
ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਬੇਸ਼ੱਕ ਕਿਸੇ ਵੀ ਹਾਲਤ ਵਿੱਚ ਹੋਵੇ, ਪਰ ਇਸ ਦੀਆਂ ਮਹਿਲਾ ਵਿਧਾਇਕਾਂ ਵਾਰੋ-ਵਾਰੀ ਆਪਣਾ ਘਰ ਵਸਾ ਰਹੀਆਂ ਹਨ....
ਚੰਡੀਗੜ੍ਹ : ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਬੇਸ਼ੱਕ ਕਿਸੇ ਵੀ ਹਾਲਤ ਵਿੱਚ ਹੋਵੇ, ਪਰ ਇਸ ਦੀਆਂ ਮਹਿਲਾ ਵਿਧਾਇਕਾਂ ਵਾਰੋ-ਵਾਰੀ ਆਪਣਾ ਘਰ ਵਸਾ ਰਹੀਆਂ ਹਨ। ਰੁਪਿੰਦਰ ਕੌਰ ਰੂਬੀ ਤੋਂ ਬਾਅਦ ਹੁਣ ਬਲਜਿੰਦਰ ਕੌਰ ਵੀ ਵਿਆਹ ਕਰਵਾਉਣ ਜਾ ਰਹੀ ਹੈ। ਤਲਵੰਡੀ ਸਾਬੋ ਤੋਂ ਵਿਧਾਇਕਾ ਬਲਜਿੰਦਰ ਕੌਰ ਦਾ ਰਿਸ਼ਤਾ ਪਾਰਟੀ ਦੇ ਯੂਥ ਵਿੰਗ ਦੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਰਾਜ ਸਿੰਘ ਬੱਲ ਨਾਲ ਹੋਣ ਜਾ ਰਿਹਾ ਹੈ। ਦੋਵੇਂ ਜਣੇ 7 ਜਨਵਰੀ ਨੂੰ ਮੰਗਣੀ ਕਰਵਾਉਣ ਜਾ ਰਹੇ ਹਨ ਤੇ ਫਰਵਰੀ ਵਿੱਚ ਦੋਵੇਂ ਵਿਆਹ ਕਰਵਾ ਸਕਦੇ ਹਨ। ਮੰਗਣੀ ਦਾ ਇਹ ਸਮਾਗਮ ਬਠਿੰਡਾ ਵਿੱਚ ਰੱਖਿਆ ਜਾਵੇਗਾ।
ਇਸ ਸਮਾਗਮ ਵਿੱਚ ਕੌਣ-ਕੌਣ ਸ਼ਾਮਲ ਹੋਵੇਗਾ, ਹਾਲੇ ਇਹ ਪਤਾ ਨਹੀਂ ਲੱਗਾ ਹੈ। ਕੇਜਰੀਵਾਲ ਦੀ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਮੁਹਿੰਮ ਸ਼ੁਰੂ ਕਰਨ ਲਈ ਰੱਖੀ ਬਰਨਾਲਾ ਰੈਲੀ ਤੋਂ ਪਹਿਲਾਂ ਬਲਜਿੰਦਰ ਕੌਰ ਆਪਣੀ 'ਵਿਆਹ ਸਥਿਤੀ' ਯਾਨੀ ਮੈਟ੍ਰੀਮੋਨੀਅਲ ਸਟੇਟ ਤਬਦੀਲ ਕਰ ਲਵੇਗੀ।