
5 ਨਵੰਬਰ ਨੂੰ ਚਾਰ ਘੰਟੇ ਟ੍ਰੈਫਿਕ ਜਾਮ ਕਰਨ ਦਾ ਸੱਦਾ ਦਿੱਤਾ
ਦਿੜ੍ਹਬਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਲਾਕ ਪ੍ਰਧਾਨ ਦਰਸ਼ਨ ਸਿੰਘ ਸ਼ਾਦੀਹਰੀ ਦੀ ਅਗਵਾਈ ਹੇਠ ਰਿਲਾਇੰਸ ਪੰਪ 'ਤੇ 34ਵੇਂ ਦਿਨ ਵੀ ਧਰਨਾ ਜਾਰੀ ਰਿਹਾ। ਧਰਨੇ ਵਿੱਚ ਔਰਤਾਂ ਅਤੇ ਬੱਚਿਆ ਸਮੇਤ ਨੌਜਵਾਨਾਂ ਦੀ ਗਿਣਤੀ ਵੀ ਵੱਧ ਰਹੀ ਹੈ। ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਅਤੇ ਪੰਜਾਬ ਸਰਕਾਰ ਮਿਲ ਕੇ ਕਿਸਾਨਾਂ ਨੂੰ ਮਾਰਨ 'ਤੇ ਤੁਲੀ ਹੋਈ ਹੈ
farmer protest ਪਰ ਕਿਸਾਨ ਕਦੇ ਵੀ ਆਪਣੀ ਹੋਂਦ ਨੂੰ ਖ਼ਤਮ ਨਹੀਂ ਕਰਨ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਮਾਜਿਕ ਆਰਥਿਕ ਨਾਕਾਬੰਦੀ ਵਾਲਾ ਇਹ ਧਾੜਵੀ ਕਦਮ ਖੇਤੀ ਖੇਤਰ ਨੂੰ ਕਾਰਪੋਰੇਟਾਂ ਦੇ ਹੱਥੀਂ ਸੌਂਪਣ ਵਾਲੇ ਕਾਲੇ ਕਾਨੂੰਨਾਂ ਖਿਲਾਫ਼ ਮੁਲਕ ਭਰ ਦੇ ਕਿਸਾਨਾਂ ਦੀ ਲਹਿਰ ਵਿੱਚ ਮੋਹਰੀ ਰੋਲ ਨਿਭਾਉਣ ਬਦਲੇ ਸਜ਼ਾ ਦੇਣ ਦੀ ਬਦਲਾਖੋਰ ਕਾਰਵਾਈ ਹੈ। ਪੰਜਾਬ ਵਿੱਚ ਫਿਰਕੂ ਅਮਨ ਤੇ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ, ਜਾਤਪਾਤੀ ਵਿਰੋਧਾਂ ਨੂੰ ਸਿਰ ਚੁੱਕਣ ਤੋਂ ਪਹਿਲਾਂ ਹੀ ਨੱਪ ਦੇਣ, ਕਿਸਾਨ ਲਹਿਰ ਨੂੰ ਕੱਟੜ ਧਾਰਮਿਕ ਲੀਹਾਂ ਤੇ ਇਲਾਕਾਵਾਦੀ ਟਕਰਾਵਾਂ ਵੱਲ ਧੱਕਣ ਖਿਲਾਫ਼ ਪਹਿਰੇਦਾਰੀ ਕਰਦੇ ਰਹਿਣ ਦਾ ਅਮਲ ਭਾਜਪਾ ਦੀਆਂ ਪਾਟਕਪਾਊ ਤੇ ਭਟਕਾਊ ਨੀਤੀਆਂ ਤੇ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਵਾਲਾ ਹੋ ਨਿੱਬੜਿਆ ਹੈ
Farmer protest
ਉਨ੍ਹਾਂ ਕਿਹਾ ਕਿ 5 ਨਵੰਬਰ ਨੂੰ ਚਾਰ ਘੰਟੇ ਸਾਰੇ ਭਾਰਤ ਵਿੱਚ ਟ੍ਰੈਫਿਕ ਜਾਮ ਕਰਕੇ ਕੇਂਦਰ ਸਰਕਾਰ ਨੂੰ ਦੱਸ ਦੇਣਗੇ ਕਿ ਸਾਰੇ ਦੇਸ਼ ਦੇ ਕਿਰਤੀ ਲੋਕ ਇੱਕ ਹਨ ਅਤੇ ਜਦੋਂ ਵੀ ਉਨ੍ਹਾਂ ਦੀ ਕਿਰਤ 'ਤੇ ਹਮਲਾ ਹੋਇਆ ਤਾਂ ਉਨ੍ਹਾਂ ਨੂੰ ਮੂੰਹ ਦੀ ਖਾਣੀ ਪਈ ਹੈ। ਹੁਣ ਵੀ ਮੋਦੀ ਦੀ ਸਰਕਾਰ ਕਿਸਾਨਾਂ ਨੂੰ ਬਦਲਾ ਲਊ ਨੀਤੀ ਅਪਣਾ ਰਹੀ ਹੈ। ਰੇਲਾਂ ਦਾ ਆਵਾਜਾਈ ਬੰਦ ਕਰਕੇ ਕਿਸਾਨਾਂ ਦੇ ਸੰਘਰਸ਼ ਨੂੰ ਤਾਰੋਪੀਡੋ ਕਰਨਾ ਚਾਹੁੰਦੀ ਹੈ ਪਰ ਪੰਜਾਬ ਦੇ ਬਹਾਦਰ ਲੋਕ ਸਰਕਾਰ ਦੀਆਂ ਸਾਰੀਆਂ ਚਾਲਾਂ ਤੋਂ ਜਾਣੂ ਹਨ।