ਚਲਾਨ ਸੁਣ ਕੇ ਨੌਜਵਾਨ ਹੋ ਗਿਆ ਬੇਹੋਸ਼ , ਮੌਜੂਦਾ ਲੋਕਾਂ ਨੇ ਸੰਭਾਲਿਆ 
Published : Jan 4, 2020, 2:50 pm IST
Updated : Jan 4, 2020, 2:50 pm IST
SHARE ARTICLE
file photo
file photo

ਉਸ ਦੇ ਕੋਲ ਲਾਇਸੈਂਸ ਅਤੇ ਪ੍ਰਦੂਸ਼ਣ ਪ੍ਰਮਾਣ ਪੱਤਰ ਨਹੀਂ ਸੀ। ਜਦੋਂ ਉਹ ਖੇਤਰੀ ਟਰਾਂਸਪੋਰਟ ਦਫ਼ਤਰ ਗੁਰਦਾਸਪੁਰ ਪਹੁੰਚਿਆ ਤਾਂ ਮੁਲਾਜ਼ਮਾਂ ਨੇ ਚਾਲਾਨ ਦੇ 10...

ਗੁਰਦਾਸਪੁਰ : ਗੁਰਦਾਸਪੁਰ ਦੇ ਧਾਲੀਵਾਲ ਤੋਂ ਚਾਲਾਨ ਦਾ ਭੁਗਤਾਨ ਕਰਨ ਆਇਆ ਦਲਬੀਰ ਸਿੰਘ 10,000 ਰੁਪਏ ਦਾ ਜੁਰਮਾਨਾ ਸੁਣ ਕੇ ਹੀ ਬੇਹੋਸ਼ ਹੋ ਗਿਆ। ਉਥੇ ਮੌਜੂਦ ਲੋਕਾਂ ਨੇ ਉਸ ਨੂੰ ਸੰਭਾਲਿਆ ਅਤੇ ਉਸ ਨੂੰ ਹੋਸ਼ ਵਿਚ ਲਿਆਂਦਾ ਗਿਆ। ਜਾਣਕਾਰੀ ਮੁਤਾਬਕ ਦਲਬੀਰ ਸਿੰਘ ਦੇ ਮੋਟਰਸਾਈਕਲ ਦਾ ਕਰੀਬ ਇਕ ਹਫਤਾ ਪਹਿਲਾਂ ਧਾਲੀਵਾਲ ਪੁਲਿਸ ਨੇ ਚਲਾਨ ਕੱਟਿਆ ਸੀ।

Challans Of VehiclesChallans 

ਉਸ ਦੇ ਕੋਲ ਲਾਇਸੈਂਸ ਅਤੇ ਪ੍ਰਦੂਸ਼ਣ ਪ੍ਰਮਾਣ ਪੱਤਰ ਨਹੀਂ ਸੀ। ਜਦੋਂ ਉਹ ਖੇਤਰੀ ਟਰਾਂਸਪੋਰਟ ਦਫ਼ਤਰ ਗੁਰਦਾਸਪੁਰ ਪਹੁੰਚਿਆ ਤਾਂ ਮੁਲਾਜ਼ਮਾਂ ਨੇ ਚਾਲਾਨ ਦੇ 10 ਹਜ਼ਾਰ ਰੁਪਏ ਮੰਗੇ। ਇੰਨਾਂ ਜੁਰਮਾਨਾ ਸੁਣ ਕੇ ਹੀ ਉਹ ਜ਼ਮੀਨ 'ਤੇ ਡਿੱਗ ਗਿਆ। ਉਸ ਦੇ ਨਾਲ ਆਏ ਲੋਕਾਂ ਨੇ ਉਸ ਨੂੰ ਸੰਭਾਲਿਆ ਅਤੇ ਉਥੋਂ ਲੈ ਗਏ। ਦਲਬੀਰ ਸਿੰਘ ਨੇ ਦੱਸਿਆ ਕਿ ਉਸ ਕੋਲ ਇੰਨੇ ਪੈਸੇ ਨਹੀਂ ਹਨ ਕਿ ਮੋਟਰਸਾਈਕਲ ਦਾ 10 ਹਜ਼ਾਰ ਜ਼ੁਰਮਾਨਾ ਦੇ ਸਕੇ।  ਉਹ ਆਪਣੇ ਪਿੰਡ 'ਚ ਦੁਕਾਨ ਚਲਾਉਂਦਾ ਹੈ।

