
ਲਾਸ਼ ਦੀ ਪਛਾਣ ਕਰਨੀ ਹੋਈ ਮੁਸ਼ਕਿਲ
ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿਚ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ ਜਿਥੇ ਇਕ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਖਾਸ ਗੱਲ ਇਹ ਹੈ ਕਿ ਨੌਜਵਾਨ ਦੀ ਮੌਤ ਤੋਂ ਬਾਅਦ ਕਿਸੇ ਨੇ ਸਮੇਂ ਸਿਰ ਪੁਲਿਸ ਜਾਣਕਾਰੀ ਨਹੀਂ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਕਈ ਵਾਹਨ ਮ੍ਰਿਤਕ ਦੇ ਸਰੀਰ ਤੋਂ ਲੰਘ ਗਏ ਸਨ। ਇਸ ਸਥਿਤੀ ਵਿਚ ਸਰੀਰ ਨੂੰ ਨੁਕਸਾਨ ਵੀ ਪਹੁੰਚਿਆ ਸੀ।
Delhi Police
ਮ੍ਰਿਤਕ ਦੇਹ ਦੀ ਪਛਾਣ ਕਰਨਾ ਮੁਸ਼ਕਲ ਹੋਇਆ ਹੈ। ਜਾਣਕਾਰੀ ਅਨੁਸਾਰ ਇਹ ਕੇਸ ਪੂਰਬੀ ਦਿੱਲੀ ਦੇ ਮਯੂਰ ਵਿਹਾਰ ਖੇਤਰ ਦਾ ਹੈ। ਸ਼ਨੀਵਾਰ ਤੜਕੇ ਇੱਕ ਸੜਕ ਹਾਦਸੇ ਵਿਚ ਇੱਕ ਨੌਜਵਾਨ ਦੀ ਮੌਤ ਹੋ ਗਈ। ਇਸ ਤੋਂ ਬਾਅਦ ਲੋਕਾਂ ਨੇ ਉਸ ਨੌਜਵਾਨ ਪ੍ਰਤੀ ਵੀ ਬੇਰਹਿਮੀ ਦਿਖਾਈ। ਦੱਸਿਆ ਜਾ ਰਿਹਾ ਹੈ ਕਿ ਕਈ ਲੋਕਾਂ ਨੇ ਵਾਹਨ ਵੀ ਨਹੀਂ ਰੋਕਿਆ ਅਤੇ ਮ੍ਰਿਤਕ ਦੇਹ ਦੇ ਉੱਪਰੋਂ ਲੰਘ ਗਏ।
ਅਜਿਹੀ ਸਥਿਤੀ ਵਿਚ ਕਈ ਵਾਹਨਾਂ ਦੇ ਲੰਘਣ ਨਾਲ ਸਰੀਰ ਦੀ ਹਾਲਤ ਬਹੁਤ ਖਰਾਬ ਹੋ ਗਈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮੁਰਦਾਘਰ ਵਿਚ ਮ੍ਰਿਤਕ ਦੇਹ ਦੇ ਸਰੀਰ ਨੂੰ ਇਕੱਤਰ ਕਰ ਕੇ ਮੋਰਚੇਰੀ ਭੇਜ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਮ੍ਰਿਤਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਸਥਾਨਕ ਪੁਲਿਸ ਸਟੇਸ਼ਨ ਅਨੁਸਾਰ ਸ਼ਨੀਵਾਰ ਸਵੇਰੇ ਸਾਢੇ 5 ਪੰਜ ਵਜੇ ਪੁਲਿਸ ਨੂੰ ਸੂਚਨਾ ਮਿਲੀ ਕਿ ਮਯੂਰ ਵਿਹਾਰ ਐਕਸਟੈਂਸ਼ਨ ਫਲਾਈਓਵਰ 'ਤੇ ਨੋਇਡਾ ਜਾ ਰਹੇ ਇੱਕ ਨੌਜਵਾਨ ਨੂੰ ਕਈ ਵਾਹਨਾਂ ਨੇ ਕੁਚਲ ਦਿੱਤਾ। ਜਦੋਂ ਪੁਲਿਸ ਮੌਕੇ ’ਤੇ ਪਹੁੰਚੀ ਤਾਂ ਤਕਰੀਬਨ 35 ਸਾਲ ਦੇ ਨੌਜਵਾਨ ਦੀ ਲਾਸ਼ ਬੁਰੀ ਹਾਲਤ ਵਿਚ ਮਿਲੀ। ਜ਼ਿਆਦਾਤਰ ਸਰੀਰ ਕੁਚਲਿਆ ਗਿਆ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।