੱਖ ਨੱਟ ਅਤੇ 456 ਫੁੱਟ ਉਚਾ ਦਰਵਾਜ਼ਾ (ਉਚੇ ਰਾਕਟ ਵਾਸਤੇ) ਰਖਿਆ ਗਿਆ ਹੈ। ਨਾਸਾ ਨੇ ਅਪਣਾ ਨਵਾਂ ਦਫ਼ਤਰ 2019 ਵਿਚ ਫ਼ਲੋਰਿਡਾ ਵਿਖੇ 7 ਮੰਜ਼ਲਾ ਬਣਾਇਆ ਸੀ ਅਤੇ ਇਥੇ ਜ਼ਰੂਰ ‘ਹਾਈ ਡੈਂਸਟੀ ਲਾਇਬ੍ਰੇਰੀ’ (ਥੋੜ੍ਹੀ ਥਾਂ ਵਿਚ ਭਰਪੂਰ ਕਿਤਾਬਾਂ) ਬਣਾਈ ਹੋਈ ਹੈ। 

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement