
ਅੱਜ ਤੋਂ 100 ਫੀਸਦ ਸਮਰੱਥਾ ਨਾਲ ਖੁੱਲ੍ਹਣਗੇ ਸਿਨੇਮਾਘਰ
ਚੰਡੀਗੜ੍ਹ: ਦੀਵਾਲੀ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਵੱਡਾ ਤੋਹਫਾ ਦਿੱਤਾ ਹੈ। ਇਸ ਦੇ ਤਹਿਤ ਪੰਜਾਬ ਦੇ ਸਿਨੇਮਾਘਰ ਅੱਜ ਯਾਨੀ 3 ਨਵੰਬਰ ਤੋਂ ਪੂਰੀ ਸਮਰੱਥਾ ਨਾਲ ਖੁੱਲ੍ਹਣਗੇ। ਇਹ ਐਲਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੀਤੇ ਦਿਨ ਪੰਜਾਬੀ ਸਿਤਾਰਿਆਂ ਨਾਲ ਮੁਲਾਕਾਤ ਦੌਰਾਨ ਕੀਤਾ ਸੀ।
Cinemas allowed to operate at full capacity in Punjab
ਹੋਰ ਪੜ੍ਹੋ: ਰਾਹੁਲ ਗਾਂਧੀ ਦਾ ਹਮਲਾ, 'ਮਹਿੰਗਾਈ ਸਿਖਰ 'ਤੇ, ਕਾਸ਼ ਸਰਕਾਰ ਲੋਕਾਂ ਪ੍ਰਤੀ ਸੰਵੇਦਨਸ਼ੀਲ ਹੁੰਦੀ'
ਇਸ ਤੋਂ ਇਲਾਵਾ ਹੁਣ ਪੰਜਾਬੀ ਫ਼ਿਲਮਾਂ ਦੀ ਸ਼ੂਟਿੰਗ ਲਈ ਸਿੰਗਲ ਵਿੰਡੋ ਦੀ ਇਜਾਜ਼ਤ ਲੈਣੀ ਪਵੇਗੀ। ਇਸ ਮੌਕੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੀ ਮੌਜੂਦ ਸਨ। ਮੁੱਖ ਮੰਤਰੀ ਨਾਲ ਮੁਲਾਕਾਤ ਦੌਰਾਨ ਸਪੀਡ ਰਿਕਾਰਡ ਦੇ ਮਾਲਕ ਦਿਨੇਸ਼ ਔਲਖ, ਪੰਜਾਬੀ ਫ਼ਿਲਮ ਇੰਡਸਟਰੀ ਦੇ ਕਲਾਕਾਰ ਗੁੱਗੂ ਗਿੱਲ, ਬੀਐਨ ਸ਼ਰਮਾ, ਅੰਬਰਦੀਪ ਸਿੰਘ, ਜਪਜੀ ਖਹਿਰਾ ਅਤੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਆਦਿ ਹਾਜ਼ਰ ਸਨ।
Cinemas allowed to operate at full capacity in Punjab
ਹੋਰ ਪੜ੍ਹੋ: ਲੜਾਈ ਲਈ ਤਿਆਰ ਹਾਂ ਪਰ ਨਹੀਂ ਛੱਡਾਂਗੇ ਆਪਣੇ ਘਰ : ਸ਼ਿਲੌਂਗ ਸਿੱਖ
ਦੱਸ ਦਈਏ ਕਿ ਮਸ਼ਹੂਰ ਪੰਜਾਬੀ ਅਦਾਕਾਰ ਅਤੇ ਸਿੰਗਰ ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ਸਟਾਰਰ ਪੰਜਾਬੀ ਫਿਲਮ ‘ਪਾਣੀ ’ਚ ਮਧਾਣੀ’ 5 ਨਵੰਬਰ ਨੂੰ ਰੀਲੀਜ਼ ਹੋਣ ਵਾਲੀ ਹੈ। ਮੁੱਖ ਮੰਤਰੀ ਦਾ ਇਹ ਐਲਾਨ ਫਿਲਮ ਦੇ ਨਿਰਮਾਤਾਵਾਂ ਦੇ ਨਾਲ-ਨਾਲ ਬਾਕੀ ਪੰਜਾਬੀ ਫਿਲਮ ਇੰਡਸਟਰੀ ਲਈ ਵੱਡੀ ਰਾਹਤ ਦਾ ਸੰਕੇਤ ਹੈ।