'ਕੈਪਟਨ ਛੋਟੀਆਂ ਗੱਲਾਂ ਕਰਕੇ ਆਪਣਾ ਕੱਦ ਛੋਟਾ ਨਾ ਕਰਨ' - ਸੁਖਜਿੰਦਰ ਰੰਧਾਵਾ 
Published : Oct 3, 2021, 12:57 pm IST
Updated : Oct 3, 2021, 12:57 pm IST
SHARE ARTICLE
Sukhjinder Randhawa
Sukhjinder Randhawa

ਉੱਪ ਮੁੱਖ ਮੰਤਰੀ ਬਣਨ ਤੋਂ ਬਾਅਦ ਸੁਖਜਿੰਦਰ ਰੰਧਾਵਾ ਪਹਿਲੀ ਵਾਰ ਪਹੁੰਚੇ ਡੇਰਾ ਬਾਬਾ ਨਾਨਕ

 

ਗੁਰਦਾਸਪੁਰ: ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਉਪ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਆਪਣੇ ਹਲਕੇ ਡੇਰਾ ਬਾਬਾ ਨਾਨਕ ਪਹੁੰਚੇ ਅਤੇ ਸ਼ਹੀਦ ਲਛਮਣ ਸਿੰਘ ਜੀ ਦੀ ਯਾਦ ਵਿਚ ਪਿੰਡ ਗੋਧਰਪੁਰ ਵਿਚ ਸਥਾਪਿਤ ਗੁਰਦਵਾਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਹੀਦ ਸਿੰਘਾਂ ਦਾ ਅਸ਼ੀਰਵਾਦ ਲਿਆ। ਇਸ ਮੌਕੇ ਹਲਕੇ ਦੇ ਲੋਕਾਂ ਨੇ ਉਨ੍ਹਾਂ ਦਾ ਭਰਵਾ ਸਵਾਗਤ ਕੀਤਾ ਅਤੇ ਪੰਜਾਬ ਪੁਲਿਸ ਵੱਲੋਂ ਸਲਾਮੀ ਵੀ ਦਿੱਤੀ ਗਈ।

Sukhjinder Randhawa Sukhjinder Randhawa

ਇਸ ਮੌਕੇ ਲੋਕਾਂ ਦਾ ਸਵਾਗਤ ਕਬੂਲਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰੰਧਾਵਾ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਸਰਕਾਰ ਲੋਕਾਂ ਦੀਆਂ ਉਮੀਦਾਂ ਉੱਤੇ ਖਰਾ ਉਤਰਨਗੇ ਕਿਉਂਕਿ ਲੋਕਾਂ ਨੇ ਸਾਨੂੰ ਚੁਣਿਆ ਹੈ ਤੇ ਸਾਡੇ 'ਤੇ ਵਿਸ਼ਵਾਸ਼ ਕੀਤਾ ਹੈ। ਰੰਧਾਵਾ ਨੇ ਕਿਹਾ ਅਸੀਂ ਮੰਨਦੇ ਹਾਂ ਕਿ ਬੇਸ਼ੱਕ ਸਮਾਂ ਥੋੜਾ ਹੈ ਅਤੇ ਚੈਲੰਜ ਸਾਡੇ ਲਈ ਬਹੁਤ ਜ਼ਿਆਦਾ ਹਨ।

Sukhjinder Randhawa Sukhjinder Randhawa

ਉਨ੍ਹਾਂ ਕਿਹਾ ਕਿ ਬਰਗਾੜੀ, ਬਹਿਬਲ ਕਲਾਂ ਅਤੇ ਨਸ਼ਿਆਂ ਦੇ ਮੁੱਦੇ ਸਮੇਤ ਦੂਸਰੇ ਜੋ ਮੁੱਦਿਆਂ ਨੂੰ ਲੈਕੇ ਡਟੇ ਸੀ ਉਨ੍ਹਾਂ ਮੁੱਦਿਆਂ ਉੱਤੇ ਅਸੀਂ ਕੰਮ ਕਰ ਰਹੇ ਹਾਂ ਅਤੇ ਜਲਦ ਹੱਲ ਕੀਤਾ ਜਾਵੇਗਾ। ਨਾਲ ਹੀ ਰੰਧਾਵਾ ਨੇ ਪੀਐਮ ਮੋਦੀ ਦੇ ਖੇਤੀ ਕਾਨੂੰਨ ਨੂੰ ਲੈ ਕੇ ਦਿੱਤੇ ਬਿਆਨ ਉੱਤੇ ਕਿਹਾ ਕਿ ਲੋਕਰਾਜ ਲੋਕਾਂ ਦਾ ਰਾਜ ਹੈ ਅਗਰ ਲੋਕਾਂ ਨੂੰ ਕਾਨੂੰਨ ਮਨਜ਼ੂਰ ਹੀ ਨਹੀਂ ਹੈ ਤਾਂ ਫਿਰ ਲਾਗੂ ਹੀ ਕਿਉਂ ਕਰਨਾ?

