
ਮਲੋਟ ਦੇ ਇੱਕ ਨਿੱਜੀ ਹਸਪਤਾਲ ਵਿੱਚ ਇੱਕ 50 ਸਾਲਾ ਔਰਤ ਦੀ ਆਪ੍ਰੇਸ਼ਨ ਦੌਰਾਨ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੇ ਪਰਿਵਾਰ
ਮਲੋਟ : ਮਲੋਟ ਦੇ ਇੱਕ ਨਿੱਜੀ ਹਸਪਤਾਲ ਵਿੱਚ ਇੱਕ 50 ਸਾਲਾ ਔਰਤ ਦੀ ਆਪ੍ਰੇਸ਼ਨ ਦੌਰਾਨ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਡਾਕਟਰਾਂ ਤੇ ਲਾਪਰਵਾਹੀ ਕਰਨ ਦੇ ਦੋਸ਼ ਲਗਾਉਂਦੇ ਹੋਏ ਔਰਤ ਦੀ ਮੌਤ ਦਾ ਜ਼ਿੰਮੇਵਾਰ ਡਾਕਟਰਾਂ ਨੂੰ ਠਹਿਰਾਇਆ ਹੈ ਪਰ ਉਧਰ ਡਾਕਟਰ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਦੱਸ ਦਈਏ ਕਿ ਮਲੋਟ ਨੇੜਲੇ ਪਿੰਡ ਅਰਾਨੀਵਾਲਾ ਤੋਂ ਬਾਵਾਸੀਰ ਦਾ ਆਪ੍ਰੇਸ਼ਨ ਕਰਵਾਉਣ ਆਈ ਮਹਿਲਾ ਨਾਲ ਉਸਦਾ ਬੇਟਾ ਵੀ ਸੀ।
woman died in hospital
ਮ੍ਰਿਤਕ ਔਰਤ ਜਸਵੀਰ ਕੌਰ ਦੇ ਬੇਟੇ ਅਤੇ ਨਣਦ ਨੇ ਡਾਕਟਰ ਤੇ ਦੋਸ਼ ਲਾਇਆ ਕਿ ਜਸਵੀਰ ਕੌਰ ਦੀ ਮੌਤ ਡਾਕਟਰਾਂ ਦੀ ਲਾਪ੍ਰਵਾਹੀ ਕਾਰਨ ਹੋਈ। ਜਦੋਂ ਨਿਜੀ ਹਸਪਤਾਲ ਦੇ ਡਾਕਟਰ ਆਰਪੀ ਸਿੰਘ ਨਾਲ ਗੱਲ ਕੀਤੀ ਤਾਂ ਉਸ ਨੇ ਉਨ੍ਹਾਂ ਤੇ ਲੱਗ ਰਹੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਔਰਤ ਦਾ ਆਪ੍ਰੇਸ਼ਨ ਬਿਲਕੁਲ ਠੀਕ ਹੋਇਆ ਸੀ ਅਤੇ ਲਾਪਰਵਾਹੀ ਕਾਰਨ ਉਸ ਦੀ ਮੌਤ ਨਹੀਂ ਹੋਈ।
woman died in hospital
ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਬੀਤੇ ਦਿਨੀਂ ਮਲੋਟ ਦੇ ਆਰਪੀ ਸਿੰਘ ਹਸਪਤਾਲ ਵਿੱਚ ਜਸਵੀਰ ਕੌਰ ਦੀ ਮੌਤ ਹੋ ਗਈ ਸੀ। ਪੀੜ੍ਹਤ ਪਰਿਵਾਰ ਦਾ ਦੋਸ਼ ਹੈ ਕਿ ਜਸਵੀਰ ਕੌਰ ਦੀ ਮੌਤ ਡਾਕਟਰਾਂ ਦੀ ਅਣਗਹਿਲੀ ਕਾਰਨ ਹੋਈ ਹੈ, ਜਿਸ ਦੇ ਬਿਆਨ 'ਤੇ ਡਾ. ਆਰ. ਪੀ ਸਿੰਘ ਖਿਲਾਫ 304 ਕੇਸ ਦਰਜ ਕੀਤਾ ਜਾ ਰਿਹਾ ਹੈ। ਫਿਲਹਾਲ ਪੁਲਿਸ ਨੇ ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।