
ਅੰਮ੍ਰਿਤਸਰ ਥਾਣਾ ਸਦਰ ਪੁਲਿਸ ਨੇ ਨਕਲੀ ਸੀਆਈਏ ਸਟਾਫ ਪੁਲਿਸ ਦਾ ਭਾਂਡਾ ਭੰਨਦਿਆ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀਆਂ ਦਾ ਤੀਜਾ ਸਾਥੀ ਹੁਣ ਤਕ...
ਅੰਮ੍ਰਿਤਸਰ : ਅੰਮ੍ਰਿਤਸਰ ਥਾਣਾ ਸਦਰ ਪੁਲਿਸ ਨੇ ਨਕਲੀ ਸੀਆਈਏ ਸਟਾਫ ਪੁਲਿਸ ਦਾ ਭਾਂਡਾ ਭੰਨਦਿਆ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀਆਂ ਦਾ ਤੀਜਾ ਸਾਥੀ ਹੁਣ ਤਕ ਫਰਾਰ ਹੈ। ਰਾਮ ਲਖਨ ਨਿਵਾਸੀ ਨਿਊ ਜਵਾਹਰ ਨਗਰ ਮੇਨ ਬਾਜ਼ਾਰ ਸਾਂਈ ਬਾਬਾ ਵਾਲੀ ਗਲੀ ਬਟਾਲਾ ਰੋਡ ਨੇ ਪੁਲਿਸ ਨੂੰ ਦੱਸਿਆ ਕਿ 1 ਮਾਰਚ ਦੁਪਹਿਰ 3 ਵਿਅਕਤੀ ਉਨ੍ਹਾਂ ਕੋਲ ਆਏ ਅਤੇ ਆਪਣੇ ਆਪ ਨੂੰ ਸੀ.ਆਈ.ਏ. ਸਟਾਫ ਅਮ੍ਰਿੰਤਸਰ ਸਿਟੀ ਦੇ ਮੁਲਾਜਮ ਦੱਸਿਆ।
Fraud Case
ਉਨ੍ਹਾਂ ਨੂੰ ਕਹਿਣ ਲੱਗੇ ਕਿ ਉਨ੍ਹਾਂ ਦੇ ਬੇਟੇ ਨੇ ਚੋਰੀ ਦੇ ਸੋਨੇ ਦੇ ਕੰਗਣ ਅਤੇ ਚੈਨ ਖਰੀਦੀ ਹੈ, ਇਸ ਲਈ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਬੇਟੇ ਨੂੰ ਆਪਣੇ ਨਾਲ ਸਟਾਫ ਵਿਚ ਲੈ ਜਾਣਗੇ ਅਤੇ ਉਨ੍ਹਾਂ ਨੂੰ 50 ਹਜਾਰ ਰੁਪਏ ਦੀ ਮੰਗ ਕੀਤੀ। ਉਹ ਡਰ ਗਏ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ 35 ਹਜਾਰ ਦੇ ਦਿੱਤੇ। ਰੁਪਏ ਲੈਣ ਤੋਂ ਬਾਅਦ ਫਿਰ ਤੋਂ ਉਨ੍ਹਾਂ ਨੂੰ ਧਮਕਾਉਣ ਲੱਗੇ। ਉਨ੍ਹਾਂ ਤੋਂ 5 ਹਜਾਰ ਰੁਪਏ ਹੋਰ ਮੰਗਣ ਲੱਗੇ। ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਨੂੰ ਧਮਕਾਉਣ ਵਾਲੇ ਨਕਲੀ ਪੁਲਿਸ ਵਾਲੇ ਹਨ।
Fraud
ਉਨ੍ਹਾਂ ਨੇ ਸਦਰ ਪੁਲਿਸ ਥਾਣਾ ਵਿਚ ਸ਼ਿਕਾਇਤ ਕੀਤੀ। ਪੁਲਿਸ ਨੇ ਸੁਰਿੰਦਰ ਕੁਮਾਰ ਉਰਫ ਸ਼ਿੰਦਰ ਨਿਵਾਸੀ ਸੰਧੂ ਕਲੋਨੀ 88 ਫੁੱਟ ਰੋਡ, ਅਜੈ ਕੁਮਾਰ ਉਰਫ ਰਾਜਾ ਨਿਵਾਸੀ ਨਹਿਰੂ ਕਲੋਨੀ 88 ਫੁੱਟ ਰੋਡ ਨੂੰ ਗ੍ਰਿਫ਼ਤਾਰ ਕਰ ਲਿਆ। ਤੀਜਾ ਦੋਸ਼ੀ ਸੋਨੂ ਨਿਵਾਸੀ ਮੁਸਤਫਾਬਾਦ ਫਰਾਰ ਹੋ ਗਿਆ। ਪੁਲਿਸ ਨੇ ਥਾਣਾ ਸਦਰ ਵਿਚ ਕੇਸ ਦਰਜ ਕਰ ਲਿਆ ਹੈ।