ਪੰਜਾਬ ਦੀ ਬਿਹਤਰੀ ਲਈ ਖਹਿਰਾ ਧੜੇ ਵਲੋਂ ਨਵਜੋਤ ਸਿੱਧੂ ਨੂੰ ਨਾਲ ਆਉਣ ਦਾ ਸੱਦਾ
Published : Dec 3, 2018, 8:51 am IST
Updated : Dec 3, 2018, 8:51 am IST
SHARE ARTICLE
Sukhpal Singh Khaira and Colleague Talking to the Media
Sukhpal Singh Khaira and Colleague Talking to the Media

ਆਉਣ ਵਾਲੇ ਦਿਨਾਂ 'ਚ 'ਆਪ' ਨਾਲੋਂ ਵੱਖ ਹੋ ਕੇ ਇਕ ਨਵੀਂ ਸਿਆਸੀ ਪਾਰਟੀ ਬਣਾਉਣ ਜਾ ਰਹੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੀ ਬਿਹਤਰੀ......

ਬਠਿੰਡਾ : ਆਉਣ ਵਾਲੇ ਦਿਨਾਂ 'ਚ 'ਆਪ' ਨਾਲੋਂ ਵੱਖ ਹੋ ਕੇ ਇਕ ਨਵੀਂ ਸਿਆਸੀ ਪਾਰਟੀ ਬਣਾਉਣ ਜਾ ਰਹੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੀ ਬਿਹਤਰੀ ਲਈ ਨਵਜੋਤ ਸਿੰਘ ਸਿੱਧੂ ਨੂੰ ਨਾਲ ਆਉਣ ਦਾ ਸੱਦਾ ਦਿਤਾ ਹੈ। ਬੈਂਸ ਭਰਾਵਾਂ ਤੇ ਐਮ.ਪੀ ਧਰਮਵੀਰ ਗਾਂਧੀ ਨਾਲ ਮਿਲ ਕੇ ਆਗਾਮੀ 8 ਦਸੰਬਰ ਨੂੰ ਤਲਵੰਡੀ ਸਾਬੋ ਤੋਂ ਪਟਿਆਲਾ ਤਕ ਸ਼ੁਰੂ ਕੀਤੇ ਜਾ ਰਹੇ ਇਨਸਾਫ਼ ਮੋਰਚੇ ਦੀਆਂ ਤਿਆਰੀਆਂ ਦੇ ਸਬੰਧ ਵਿਚ ਬਠਿੰਡਾ ਪੁੱਜੇ ਖਹਿਰਾ ਨੇ ਦਾਅਵਾ ਕੀਤਾ ਕਿ ਉਹ ਸੂਬੇ ਦੇ ਲੋਕਾਂ ਨੂੰ ਤੀਜਾ ਬਦਲ ਦੇਣ ਲਈ ਬਾਗ਼ੀ ਅਕਾਲੀ ਆਗੂਆਂ ਸਹਿਤ ਸਮੂਹ 

ਪੰਜਾਬ ਹਿਤੈਸ਼ੀਆਂ ਨਾਲ ਲੈ ਕੇ ਚੱਲਣਗੇ। ਹਾਲਾਂਕਿ ਇਸ ਮੌਕੇ ਉਨ੍ਹਾਂ ਸਪਸ਼ਟ ਕੀਤਾ ਕਿ ਉਹ ਦੇਸ਼ ਦੇ ਸੰਵਿਧਾਨ ਅੰਦਰ ਰਹਿ ਕੇ ਵੱਧ ਅਧਿਕਾਰਾਂ ਦੀ ਮੰਗ ਕਰਦੇ ਹਨ ਪ੍ਰੰਤੂ ਖ਼ਾਲਿਸਤਾਨ ਸਮਰਥਕਾਂ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਸਾਂਝ ਨਹੀਂ ਰੱਖਣਗੇ। ਸ. ਖਹਿਰਾ ਨੇ ਸਥਾਨਕ ਸਰਕਟ ਹਾਊਸ 'ਚ ਅਪਣੇ ਸਮਰਥਕਾਂ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 'ਨਵਜੋਤ ਸਿੰਘ ਸਿੱਧੂ ਇਮਾਨਦਾਰ ਤੇ ਸੱਚੇ-ਸੁੱਚੇ ਵਿਅਕਤੀ ਹਨ, ਜਿਨ੍ਹਾਂ ਨੂੰ ਕੈਪਟਨ ਤੇ ਬਾਦਲ ਵਰਗੇ ਰਜਵਾੜਾ ਸ਼ਾਹੀ ਲੀਡਰ ਕਦੇ ਵੀ ਕਾਂਗਰਸ ਜਾਂ ਅਕਾਲੀ ਦਲ ਆਦਿ ਪਾਰਟੀਆਂ ਵਿਚ ਉਚਾ ਉਠਣ ਨਹੀਂ ਦੇਣਗੇ।'   

