ਕਰਫਿਊ ਵਧਾਉਣ ਬਾਰੇ ਅਜੇ ਕੋਈ ਫੈਸਲਾ ਨਹੀਂ ਹੈ - ਕੈਪਟਨ
Published : Apr 4, 2020, 7:15 am IST
Updated : Apr 4, 2020, 7:15 am IST
SHARE ARTICLE
file photo
file photo

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਕਰਫਿਊ ਨੂੰ 14 ਅ੍ਰਪੈਲ ਤੋਂ ਅੱਗੇ ਵਧਾਉਣ ਬਾਰੇ ਕੋਈ ਵੀ ਫੈਸਲਾ ਮੌਜੂਦਾ ਸਥਿਤੀ

ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਕਰਫਿਊ ਨੂੰ 14 ਅ੍ਰਪੈਲ ਤੋਂ ਅੱਗੇ ਵਧਾਉਣ ਬਾਰੇ ਕੋਈ ਵੀ ਫੈਸਲਾ ਮੌਜੂਦਾ ਸਥਿਤੀ 'ਤੇ ਨਿਰਭਰ ਕਰੇਗਾ ਜਿਸ 'ਤੇ ਉਹ ਰੋਜ਼ਾਨਾ ਨਿੱਜ਼ੀ ਤੌਰ ਤੇ ਨਿਗਰਾਨੀ ਰੱਖ ਰਹੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਮੀਡੀਆ ਰਿਪੋਰਟਾਂ ਤੇ ਪ੍ਰਤੀਕਿਰਿਆ ਦੇ ਰਹੇ ਸਨ, ਜਿਸ ਵਿਚ ਇਹ ਕਿਹਾ ਗਿਆ ਹੈ ਕਿ ਉਹ ਕੋਵਿਡ-19 ਦੇ ਮੱਦੇਨਜ਼ਰ ਸੂਬੇ ਵਿਚ ਲਗਾਏ ਗਏ ