
ਚੰਡੀਗੜ੍ਹ ਦੀ ਤਰਜ਼ ਤੇ ਵਿਕਸਤ ਕੀਤਾ ਜਾਵੇਗਾ ਅਮਰਗੜ੍ਹ : ਸੁਮਿਤ ਸਿੰਘ ਮਾਨ
ਅਮਰਗੜ੍ਹ, 3 ਫ਼ਰਵਰੀ (ਬਲਵਿੰਦਰ ਸਿੰਘ ਭੁੱਲਰ) : ਵਿਧਾਨ ਸਭਾ ਹਲਕਾ ਅਮਰਗੜ੍ਹ ਨੂੰ ਚੰਡੀਗੜ੍ਹ ਦੀ ਤਰਜ਼ ਤੇ ਵਿਕਸਤ ਕੀਤਾ ਜਾਵੇਗਾ ਅਤੇ ਇਥੋਂ ਦੀਆ ਸੜਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਤਕਨੀਕ ਨਾਲ ਲੈਸ ਕੀਤਾ ਜਾਵੇਗਾ ਤਾਂ ਕਿ ਇਨ੍ਹਾਂ ਉੱਪਰ ਚੱਲਣ ਵਾਲੇ ਲੋਕ ਇਹ ਸੋਚਣ ਲਈ ਮਜਬੂਰ ਹੋ ਜਾਣ ਕਿ ਅਸੀਂ ਭਾਰਤ ਵਿਚ ਹਾਂ ਜਾਂ ਕਿਸੇ ਵਿਦੇਸ਼ੀ ਸੜਕ ਤੇ ਚੱਲ ਰਹੇ ਹਾਂ |
ਸਪੋਕਸਮੈਨ ਨਾਲ ਹਲਕੇ ਦੇ ਚਹੁਤਰਫੇ ਵਿਕਾਸ ਸਬੰਧੀ ਭਰਵੀਂ ਗੱਲਬਾਤ ਕਰਦਿਆਂ ਇਹ ਵਿਚਾਰ ਇਸ ਹਲਕੇ ਤੋਂ ਕਾਂਗਰਸ ਦੇ ਯੂਥ ਕੋਟੇ ਵਿਚੋਂ ਪਾਰਟੀ ਦੇ ਅੰਤਰਾਸ਼ਟਰੀ ਨਿਸ਼ਾਨੇਬਾਜ਼ ਉਮੀਦਵਾਰ ਸੁਮਿਤ ਸਿੰਘ ਮਾਨ ਨੇ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਸੂਬੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੋਂ ਫੋਰਨ ਬਾਅਦ ਇਨ੍ਹਾਂ ਕੰਮਾਂ ਨੂੰ ਤੁਰੰਤ ਆਰੰਭਿਆ ਜਾਵੇਗਾ ਅਤੇ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਨੂੰ ਨਵੀਂ ਦਿੱਖ ਦੇ ਕੇ ਪਬਲਿਕ ਦਾ ਜੀਵਨ ਪੱਧਰ ਉੱਚਾ ਚੁਕਿਆਂ ਜਾਵੇਗਾ ਤੇ ਅਮਰਗੜ੍ਹ ਵਿੱਚ ਪੈਂਦੇ ਸੰਪੂਰਨ ਇਲਾਕੇ ਨੂੰ ਬਹੁਦਿਸ਼ਾਵੀ ਵਿਕਾਸ ਦੇ ਧਰਾਤਲ ਤੇ ਖੜ੍ਹੇ ਹੋਣ ਦੇ ਸਮਰੱਥ ਬਣਾਇਆ ਜਾਵੇਗਾ |
ਫੋਟੋ 3-4