
ਭਾਰੀ ਮਾਤਰਾ ਵਿਚ ਪਟਾਕਿਆਂ ਨੂੰ ਪੁਲਿਸ ਨੇ ਦੱਸੇ 1- 2 ਡੱਬੇ
ਗੁਰਦਾਸਪੁਰ: ਬਟਾਲਾ ਵਿਖੇ ਹੋਏ ਬੰਬ ਧਮਾਕੇ ਨੇ ਜਿਥੇ ਸਮੂਹ ਪੰਜਾਬੀਆਂ ਨੂੰ ਹਲੂਣ ਕੇ ਰੱਖ ਦਿੱਤਾ ਸੀ ਓਥੇ ਹੀ ਸੱਤਧਾਰੀ ਪਾਰਟੀ ਤੇ ਵੀ ਵਿਰੋਧੀਆਂ ਤੇ ਸੂਬਾ ਵਾਸੀਆਂ ਵਲੋਂ ਵੀ ਲਗਾਤਾਰ ਸਵਾਲ ਚੁਕੇ ਜਾ ਰਹੇ ਸਨ। ਜਿਸ ਕਾਰਨ ਕੈਪਟਨ ਅਮਰਿੰਦਰ ਸਿੰਘ ਨੇ ਸਖਤ ਐਕਸ਼ਨ ਲੈਂਦੇ ਹੋਏ ਨਜਾਇਜ ਚੱਲ ਰਹੀਆਂ ਫੈਕਟਰੀਆਂ ਤੇ ਸ਼ਿਕੰਜਾ ਕੱਸਣ ਦੇ ਨਿਰਦੇਸ਼ ਦਿੱਤੇ।
Police
ਜਿਸ ਤੋਂ ਬਾਦ ਅੱਜ ਗੁਰਦਾਸਪੁਰ ਪੁਲਿਸ ਨੇ ਪਟਾਕਾ ਸਟੋਰਾਂ ਦੇ ਖਿਲਾਫ ਸਖਤ ਐਕਸ਼ਨ ਲੈਂਦਿਆਂ ਗੁਪਤ ਸੂਚਨਾ ਦੇ ਅਧਾਰ ਤੇ ਛਾਪੇਮਾਰੀ ਕੀਤੀ ਤਾਂ ਗੁਰਦਾਸਪੁਰ ਦੇ ਹਨੀ ਟਰੇਡਿੰਗ ਕੰਪਨੀ ਦੇ ਗੋਦਾਮ ਵਿਚੋਂ ਵੱਡੀ ਮਾਤਰਾ ਵਿੱਚ ਪਟਾਕੇ ਬਰਾਮਦ ਕੀਤੇ ਗਏ। ਦਰਅਸਲ, ਬਟਾਲਾ ਪਟਾਕਾ ਫੈਕਟਰੀ ਹਾਦਸੇ ਤੋਂ ਬਾਅਦ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਪਟਾਕਿਆਂ ਨੂੰ ਸਟੋਰ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਅਤੇ ਲੋਕ ਵੀ ਪਟਾਕਿਆਂ ਨੂੰ ਸਟੋਰ ਕਰਨ ਵਾਲੀਆਂ ਦੁਕਾਨਦਾਰਾਂ ਦੀ ਸੂਚਨਾਵਾਂ ਪੁਲਿਸ ਨੂੰ ਦੇ ਰਹੇ ਹਨ ਪਰ ਕੀਤੇ ਨਾ ਕਿਤੇ ਪੁਲਿਸ ਅਫ਼ਸਰ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।
Police
ਇਸ ਦੀ ਤਾਜਾ ਮਿਸਾਲ ਵੀ ਉਸ ਸਮੇਂ ਵੇਖਣ ਨੂੰ ਮਿਲੀ ਜਦੋਂ। ਗੁਰਦਾਸਪੁਰ ਵਿਚ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕੇ ਗੁਰਦਾਸਪੁਰ ਦੇ ਹਨੀ ਟਰੇਡਿੰਗ ਕੰਪਨੀ ਦੇ ਮਾਲਿਕਾਂ ਵਲੋਂ ਪਟਾਕਾ ਸਟੋਰ ਕੀਤਾ ਗਿਆ ਜਦ ਪੁਲਿਸ ਨੇ ਹਨੀ ਟਰੇਡਿੰਗ ਕੰਪਨੀ ਦੇ ਗੋਦਾਮ ਤੇ ਛਾਪੇਮਾਰੀ ਕੀਤੀ ਤਾਂ ਕਾਫੀ ਮਾਤਰਾ ਵਿੱਚ ਪਟਾਕੇ ਬਰਾਮਦ ਹੋਏ ਜੋ ਕਿ ਪੁਲਿਸ ਮੁਲਾਜਿਮਾਂ ਦੀ ਗੱਡੀ ਵਿਚ ਸਾਫ ਦੇਖੇ ਜਾ ਸਕਦੇ ਹਨ ਪਰ ਪੁਲਿਸ ਇਸ ਨੂੰ ਦੋ ਚਾਰ ਡੱਬੇ ਕਿਉਂ ਦੱਸ ਰਹੀ ਹੈ ਇਹ ਸੋਚਣ ਵਾਲੀ ਗੱਲ ਹੈ।
Police
ਹਨੀ ਟਰੇਡਿੰਗ ਕੰਪਨੀ ਦੇ ਇਕ ਕਰਮਚਾਰੀ ਨੇ ਦੱਸਿਆ ਕਿ ਜੋ ਪਟਾਕੇ ਉਹਨਾਂ ਦੇ ਗੋਦਾਮ ਵਿਚੋਂ ਮਿਲੇ ਹਨ ਉਹ ਪੁਰਾਣੇ ਹਨ ਅਤੇ ਉਹ ਚੱਲਣ ਯੋਗ ਨਹੀਂ ਹਨ ਅਤੇ ਕਿਹਾ ਕਿ ਉਹ ਪਹਿਲਾਂ ਪਟਾਕੇ ਵੇਚਣ ਦਾ ਕੰਮ ਕਰਦੇ ਸਨ ਪਰ ਇਸ ਵਾਰ ਉਹਨਾਂ ਨੇ ਕਮ ਨਹੀਂ ਕੀਤਾ। ਦੂਸਰੇ ਪਾਸੇ ਇਸ ਮਾਮਲੇ ਵਿਚ ਐਸ ਐਚ ਓ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕੇ ਹਨੀ ਟਰੇਡਿੰਗ ਕੰਪਨੀ ਵਲੋਂ ਪਟਾਕੇ ਸਟੋਰ ਕੀਤੇ ਗਏ ਹਨ ਜਦੋਂ ਛਾਪੇਮਾਰੀ ਕੀਤੀ ਗਈ ਤਾਂ ਉਥੋਂ ਪਟਾਕਿਆਂ ਦੇ ਦੋ ਤਿੰਨ ਡੱਬੇ ਹੀ ਮਿਲੇ ਹਨ ਜੋ ਕਿ ਪੁਰਾਣੇ ਹਨ।
ਪਰ ਦੇਖਣ ਵਾਲੀ ਗੱਲ ਇਹ ਹੈ ਕਿ ਗੱਡੀ ਵਿੱਚ ਭਾਰੀ ਮਾਤਰਾ ਵਿਚ ਪਟਾਕੇ ਦਿਖਾਈ ਦੇ ਰਹੇ ਹਨ ਫ਼ਿਲਹਾਲ ਪੁਲਿਸ ਵਲੋਂ ਜਾਂਚ ਕੀਤੀ ਜਾਵੇਗੀ ਕਿ ਇਹ ਪਟਾਕੇ ਚੱਲਣ ਯੋਗ ਹਨ ਜਾਂ ਨਹੀਂ ਅਤੇ ਉਸ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।