Challan Challan

22 ਹਜ਼ਾਰ ਜ਼ੁਰਮਾਨਾ ਜਮ੍ਹਾ ਕਰਵਾਇਆ ਤਾਂ ਇਕ ਮਹੀਨੇ ਬਾਅਦ ਛੁਡਵਾਇਆ ਆਟੋ
ਖੇਤਰੀ ਟਰਾਂਸਪੋਰਟ ਦਫ਼ਤਰ 'ਚ ਸ਼ੁੱਕਰਵਾਰ ਨੂੰ ਪਠਾਨਕੋਟ 'ਚ ਇਕ ਬਜ਼ਰੁਗ ਪੁਲਿਸ ਦੇ ਕਬਜ਼ੇ 'ਚੋਂ ਆਟੋ ਛੁਡਵਾਉਣ ਲਈ ਪਹੁੰਚਿਆ। ਉਸ ਨੂੰ 22 ਹਜ਼ਾਰ ਰੁਪਏ ਜ਼ੁਰਮਾਨਾ ਜਮ੍ਹਾ ਕਰਵਾਉਣਾ ਪਿਆ ਬਜ਼ੁਰਗ ਨੇ ਦੱਸਿਆ ਕਿ ਘਰ ਦਾ ਖਰਚ ਚਲਾਉਣ ਲਈ ਉਸ ਨੇ ਪਤਨੀ ਅਤੇ ਨੂੰਹ ਦੇ ਗਹਿਣੇ ਵੇਚ ਕੇ ਆਟੋ ਖਰੀਦਿਆਂ ਸੀ। ਕੁਝ ਦਿਨ ਪਹਿਲਾਂ ਪਠਾਨਕੋਟ 'ਚ ਪੁਲਸ ਨੇ ਆਟੋ ਜ਼ਬਤ ਕਰ ਲਿਆ ਸੀ।

ਆਟੋ ਦਾ ਪਰਮਿਟ, ਲਾਇਸੈਂਸ, ਬੀਮਾ ਅਤੇ ਰਾਜਿਸਟ੍ਰੇਸ਼ਨ ਨਾ ਹੋਣ ਕਾਰਨ ਚਾਲਾਨ ਕੱਟਿਆ ਗਿਆ ਸੀ। ਆਟੋ ਇਕ ਮਹੀਨੇ ਤੋਂ ਥਾਣੇ 'ਚ ਹੀ ਬੰਦ ਸੀ, ਜਿਸ ਕਾਰਨ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋ ਗਿਆ ਹੈ। ਉਸ ਨੇ ਇਹ 22 ਹਜ਼ਾਰ ਰੁਪਏ ਉਧਾਰ ਲੈ ਕੇ ਜਮ੍ਹਾ ਕਰਵਾਏ ਹਨ।

Challan with only 100 rupeesChallan 

ਚਾਲਾਨ ਭੁਗਤਾਨ ਦੀ ਗਿਣਤੀ ਹੋਈ ਘੱਟ- ਜ਼ੁਰਮਾਨੇ ਦੀਆਂ ਦਰਾਂ ਵੱਧਣ ਤੋਂ ਬਾਅਦ ਚਾਲਾਨ ਭੁਗਤਣ ਦੇ ਲਈ ਆਉਣ ਵਾਲੇ ਲੋਕਾਂ ਦੀ ਗਿਣਤੀ ਘੱਟ ਹੋ ਗਈ ਹੈ। ਪਹਿਲੇ ਇਕ ਦਿਨ 'ਚ 100 ਤੋਂ ਵੱਧ ਲੋਕ ਰੋਜ਼ਾਨਾ ਚਾਲਾਨ ਭੁਗਤਣ ਲਈ ਆਉਂਦੇ ਸਨ ਹੁਣ ਦਿਨ 'ਚ ਕੇਵਲ 10 ਤੋਂ 15 ਲੋਕ ਹੀ ਆ ਰਹੇ ਹਨ।  

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement