
ਹੁਣ LPG ਤਰ੍ਹਾਂ ਖਾਤੇ ਵਿਚ ਮਿਲੇਗੀ ਬਿਜਲੀ ਸਬਸਿਡੀ, ਇਹ ਪਲਾਨ...
ਨਵੀਂ ਦਿੱਲੀ: ਜਲਦ ਹੀ ਬਿਜਲੀ ਸਬਸਿਡੀ ਵੀ ਐਲਪੀਜੀ ਯਾਨੀ ਰਸੋਈ ਗੈਸ ਦੀ ਤਰ੍ਹਾਂ ਸਿੱਧੇ ਬੈਂਕ ਖਾਤੇ ਵਿਚ ਮਿਲੇਗੀ। ਕੇਂਦਰੀ ਬਿਜਲੀ ਮੰਤਰਾਲਾ ਨੇ ਨਵੀਂ ਟੈਰਿਫ਼ ਪਾਲਿਸੀ ਬਣਾ ਲਈ ਹੈ ਤੇ ਇਹ ਸਾਰੇ ਮੰਤਰਾਲਿਆਂ ਕੋਲੋਂ ਮੰਜ਼ੂਰੀ ਲਈ ਵੀ ਭੇਜ ਦਿੱਤੀ ਗਈ ਹੈ। ਇਸ ਉਤੇ ਇਕ ਹਫ਼ਤੇ ਵਿਚ ਫ਼ੈਸਲਾ ਹੋਣ ਦੀ ਉਮੀਦ ਹੈ। ਬਿਜਲੀ ਮੰਤਰਾਲਾ ਦੇ ਇਕ ਅਧਿਕਾਰੀ ਮੁਤਾਬਿਕ, ਨਵੀਂ ਟੈਰਿਫ਼ ਨੀਤੀ ਵਿਚ ਬਿਜਲੀ ਸਬਸਿਡੀ ਨੂੰ ਲੈ ਕੇ ਵੱਡੇ ਬਦਲਾਅ ਕੀਤਾ ਜਾ ਰਿਹਾ ਹੈ।
Electricity Punjab
ਨਵੀਂ ਟੈਰਿਫ਼ ਪਾਲਿਸੀ ਵਿਚ ਬਿਜਲੀ ਸਬਸਿਡੀ ਸਿੱਧੇ ਬੈਂਕ ਖਾਤੇ ਵਿਚ ਭੇਜਣ ਦਾ ਪ੍ਰਸਤਾਵ ਹੈ। ਜਾਣਕਾਰੀ ਮੁਤਾਬਿਕ, ਨਰਿੰਦਰ ਮੋਦੀ ਸਰਕਾਰ ਨੇ ਸਾਰੇ ਰਾਜਾਂ ਨੂੰ ਇਕ ਸਾਲ ਅੰਦਰ ਬਿਜਲੀ ਨਾਲ ਸਿੰਚਾਈ ਕਰਨ ਵਾਲੇ ਕਿਸਾਨਾਂ ਦਾ ਰਿਕਾਰਡ ਬਣਾਉਣ ਨੂੰ ਕਿਹਾ ਹੈ, ਤਾਂ ਕਿ ਅਗਲੇ ਵਿੱਤੀ ਸਾਲ ਤੋਂ ਉਨ੍ਹਾਂ ਦੇ ਬੈਂਕ ਖਾਤੇ ਵਿਚ ਬਿਜਲੀ ਸਬਸਿਡੀ ਭੇਜੀ ਜਾ ਸਕੇ। ਇਸ ਨੂੰ ਹਰੀ ਢੰਡੀ ਮਿਲਣ ਤੋਂ ਤਿੰਨ ਸਾਲਾਂ ਵਿਚ ਹਰ ਘਰ ਵਿਚ ਬਿਜਲੀ ਪਹੁੰਚਾਉਣ ਤੇ ਸਮਾਰਟ ਮੀਟਰ ਲਾਉਣ ਦਾ ਰਸਤਾ ਵੀ ਸਾਫ਼ ਹੋ ਜਾਵੇਗਾ।
Electricity
ਗਾਹਕਾਂ ਨੂੰ ਆਸਾਨ ਕਿਸ਼ਤਾਂ ‘ਤੇ ਸਮਾਰਟ ਮੀਟਰ ਉਪਲਬਧ ਕਰਵਾਉਣ ਦੀ ਵੀ ਵਿਵਸਥਾ ਕੀਤੀ ਗਈ ਹੈ। ਇਸ ਨੀਤੀ ਵਿਚ 24 ਘੰਟੇ ਬਿਜਲੀ ਸਪਲਾਈ ਯਕੀਨੀ ਕਰਨ ਦੀ ਵਿਵਸਥਾ ਕੀਤੀ ਗਈ ਹੈ। ਇਸ ਤਹਿਤ ਬਿਜਲੀ ਸਪਲਾਈ ਬਿਨਾਂ ਦੱਸੇ ਬੰਦ ਕਰਨ ‘ਤੇ ਗਾਹਕਾਂ ਨੂੰ ਹਰਜਾਨਾਂ ਦੇਣ ਦੀ ਵੀ ਵਿਵਸਥਾ ਕੀਤੀ ਗਈ ਹੈ, ਨਾਲ ਹੀ ਬਿਜਲੀ ਚੋਰੀ ਨਾ ਰੁਕ ਸਕਣ ‘ਤੇ ਕੰਪਨੀਆਂ ਉਤੇ ਵੀ ਜੁਰਮਾਨਾ ਵੀ ਲਗਾਇਆ ਜਾਵੇਗਾ।