ਉਨ੍ਹਾਂ ਦਾ ਕਹਿਣਾ ਸੀ ਕਿ ਮੋਦੀ ਫਿਰ ਆਪਣੇ ਰਾਜ ਨੂੰ ਲੋਕਰਾਜ ਨਾ ਕਹਿਣ ਬਲਕਿ ਡਿਕਟੇਟਰ ਰਾਜ ਕਹਿਣ। ਨਾਲ ਹੀ ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਛੱਡਣ ਨੂੰ ਲੈ ਕੇ ਲਗਤਾਰ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਲੈ ਕੇ ਕਿਹਾ ਕੇ ਕੈਪਟਨ ਨੂੰ ਕਾਂਗਰਸ ਪਾਰਟੀ ਨੇ 19 ਸਾਲ ਕਈ ਵੱਖ-ਵੱਖ ਉੱਚੇ ਰੁਤਬੇ ਦਿੱਤੇ ਤਾਂ ਫਿਰ ਕੈਪਟਨ ਆਪਣੇ ਕੱਦ ਨੂੰ ਦੇਖਦੇ ਹੋਏ ਇਸ ਤਰ੍ਹਾਂ ਦੀਆਂ ਛੋਟੀਆਂ ਗੱਲਾਂ ਕਰਕੇ ਆਪਣਾ ਕੱਦ ਛੋਟਾ ਨਾ ਕਰਨ। 

ਰੰਧਾਵਾ ਨੇ ਮਜੀਠੀਆ ਦੇ ਬਿਆਨ ਪੁਲਿਸ ਭਰਤੀ ਟੈਸਟ ਵਿਚ ਹੋਏ 150 ਕਰੋੜ ਦੇ ਘੋਟਾਲੇ ਦੀ ਜਾਂਚ ਹੋਵੇ ਨੂੰ ਲੈ ਕੇ ਕਿਹਾ ਕਿ ਮਜੀਠੀਆ ਨੂੰ ਜਦੋਂ ਪਤਾ ਲਗਦਾ ਹੈ ਕਿ ਕਿਸੇ ਮਸਲੇ ਨੂੰ ਲੈ ਕੇ ਸਰਕਾਰ ਜਾਂਚ ਕਰਨ ਲੱਗੀ ਹੈ ਤਾਂ ਮਜੀਠੀਆ ਕਰੈਡਿਟ ਲੈਣ ਵਾਸਤੇ ਬੋਲਣ ਲੱਗ ਪੈਂਦੇ ਹਨ। ਰੰਧਾਵਾ ਨੇ ਕਿਹਾ ਕਿ ਵਿਭਾਗ ਵਿਚ ਮੇਰੇ ਆਉਣ ਤੋਂ ਪਹਿਲਾਂ ਇਹ ਟੈਸਟ ਹੋ ਚੁੱਕੇ ਸਨ, ਪਰ ਸਰਕਾਰ ਇਸ ਘੋਟਾਲੇ ਦੀ ਜਾਂਚ ਕਰਵਾ ਰਹੀ ਹੈ ਨਾਲ ਹੀ ਰੰਧਾਵਾ ਨੇ ਨਵਜੋਤ ਸਿੱਧੂ ਨੂੰ ਲੈ ਕੇ ਕਿਹਾ ਕਿ ਉਹ ਸਾਡੇ ਪ੍ਰਧਾਨ ਹਨ ਅਤੇ ਅਸੀਂ ਇਕੱਠੇ ਹੀ ਕੰਮ ਕਰਾਂਗੇ।

SHARE ARTICLE

ਏਜੰਸੀ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement