
ਮਹਿਬੂਬਾ ਨੇ ਕਿਸਾਨਾਂ ਦੇ ਪ੍ਰਦਰਸ਼ਨ ਵਾਲੀਆਂ ਥਾਵਾਂ 'ਤੇ ਬੈਰੀਕੇਡ ਲਗਾਉਣ ਦੀ ਨਿਖੇਧੀ ਕੀਤੀ
ਕਿਹਾ, ਕੇੇਂਦਰ ਨੂੰ ਜੰਮੂ ਕਸ਼ਮੀਰ 'ਚ ਮਿਆਂਮਾਰ ਦੀ ਤਰਜ਼ 'ਤੇ ਧਾਰਾ 370 ਹਟਾਉਣ 'ਤੇ ਕੋਈ ਪਛਤਾਵਾ ਨਹੀਂ
ਸ੍ਰੀਨਗਰ, 3 ਫ਼ਰਵਰੀ : ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਬੁਧਵਾਰ ਨੂੰ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦੇ ਪ੍ਰਦਰਸ਼ਨ ਵਾਲੀਆਂ ਥਾਵਾਂ 'ਤੇ ਬਹੁ-ਪਧਰੀ ਬੈਰੀਕੇਡ ਲਗਾਉਣ ਲਈ ਪੁਲਿਸ ਦੀ ਨਿਖੇਧੀ ਕੀਤੀ |
ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁਧ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਪ੍ਰਤੀ ਅਪਣੀ ਏਕਤਾ ਦਾ ਪ੍ਰਗਟਾਵਾ ਕਰਦਿਆਂ, ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ ਕਿ ਕਿਸਾਨ ਪ੍ਰਦਰਸ਼ਨ ਸਥਾਨਾਂ ਦੇ ਆਸ ਪਾਸ ਕੰਡਿਆਲੀਆਂ ਤਾਰਾਂ ਅਤੇ ਕੰਕਰੀਟ ਬਲਾਕਰਾਂ ਦੀ ਸ਼ੁਰੂਆਤ ਤੋਂ ਹਰ ਕੋਈ ਹੈਰਾਨ ਹੈ | ਕਸ਼ਮੀਰ ਦੇ ਲੋਕ ਇਸ ਕਿਸਮ ਦੇ ਦਿ੍ਸ਼ਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ | ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਮੁਫ਼ਤੀ ਨੇ ਇਕ ਹੋਰ ਟਵੀਟ ਕੀਤਾ ਕਿ ਅਸੀਂ ਅਪਣੇ ਕਿਸਾਨਾਂ ਦੇ ਦੁੱਖ ਅਤੇ ਬੇਇੱਜ਼ਤੀ ਨੂੰ ਸਮਝ ਸਕਦੇ ਹਾਂ ਅਤੇ ਉਨ੍ਹਾਂ ਨਾਲ ਹਮਦਰਦੀ ਰਖਦੇ ਹਾਂ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪ੍ਰਦਰਸ਼ਨਕਾਰੀਆਂ ਉੱਤੇ TਅਤਿਆਚਾਰU ਨਹੀਂ ਕਰਨੇ ਚਾਹੀਦੇ | ਇਸੇ ਦੌਰਾਨ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਬੀਤੇ ਦਿਨ ਕਿਹਾ ਕਿ ਕੇਂਦਰ ਸਰਕਾਰ ਨੇ ਮਿਆਂਮਾਰ 'ਚ imageਨੇਤਾਵਾਂ ਨੂੰ ਹਿਰਾਸਤ 'ਚ ਲਏ ਜਾਣ ਅਤੇ ਤਖਤਾਪਲਟ 'ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ ਪਰ ਜੰਮੂ ਕਸ਼ਮੀਰ 'ਚ ਇਸੇ ਤਰਜ਼ 'ਤੇ ਧਾਰਾ 370 ਹਟਾਉਣ 'ਤੇ ਉਸ ਨੂੰ ਕੋਈ ਪਛਤਾਵਾ ਨਹੀਂ | (ਪੀਟੀਆਈ).