Ludhiana News: 1 ਦਿਨ ਤੋਂ ਲਾਪਤਾ ਲੜਕੀ ਦੀ ਸ਼ੱਕੀ ਹਾਲਾਤ 'ਚ ਮਿਲੀ ਲਾਸ਼

By : GAGANDEEP

Published : Jan 4, 2024, 2:40 pm IST
Updated : Jan 4, 2024, 2:43 pm IST
SHARE ARTICLE
The deadbody of the girl was found in suspicious circumstances in Ludhiana News in punjabi
The deadbody of the girl was found in suspicious circumstances in Ludhiana News in punjabi

Ludhiana News: ਝਗੜੇ ਤੋਂ ਬਾਅਦ ਘਰੋਂ ਚਲੀ ਗਈ ਸੀ ਮ੍ਰਿਤਕ ਲੜਕੀ

The deadbody of the girl was found in suspicious circumstances in Ludhiana News in punjabi: ਲੁਧਿਆਣਾ ਵਿਚ ਪੁਲਿਸ ਨੂੰ ਦੇਰ ਰਾਤ ਇਕ 20 ਸਾਲਾ ਲੜਕੀ ਦੀ ਸੜਕ ਕਿਨਾਰੇ ਸ਼ੱਕੀ ਹਾਲਾਤ ਵਿਚ ਲਾਸ਼ ਮਿਲੀ ਹੈ। ਗਰੀਨ ਲੈਂਡ ਸਕੂਲ ਦੇ ਸਾਹਮਣੇ ਪਿੰਡ ਭੋਰਾ ਕਾਟ ਵਿਖੇ ਲੜਕੀ ਦੀ ਲਾਸ਼ ਪਈ ਸੀ। ਲੜਕੀ ਦੀ ਮੌਤ ਕਿਸੇ ਵਾਹਨ ਦੀ ਲਪੇਟ 'ਚ ਆਉਣ ਨਾਲ ਹੋਈ ਹੈ ਜਾਂ ਕਿਸੇ ਨੇ ਉਸ 'ਤੇ ਹਮਲਾ ਕੀਤਾ ਹੈ, ਇਸ ਦਾ ਖੁਲਾਸਾ ਪੋਸਟਮਾਰਟਮ ਤੋਂ ਬਾਅਦ ਹੋਵੇਗਾ। ਲੜਕੀ ਲੜਾਈ ਤੋਂ ਬਾਅਦ ਘਰੋਂ ਚਲੀ ਗਈ ਸੀ।

ਇਹ ਵੀ ਪੜ੍ਹੋ: UAE News: ਮਿੰਟਾਂ ਵਿਚ ਹੀ ਕਰੋੜਪਤੀ ਬਣਿਆ ਭਾਰਤੀ ਡਰਾਈਵਰ, ਜਿੱਤੀ 45 ਕਰੋੜ ਰੁਪਏ ਦੀ ਲਾਟਰੀ

ਮ੍ਰਿਤਕ ਲੜਕੀ ਦੀ ਪਛਾਣ ਸਿੰਪੀ ਵਜੋਂ ਹੋਈ ਹੈ। ਉਹ ਸਲੇਮ ਟਾਬਰੀ ਇਲਾਕੇ ਦੀ ਰਹਿਣ ਵਾਲੀ ਸੀ। ਪਤਾ ਲੱਗਾ ਹੈ ਕਿ ਸਿੰਪੀ 1 ਦਿਨ ਤੋਂ ਲਾਪਤਾ ਸੀ ਅਤੇ ਪਰਿਵਾਰਕ ਮੈਂਬਰ ਉਸ ਦੀ ਭਾਲ ਕਰ ਰਹੇ ਸਨ। ਆਸ-ਪਾਸ ਦੇ ਲੋਕਾਂ ਨੇ ਪਰਿਵਾਰ ਨੂੰ ਦੱਸਿਆ ਕਿ ਪੁਲਿਸ ਨੂੰ ਸੜਕ ਕਿਨਾਰੇ ਇੱਕ ਲੜਕੀ ਦੀ ਲਾਸ਼ ਪਈ ਮਿਲੀ ਸੀ। ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਪਹੁੰਚ ਕੇ ਲਾਸ਼ ਦੀ ਸ਼ਨਾਖਤ ਕੀਤੀ।

ਇਹ ਵੀ ਪੜ੍ਹੋ: Firozpur News: ਨੌਜਵਾਨ ਦੇ ਸਿਰ ਦੇ ਉਪਰੋਂ ਦੀ ਲੰਘਿਆ ਬੱਸ ਦਾ ਟਾਇਰ, ਤੜਫ-ਤੜਫ ਤੋੜਿਆ ਦਮ 

ਮ੍ਰਿਤਕ ਸਿੰਪੀ ਸਲੇਮ ਟਾਬਰੀ ਇਲਾਕੇ ਦੀ ਰਹਿਣ ਵਾਲੀ ਸੀ। ਉਸ ਦਾ ਆਪਣੇ ਪਰਿਵਾਰ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਇਸ ਕਾਰਨ ਉਹ ਘਰੋਂ ਚਲੀ ਗਈ ਸੀ। ਸਿੰਪੀ ਦਿਮਾਗੀ ਤੌਰ 'ਤੇ ਵੀ ਠੀਕ ਨਹੀਂ ਸੀ। ਲੜਕੀ ਦੀ ਲਾਸ਼ ਦਾ ਅੱਜ ਪੋਸਟਮਾਰਟਮ ਕਰਵਾਇਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਸਿਰ 'ਤੇ ਸੱਟ ਲੱਗੀ ਹੈ।

ਇਹ ਵੀ ਪੜ੍ਹੋ: ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪੁਲਿਸ ਨੇ ਘਟਨਾ ਵਾਲੀ ਥਾਂ ਦੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿਤੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਲੜਕੀ ਨੂੰ ਅਸਲ ਵਿਚ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰੀ ਜਾਂ ਕਿਸੇ ਵਿਅਕਤੀ ਨੇ ਹਮਲਾ ਕੀਤਾ। 

For more news apart from The deadbody of the girl was found in suspicious circumstances in Ludhiana News in punjabi  , stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement