ਖ਼ਬਰਾਂ |

ਤਾਜ਼ਾ |

Ferozepur News : ਫਿਰੋਜ਼ਪੁਰ ’ਚ ਸਰਪੰਚੀ ਚੋਣਾਂ ’ਚ ਵੋਟਾਂ ਨਾ ਪਾਉਣ ਨੂੰ ਲੈਕੇ ਫ਼ੌਜੀ ਦੀ ਪਤਨੀ ਨਾਲ ਕੀਤੀ ਕੁਟਮਾਰ

By : BALJINDERK

Published : Nov 3, 2024, 2:33 pm IST
Updated : Nov 3, 2024, 2:33 pm IST
SHARE ARTICLE
ਕੁੱਟਮਾਰ ਦੀ ਘਟਨਾ ਸੀਸੀਟੀਵੀ ਵਿੱਚ ਹੋਈ ਕੈਦ
ਕੁੱਟਮਾਰ ਦੀ ਘਟਨਾ ਸੀਸੀਟੀਵੀ ਵਿੱਚ ਹੋਈ ਕੈਦ

Ferozepur News : ਕੁੱਟਮਾਰ ਦੀ ਘਟਨਾ ਸੀਸੀਟੀਵੀ ਵਿੱਚ ਹੋਈ ਕੈਦ, ਪੁਲਿਸ ਨੇ ਆਰੋਪੀਆ ਦੇ ਖਿਲਾਫ ਮਾਮਲਾ ਕੀਤਾ ਦਰਜ

Ferozepur News : ਪੰਚਾਇਤੀ ਚੋਣਾਂ ਨੂੰ ਲੈ ਕੇ ਹੁਣ ਵੀ ਹਿੰਸਾ ਜਾਰੀ ਹੈ, ਕਦੇ ਜਿੱਤੇ ਹੋਏ ਹਾਰੇ ਨੂੰ ਕੁੱਟਦੇ ਹਨ ਅਤੇ ਕਦੇ ਹਾਰੇ ਹੋਏ ਜੇਤੂਆਂ ਦੇ ਸਮਰਥਕਾਂ ਨੂੰ ਕੁੱਟਦੇ ਹਨ। ਇਸ ਵਾਰ ਹਾਰੇ ਹੋਏ ਮੈਂਬਰ ਪੰਚਾਇਤ ਦੇ ਸਮਰਥਕਾਂ ਵੱਲੋਂ ਜੇਤੂ ਪੰਚ ਦੇ ਸਮਰਥਕਾਂ ਦੀ ਕੀਤੀ ਗਈ ਜੰਮ ਕੇ ਕੁੱਟਮਾਰ ਘਟਨਾ ਸੀਸੀਟੀਵੀ ਵਿੱਚ ਕੈਦ ਹੋਈ ਹੈ। ਜਿੱਤਣ ਵਾਲੇ ਪੰਚ ਧਿਰ ਦਾ ਆਰੋਪ ਹੈ ਕਿ ਜੇਤੂ ਧੜਾ ਹਾਰਨ ਤੋਂ ਬਾਅਦ ਤੰਜ ਕੱਸਦਾ ਹੈ। 

ਪੰਚਾਇਤੀ ਚੋਣਾਂ ਖਤਮ ਹੋਣ ਦੇ ਬਾਅਦ ਵੀ ਰੰਜਿਸ਼ ਨੂੰ ਲੈ ਕੇ ਲੜਾਈ ਝਗੜੇ ਦੇ ਮਾਮਲੇ ਸਾਹਮਣੇ ਆ ਰਹੇ ਹਨ।  ਇਸ ਵਾਰ ਪੰਚਾਇਤੀ ਚੋਣਾਂ ਦੀ ਰੰਜਿਸ਼ ਦਾ ਸ਼ਿਕਾਰ ਹੋਇਆ ਹੈ। ਹਲਕਾ ਗੁਰੂ ਹਰਸਹਾਏ ਪਿੰਡ ਕੁਤਬਗੜ੍ਹ ਭਾਟਾ ਵਿਚ ਰਹਿਣ ਵਾਲਾ ਫੌਜੀ ਦਾ ਪਰਿਵਾਰ ਫੌਜੀ ਸ਼ਿੰਦਰ ਸਿੰਘ ਜੋ ਕਿ ਛੁੱਟੀ ਲੈ ਕੇ ਘਰ ਆਇਆ ਹੋਇਆ ਸੀ ਅਤੇ ਉਸਦੇ ਪਰਿਵਾਰ ਵੱਲੋਂ ਪੰਚ ਦੀਆਂ ਵੋਟਾਂ ਵਿੱਚ ਜੇਤੂ ਹੋਏ ਪ੍ਰੇਮ ਸਿੰਘ ਪੰਚ ਨੂੰ ਵੋਟਾਂ ਪਾਈਆਂ ਸਨ। ਉਸਦਾ ਸਮਰਥਨ ਕੀਤਾ ਸੀ ਜਿਸ ਦੀ ਖਾਰ ਹਾਰੇ ਹੋਏ ਪੰਚ ਨੀਟੂ ਅਤੇ ਉਸਦੇ ਸਮਰਥਕ ਰੱਖਦੇ ਸਨ। ਜਿਸ ਨੂੰ ਲੈ ਕੇ ਹਾਰੇ ਹੋਏ ਪੰਚ ਨੀਟੂ ਅਤੇ ਉਸਦੇ ਸਮਰਥਕਾਂ ਵੱਲੋਂ ਫੌਜੀ ਪਰਿਵਾਰ ’ਤੇ ਹਮਲਾ ਕਰ ਦਿੱਤਾ ਗਿਆ ਅਤੇ ਜੰਮ ਕੇ ਉਹਨਾਂ ਦੀ ਕੁੱਟਮਾਰ ਕੀਤੀ ਗਈ। ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋਈ ਹੈ ਕਿ ਕਿੰਨੀ ਬੇਰਹਿਮੀ ਨਾਲ ਫੌਜੀ ਅਤੇ ਉਸਦੇ ਪਰਿਵਾਰ ਦੀ ਕੁੱਟਮਾਰ ਕੀਤੀ ਜਾ ਰਹੀ ਹੈ।

