
ਡਰੋਨ ਦੀ ਹਲਚਲ ਮਗਰੋਂ ਖਾਲੜਾ ਪੁਲਿਸ ਅਤੇ BSF ਨੇ ਚਲਾਇਆ ਸਾਂਝਾ ਆਪਰੇਸ਼ਨ
ਤਰਨਤਾਰਨ: ਥਾਣਾ ਖਾਲੜਾ ਦੀ ਪੁਲਿਸ ਅਤੇ ਬੀਐਸਐਫ ਨੇ ਕੌਮਾਂਤਰੀ ਸਰਹੱਦ ਨੇੜਿਉਂ 2 ਕਿਲੋ 728 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਬੀਐਸਐਫ ਅਤੇ ਖਾਲੜਾ ਪੁਲਿਸ ਨੂੰ ਇਹ ਸਫਲਤਾ ਸਰਹੱਦ ਨੇੜੇ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਭਿੱਖੀਵਿੰਡ ਪ੍ਰੀਤ ਇੰਦਰ ਸਿੰਘ ਨੇ ਦਸਿਆ ਕੀ ਬੀਐਸਐਫ ਦੀ ਸੂਚਨਾ ਅਤੇ ਬੀਓਪੀ ਕਲਸੀਆਂ ਦੇ ਇਲਾਕੇ ਵਿਚ ਰਾਤ 9 ਵਜੇ ਡਰੋਨ ਦੀ ਹਰਕਤ ਦਿਖਾਈ ਦਿਤੀ।
ਇਹ ਵੀ ਪੜ੍ਹੋ: ਐਨਜੀਟੀ ਵਲੋਂ ਜ਼ੀਰਾ ਸ਼ਰਾਬ ਫ਼ੈਕਟਰੀ ਲਾਗਲੇ ਪ੍ਰਦੂਸ਼ਣ ਪ੍ਰਭਾਵਤ ਪਿੰਡਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹਈਆ ਕਰਵਾਉਣ ਦੀ ਹਦਾਇਤ
ਇਸ ਤੋਂ ਬਾਅਦ ਬੀਐਸਐਫ ਅਤੇ ਖਾਲੜਾ ਪੁਲਿਸ ਵਲੋਂ ਇਕ ਸਰਚ ਅਭਿਆਨ ਚਲਾਇਆ ਗਿਆ ਜਿਸ ਦੌਰਾਨ ਦੋ ਕਿਲੋ 728 ਗ੍ਰਾਮ ਹੈਰੋਇਨ ਬਰਾਮਦ ਹੋਈ । ਇਸ ਸਬੰਧੀ ਇਕ ਮਾਮਲਾ ਦਰਜ ਕੀਤਾ ਗਿਆ। ਐਫਆਈਆਰ ਨੰਬਰ 107 ਅਧੀਨ 21 ਸੀ ਐਨਡੀਪੀਐਸ ਐਕਟ 10 11 12 ਏਅਰ ਕਰਾਫਟ ਐਕਟ 1934 ਪੀਐਸ ਖਾਲੜਾ ਵਿਖੇ ਦਰਜ ਰਜਿਸਟਰ ਕਰਕੇ ਸਰਹੱਦ ਤੋਂ ਬਰਾਮਦ ਕੀਤੀ ਹੈਰੋਇਨ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿਤੀ ਗਈ ਹੈ।