
ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਹੋਈ ਕੈਦ...
ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਥਾਣਾ ਮਜੀਠਾ ਰੋਡ ਦੇ ਅਧੀਨ ਆਉਦੀ ਚੌਂਕੀ ਫੈਜਪੂਰਾ ਦੇ ਇਲਾਕੇ ਵਿਚ ਸਥਿਤ ਇਕ "ਹਾਇਡ ਐਡ ਆਉਟ" ਨਾਮ ਦੇ ਰੈਸਟੋਰੈਂਟ ਕਮ ਬਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਦੇਰ ਰਾਤ ਰੈਸਟੋਰੈਂਟ ਦੇ ਮਾਲਕ ਸਤਿੰਦਰਬੀਰ ਸਿੰਘ ਵਲੋਂ ਜਦੋਂ ਰੈਸਟੋਰੈਂਟ ਬੰਦ ਕੀਤਾ ਜਾ ਰਿਹਾ ਸੀ ਤਾਂ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਰੈਸਟੋਰੈਂਟ ਦਾ ਸਟਰ ਖੜਕਾ ਕੇ ਖਾਣੇ ਦੀ ਮੰਗ ਕੀਤੀ ਗਈ ਅਤੇ ਜਦੋਂ ਰੈਸਟੋਰੈਂਟ ਵਿੱਚ ਕੰਮ ਕਰਨ ਵਾਲੇ ਨੌਕਰ ਵਲੋਂ ਉਹਨਾ ਵਿਅਕਤੀਆਂ ਨੂੰ ਰੈਸਟੋਰੈਂਟ ਬੰਦ ਹੋਣ ਦਾ ਹਵਾਲਾ ਦਿੱਤਾ ਗਿਆ।
crime
ਤਾਂ ਉਹਨਾ ਵਿਅਕਤੀਆਂ ਵਲੋਂ ਨੌਕਰ ਨਾਲ ਕੁੱਟਮਾਰ ਕਰਦਿਆਂ ਉਸ ਦੇ ਸਿਰ ਵਿੱਚ ਤੇਜਧਾਰ ਹਥਿਆਰਾਂ ਨਾਲ ਸੱਟਾਂ ਮਾਰੀਆਂ ਅਤੇ ਜਦੋਂ ਰੈਸਟੋਰੈਂਟ ਦਾ ਮਾਲਕ ਸਤਿੰਦਰਬੀਰ ਸਿੰਘ ਵਿਚ ਬਚਾਅ ਕਰਨ ਆਇਆ ਤਾਂ ਉਹਨਾ ਉਸ ਉਤੇ ਵੀ ਤੇਜਧਾਰ ਹਥਿਆਰਾਂ ਨਾਲ ਸੱਟਾ ਮਾਰ ਉਸ ਨੂੰ ਬੁਰੀ ਤਰਾਂ ਨਾਲ ਜਖਮੀ ਕਰ ਦਿਤਾ। ਜਿਸ ਨੂੰ ਮੌਕੇ ‘ਤੇ ਹੀ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਉਸਦਾ ਇਲਾਜ ਚਲ ਰਿਹਾ ਹੈ।
crime
ਇਸ ਸੰਬਧੀ ਗੱਲਬਾਤ ਕਰਦਿਆਂ ਪੀੜਤ ਨੌਕਰ ਅਤੇ ਰੈਸਟੋਰੈਂਟ ਮਾਲਕ ਸਤਿੰਦਰਬੀਰ ਸਿੰਘ ਨੇ ਦੱਸਿਆ ਕਿ ਘਟਨਾ ਵਾਲੀ ਰਾਤ ਟਾਇਮ 12 ਵਜੇ ਦੇ ਕਰੀਬ ਉਹ ਰੈਸਟੋਰੈਂਟ ਬੰਦ ਕਰ ਰਹੇ ਸਨ ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਖਾਣੇ ਦੀ ਮੰਗ ਕੀਤੀ ਗਈ ਤਾਂ ਜਦੌ ਉਹਨਾਂ ਕਿਹਾ ਕਿ ਅਸੀ ਰੈਸਟੋਰੈਂਟ ਬੰਦ ਕਰ ਚੁਕੇ ਹਾ ਤਾ ਉਹਨਾ ਸਾਡੇ ਤੇ ਜਾਨਲੇਵਾ ਹਮਲਾ ਕਰਦਿਆ ਸਾਨੂੰ ਬੁਰੀ ਤਰਾਂ ਨਾਲ ਜਖਮੀ ਕਰ ਦਿਤਾ ਅਤੇ ਰੈਸਟੋਰੈਂਟ ਦੀ ਸੇਲ ਅਤੇ ਵਰਕਰਾਂ ਦੀ ਤਨਖਾਹ ਲਈ ਰੱਖੇ ਕਰੀਬ 50 ਹਜਾਰ ਰੁਪਏ ਉਹਨਾਂ ਨੇ ਸਾਡੇ ਪਾਸੋਂ ਖੋਹ ਲਏ ਅਤੇ ਸਾਡੀ ਗੱਡੀ ਜੌ ਕਿ ਰੈਸਟੋਰੈਂਟ ਦੇ ਬਾਹਰ ਖੜੀ ਸੀ ਦੀ ਭੰਨਤੌੜ ਵੀ ਕੀਤੀ।
Crime pic
ਉਹਨਾਂ ਨੇ ਇਸ ਸੰਬੰਧੀ ਪੁਲਿਸ ਪ੍ਰਸ਼ਾਸ਼ਨ ਕੋਲੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਨ੍ਹਾਂ ਦੋਸ਼ੀਆਂ ਨੂੰ ਗਿਰਫਤਾਰ ਕਰ ਬਣਦੀ ਕਾਰਵਾਈ ਕਰਨ ਅਤੇ ਸਾਨੂੰ ਇਨਸਾਫ਼ ਦਿਵਾਇਆ ਜਾਵੇ। ਇਸ ਸੰਬਧੀ ਪੁਲਿਸ ਜਾਂਚ ਅਧਿਕਾਰੀ ਸਕੱਤਰ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ ਸ਼ਿਕਾਇਤ ਲੈ ਕੇ ਰੈਸਟੋਰੈਂਟ ਮਾਲਕ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਤੇ ਪਰਚਾ ਦਰਜ ਕਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।