
ਪਿੰਡ ਕੋਟ ਧਰਮੂ ਦੇ ਇਕ ਹੋਰ ਕਿਸਾਨ ਦੀ ਹੋਈ ਮੌਤ
ਮਾਨਸਾ, 3 ਫ਼ਰਵਰੀ (ਕੁਲਜੀਤ ਸਿੰਘ ਸਿੱਧੂ): ਪੰਜਾਬ ਕਿਸਾਨ ਯੂਨੀਅਨ ਦੇ ਪਿੰਡ ਕੋਟ ਧਰਮੂ ਦੀ ਪਿੰਡ ਇਕਾਈ ਦੇ ਆਗੂ ਗੁਰਜੰਟ ਸਿੰਘ (55) ਜੋ ਕਿ ਕਿਸਾਨ ਅੰਦੋਲਨ ਵਿਚ ਟਿਕਰੀ ਬਾਰਡਰ ਉਤੇ ਲੰਮੇ ਸਮੇਂ ਤੋਂ ਡਟਿਆ ਹੋਇਆ ਸੀ | 19 ਜਨਵਰੀ ਨੂੰ ਠੰਢ ਲਗਣ ਕਾਰਨ ਬੀਮਾਰ ਹੋਣ ਕਾਰਨ ਫ਼ਰੀਦਕੋਟ ਹਸਪਤਲਾ 'ਚ ਅੱਜ ਸਵੇਰੇ ਮੌਤ ਹੋ ਗਈ | ਪੰਜਾਬ ਕਿਸਾਨ ਯੂਨੀਅਨ ਦਾ ਇਕ ਵਫ਼ਦ ਸੂਬਾ ਮੀਤ ਪ੍ਰਧਾਨ ਭੋਲਾ ਸਿੰਘ ਸਮਾਉਾ ਅਤੇ ਗੁਰਜੰਟ ਸਿੰਘ ਮਾਨਸਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਮਾਨਸਾ ਅਤੇ ਐਸ ਐਸ ਪੀ ਮਾਨਸਾ ਨੂੰ ਮਿਲਿਆ ਆਗੂਆਂ ਨੇ ਮੰਗ ਕੀਤੀ ਕਿ ਗੁਰਜੰਟ ਸਿੰਘ ਕੋਟਧਰਮੂ ਦੇ ਪਰਵਾਰ ਨੂੰ ਦਸ ਲੱਖ ਰੁਪਏ ਅਤੇ ਇਕ ਜੀ ਨੂੰ ਸਰਕਾਰੀ ਨੌਕਰੀ ਦਿਤੀ ਜਾਵੇ |
ਡਿਪਟੀ ਕਮਿਸ਼ਨਰ ਮਾਨਸਾ ਵਲੋਂ ਪ੍ਰਵਾਰ ਦੀ ਹਰ ਪੱਖੋਂ ਸਹਾਇਤਾ ਦਾ ਵਿਸ਼ਵਾਸ ਦਿਵਾਇਆ ਗਿਆ |
ਫੋਟੋ ਨੰ-3
ਫੋਟੋ ਕੈਪਸ਼ਨ-ਗੁਰਜੰਟ ਸਿੰਘ ਦੀ ਫਾਇਲ ਫੋਟੋ
Kuljit Mansa 03-02-21 6ile No. 1