
ਬੀਤੇ ਦਿਨੀਂ ਹਨੂੰਮਾਨਗੜ੍ਹ ਰੋਡ ਵਿਖੇ ਆਪਸੀ ਝਗੜੇ ਦੇ ਚਲਦਿਆਂ ਇਕ ਵਿਅਕਤੀ ਵਲੋਂ ਨੌਜਵਾਨ ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਕੀਤੇ ਜਾਣ 'ਤੇ ਨਗਰ ਥਾਣਾ...
ਅਬੋਹਰ : ਬੀਤੇ ਦਿਨੀਂ ਹਨੂੰਮਾਨਗੜ੍ਹ ਰੋਡ ਵਿਖੇ ਆਪਸੀ ਝਗੜੇ ਦੇ ਚਲਦਿਆਂ ਇਕ ਵਿਅਕਤੀ ਵਲੋਂ ਨੌਜਵਾਨ ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਕੀਤੇ ਜਾਣ 'ਤੇ ਨਗਰ ਥਾਣਾ ਨੰਬਰ 2 ਦੀ ਪੁਲਿਸ ਨੇ ਦੋਸ਼ੀ 'ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿਤੇ ਬਿਆਨ 'ਚ ਮ੍ਰਿਤਕ ਵਿਪਨ ਕੁਮਾਰ ਦੇ ਭੂਆ ਦੇ ਪੁੱਤਰ ਸਰਵਣ ਕੁਮਾਰ ਪੁੱਤਰ ਮੋਖਾਰਾਮ ਵਾਸੀ ਪਿੰਡ ਸੱਪਾਂਵਾਲੀ ਨੇ ਦਸਿਆ ਕਿ ਉਹ ਅਪਣੇ ਮਾਮੇ ਦੇ ਲੜਕੇ ਵਿਪਨ ਕੁਮਾਰ ਪੁੱਤਰ ਵਜੀਰ ਚੰਦ ਨਾਲ ਬੀਤੇ ਦਿਨੀ ਹਨੂੰਮਾਨਗੜ੍ਹ ਰੋਡ 'ਤੇ ਮਾਨ ਸਰਵਿਸ ਸਟੇਸ਼ਨ 'ਤੇ ਕਾਰ ਸਰਵਿਸ ਕਰਵਾਉਣ ਲਈ ਗਿਆ ਸੀ। ਇਸ ਦੌਰਾਨ ਉਥੇ ਆਏ ਧਰਮ ਨਗਰੀ ਵਾਸੀ ਤੇਜਿੰਦਰ ਸਿੰਘ ਪੁੱਤਰ ਸਵਿੰਦਰ ਸਿੰਘ ਨੇ ਅਪਣੀ ਪਿਸਟਲ ਨਾਲ ਵਿਪਨ 'ਤੇ ਫਾਇਰਿੰਗ ਕੀਤੀ ਅਤੇ ਉਥੋਂ ਅਪਣੀ ਆਲਟੋ ਕਾਰ 'ਚ ਭੱਜ ਗਿਆ।
DEAD
ਉਨ੍ਹਾਂ ਵਿਪਨ ਨੂੰ ਇਲਾਜ ਲਈ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਰੈਫਰ ਕਰ ਦਿਤਾ ਸੀ। ਜਦਕਿ ਸ੍ਰੀ ਮੁਕਤਸਰ ਸਾਹਿਬ ਜਾਂਦੇ ਸਮੇਂ ਵਿਖੇ ਰਸਤੇ 'ਚ ਹੀ ਵਿਪਨ ਦੀ ਮੌਤ ਹੋ ਗਈ। ਸਰਵਣ ਕੁਮਾਰ ਨੇ ਦਸਿਆ ਕਿ ਕੁਝ ਦਿਨ ਪਹਿਲਾਂ ਵਿਪਨ ਅਤੇ ਤੇਜਿੰਦਰ ਸਿੰਘ ਦੀ ਆਪਸ 'ਚ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ ਸੀ, ਜਿਸ ਦੀ ਰੰਜਿਸ਼ ਕਾਰਨ ਤੇਜਿੰਦਰ ਸਿੰਘ ਨੇ ਇਸ ਘਟਨਾ ਨੂੰ ਅੰਜਾਮ ਦਿਤਾ ਹੈ। ਪੁਲਿਸ ਨੇ ਸਰਵਣ ਕੁਮਾਰ ਦੇ ਬਿਆਨਾਂ 'ਤੇ ਤੇਜਿੰਦਰ ਸਿੰਘ ਵਿਰੁਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।