ਇਹ ਘਟਨਾ 30 ਅਕਤੁਬਰ ਦੀ ਹੈ ਅਤੇ ਸਾਰਾ ਮਾਮਲਾ ਮੀਡੀਅ ਵਿਚ ਆਉਣ ਤੋ ਬਾਅਦ ਪੁਲਿਸ ਵੱਲੋਂ ਹੁਣ ਕੱਲ ਅਰੋਪਿਆ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਪਰ ਆਰੋਪੀ ਅਜੇ ਤਕ ਪੁਲਿਸ ਦੀ ਗ੍ਰਿਫ਼ਤ ਤੋ ਬਾਹਰ ਹਨ ਅਜੇ ਤਕ ਕਿਸੇ ਵੀ ਆਰੋਪੀ ਨੂੰ ਗਿਫ਼ਤਾਰ ਨਹੀ ਕੀਤਾ ਗਿਆ।

ਦੂਸਰੇ ਪਾਸੇ ਰਣਧੀਰ ਕੁਮਾਰ ਐਸ ਪੀ ਡੀ ਫਿਰੋਜ਼ਪੁਰ ਨੇ ਦੱਸਿਆ ਕਿ ਇਹ ਮਾਮਲਾ ਸਾਮਣੇ ਆਉਣ ਤੋ ਬਾਅਦ ਅਰੋਪੀਆਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਝਗੜੇ ਦਾ ਕਾਰਨ ਪੁਰਾਣੀ ਆਪਸੀ ਰੰਜਿਸ਼ ਦੱਸੀ ਜਾ ਰਹੀ ਹੈ।

(For more news apart from army man's wife was assaulted for not voting in the sarpanchi elections In Ferozepur News in Punjabi, stay tuned to Rozana Spokesman)

Location: India, Punjab, Firozpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਥਿਤ ਵੀਡੀਓ ਨੂੰ ਲੈ ਕੇ 'ਆਪ' ਨੇ ਪੇਸ਼ ਕੀਤੀਆਂ 2 ਰਿਪੋਰਟਾਂ, ਕਿਹਾ-ਵੀਡੀਓ 'ਚ ਦਿਖਣ ਵਾਲਾ ਸਖਸ਼ ਭਗਵੰਤ ਮਾਨ ਨਹੀਂ

18 Jun 2026 1:36 PM

ਮੈ ਇਸ ਦੇ ਪਾਪਾ ਨੂੰ ਭੇਜੀ ਸੀ ਵੀਡੀਓ, ਬੱ+ਚੀ ਨੂੰ ਹੈ.ਵਾ.ਨੀ.ਅਤ ਨਾਲ ਕੁੱਟਣ ਵਾਲੀ ਮਾਂ ਆਈ ਕੈਮਰੇ ਦੇ ਸਾਹਮਣੇ, ਸੁਣੋ

17 Jun 2026 2:52 PM

ਘਰ ਵਾਲੇ ਵਿਹੜੇ 'ਚ ਸੁੱਤੇ ਰਹੇ, ਕੰਧ ਪਾੜ ਕੇ 25 ਤੋਲੇ ਸੋਨਾ ਤੇ ਲੱਖਾਂ ਦੀ ਨਕਦੀ ਲੁੱਟ ਕੇ ਲੈ ਗਏ ਚੋਰ

17 Jun 2026 2:50 PM

15 Jun 2026 2:59 PM

ਅਮਰੀਕਾ-ਰਾਨ ਵਿਚਾਲੇ ਸ਼ਾਂਤੀ ਸਮਝੌਤੇ ਦਾ ਐਲਾਨ, ਹੋਰਮੁਜ਼ ਖੋਲ੍ਹਣ ਨੂੰ ਵੀ ਮਿਲੀ ਮਨਜ਼ੂਰੀ

15 Jun 2026 2:58 PM
Advertisement