ਸਾਬਕਾ ਵਿਰੋਧੀ ਧਿਰ ਦੇ ਨੇਤਾ ਨੇ ਇਹ ਵੀ ਖੁਲਾਸਾ ਕੀਤਾ ਕਿ ਪੰਜਾਬ 'ਚ ਤੀਜੇ ਫ਼ਰੰਟ ਦੀ ਉਸਾਰੀ ਲਈ ਬਾਗ਼ੀ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਉਸਦੀ ਮੀਟਿੰਗ ਹੋ ਚੁੱਕੀ ਹੈ ਤੇ ਦੂਜੇ ਨੇਤਾ ਨਾਲ ਵੀ ਫ਼ੋਨ 'ਤੇ ਸੰਪਰਕ ਬਣਿਆ ਹੋਇਆ ਹੈ। ਇਸਤੋਂ ਇਲਾਵਾ ਹਰ ਚੰਗੇ ਵਿਅਕਤੀ ਨੂੰ 16 ਦਸੰਬਰ ਨੂੰ ਐਲਾਨੇ ਜਾ ਰਹੇ ਨਵੇਂ ਵੱਡੇ ਸਿਆਸੀ ਪ੍ਰੋਗਰਾਮ ਵਿਚ ਸ਼ਾਮਲ ਕੀਤਾ ਜਾਵੇਗਾ। ਇਨਸਾਫ਼ ਮਾਰਚ ਨੂੰ ਮਾਲਵਾ ਵਿਚੋਂ ਹੀ ਸ਼ੁਰੂ ਕਰਨ ਸਬੰਧੀ ਪੁੱਛੇ ਜਾਣ 'ਤੇ ਉਨ੍ਹਾਂ ਸਫ਼ਾਈ ਦਿਤੀ ਕਿ ਇਸ ਖੇਤਰ ਵਿਚ ਬਰਗਾੜੀ ਬੇਅਦਬੀ ਤੇ ਬਹਿਬਲਾ ਕਲਾਂ ਗੋਲੀ ਕਾਂਡ ਵਾਪਰੇ ਹਨ

ਇਸ ਇਲਾਕੇ ਵਿਚ ਹੀ ਕਰਜ਼ੇ 'ਚ ਡੁੱਬੇ ਕਿਸਾਨ ਤੇ ਖੇਤ ਮਜਦੂਰ ਸਭ ਤੋਂ ਵੱਧ ਖ਼ੁਦਕਸ਼ੀਆਂ ਕਰ ਰਹੇ ਹਨ। ਜਿਸਦੇ ਚਲਦੇ ਮਾਲਵਾ ਨੂੰ ਚੁਣਿਆ ਗਿਆ ਹੈ। ਇਕ ਹੋਰ ਸਵਾਲ ਦੇ ਜਵਾਬ ਵਿਚ ਸ. ਖ਼ਹਿਰਾ ਨੇ ਦਸਿਆ ਕਿ ਉਨ੍ਹਾਂ ਦੀ ਬਰਗਾੜੀ ਮੋਰਚੇ ਦੇ ਆਗੂਆਂ ਨਾਲ ਪੂਰਾ ਸੰਪਰਕ ਬਣਿਆ ਹੋਇਆ ਹੈ ਤੇ ਆਗਾਮੀ ਸਮੇਂ 'ਚ ਉਨ੍ਹਾਂ ਨਾਲ ਹਰ ਤਰ੍ਹਾਂ ਦੀ ਅਡਜੈਸਟਮੈਂਟ ਕੀਤੀ ਜਾਵੇਗੀ। ਇਨਸਾਫ਼ ਮਾਰਚ ਦਾ ਮਕਸਦ ਦਸਦਿਆਂ ਖ਼ਹਿਰਾ ਨੇ ਕਿਹਾ ਕਿ ਪੰਜਾਬ 'ਚ ਹੋਈ ਬੇਅਦਬੀਆਂ ਤੇ ਗੋਲੀ ਕਾਂਡ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ, ਕਿਸਾਨ-ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਨੂੰ ਰੋਕਣ,

ਨਸ਼ਿਆਂ ਦੇ ਵਧ ਰਹੇ ਪ੍ਰਕੋਪ, ਪੰਜਾਬ ਦੀ ਜਵਾਨੀ ਦੀ ਬੇਰੁਜ਼ਗਾਰੀ ਦੀ ਸਮੱਸਿਆ ਆਦਿ ਸਮੂਹ ਲੋਕ ਮੁਦਿਆਂ ਨੂੰ ਜਨਤਾ ਅੱਗੇ ਰੱਖਣਗੇ। ਇਸ ਮੌਕੇ ਉਨ੍ਹਾਂ ਨਾਲ ਮੋੜ ਹਲਕੇ ਤੋਂ ਵਿਧਾਇਕ ਜਗਦੇਵ ਸਿੰਘ ਕਮਾਲੂ, ਮਾਨਸਾ ਤੋਂ ਨਾਜ਼ਰ ਸਿੰਘ ਮਾਨਸਾਹੀਆਂ, ਭਦੋੜ ਤੋਂ ਪਿਰਮਿਲ ਸਿੰਘ, ਜੇਤੋ ਤੋਂ ਬਲਦੇਵ ਸਿੰਘ ਤੋਂ ਇਲਾਵਾ ਬਠਿੰਡਾ ਸ਼ਹਿਰੀ ਹਲਕੇ ਦੇ ਆਗੂ ਦੀਪਕ ਬਾਂਸਲ, ਲੋਕ ਇਨਸਾਫ਼ ਪਾਰਟੀ ਦੇ ਆਗੂ ਜਤਿੰਦਰ ਸਿੰਘ ਭੱਲਾ, ਐਡਵੋਕੇਟ ਰਣਵੀਰ ਸਿੰਘ ਬਰਾੜ ਆਦਿ ਵੀ ਹਾਜ਼ਰ ਸਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement