
ਸੁਪਰੀਮ ਕੋਰਟ ਨੇ ਮੰਗਲਵਾਰ ਮੰਗ ਕੀਤੀ ਹੈ ਕਿ ਲੋਕ ਪਟਾਕਿਆਂ ਦੇ ਪਿੱਛੇ....
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਮੰਗਲਵਾਰ ਮੰਗ ਕੀਤੀ ਹੈ ਕਿ ਲੋਕ ਪਟਾਕਿਆਂ ਦੇ ਪਿੱਛੇ ਕਿਉਂ ਹਨ, ਜਦਕਿ ਅਜਿਹਾ ਲੱਗਦਾ ਹੈ ਕਿ ਵਾਹਨ ਦਾ ਪ੍ਰਦੂਸ਼ਣ ਬਹੁਤ ਵੱਡਾ ਸਰੋਤ ਹੈ। ਸੁਪਰੀਮ ਕੋਰਟ ਕੇਂਦਰ ਤੋਂ ਜਾਣਨਾ ਚਾਹੁੰਦੀ ਹੈ ਕਿ ਕੀ ਉਸ ਨੇ ਪਟਾਕਿਆਂ ਅਤੇ ਆਟੋਮੋਬਾਇਲ ਤੋਂ ਹੋਣ ਵਾਲੇ ਪ੍ਰਦੂਸ਼ਣ ਦੇ ਵਿਚ ਕੋਈ ਅਨੁਪਾਤਿਕ ਅਧਿਐਨ ਕਰਵਾਇਆ ਹੈ।
Air Pollution
ਬੈਂਚ ਨੇ ਕਿਹਾ ਕਿ ਪਟਾਕਿਆਂ ਵਿਚ ਕੰਮ ਕਰਨ ਵਾਲੇ ਲੋਕਾਂ ਦੇ ਰੂਜ਼ਗਾਰ ਚਲਾ ਗਿਆ ਜਦਕਿ ਅਦਾਲਤ ਬੇਰੁਜ਼ਗਾਰੀ ਵਧਾਉਣਾ ਨਹੀਂ ਚਾਹੁੰਦੀ। ਜਸਟਿਸ ਐਸ ਐਸ ਬੋਡਡੇ ਅਤੇ ਜਸਟਿਸ ਐਸ ਅਬਦੁੱਲ ਨਜ਼ੀਰ ਦੀ ਬੈਂਚ ਨੇ ਕੇਂਦਰ ਸਰਕਾਰ ਦੀ ਤਰਫੋਂ ਵਧੀਕ ਸੋਲਿਸਟਰ ਜਰਨਲ ਏਐਨਐਸ ਨਾਡਕਰਨੀ ਤੋਂ ਚਾਹਿਆ ਕਿ ਕੀ ਪਟਾਕਿਆਂ ਅਤੇ ਆਟੋਮੋਬਾਇਲ ਤੋਂ ਹੋਣ ਵਾਲੇ ਪ੍ਰਦੂਸ਼ਣ ਦੇ ਬਾਰੇ ਕੋਈ ਤੁਲਨਾਤਮਕ ਅਧਿਐਨ ਕੀਤਾ ਗਿਆ ਹੈ?
ਅਜਿਹਾ ਲਗਦਾ ਹੈ ਕਿ ਤੁਸੀਂ ਪਟਾਕਿਆਂ ਪਿੱਛੇ ਭੱਜ ਰਹੇ ਹੋ, ਜਦਕਿ ਪ੍ਰਦੂਸ਼ਣ ਫੈਲਾਉਣ ਵਿਚ ਗੱਡੀਆਂ ਦਾ ਜ਼ਿਆਦਾ ਯੋਗਦਾਨ ਸ਼ਾਇਦ ਜ਼ਿਆਦਾ ਹੈ। ਬੈਂਚ ਨੇ ਪੂਰੇ ਦੇਸ਼ ਵਿਚ ਪਟਾਕਿਆਂ ਦੀ ਵਰਤੋਂ 'ਤੇ ਰੋਕ ਲਗਾਉਣ ਲਈ ਦਾਖਲ ਪਟੀਸ਼ਨ ਤੇ ਸੁਣਵਾਈ ਕਰ ਰਹੀ ਸੀ। ਪਟੀਸ਼ਨ ਵਿਚ ਦਲੀਲ ਦਿੱਤੀ ਗਈ ਕਿ ਇਸ ਦੀ ਵਜਹ ਕਰਕੇ ਪ੍ਰਦੂਸ਼ਣ ਵਿਚ ਵਾਧਾ ਹੋਇਆ ਹੈ।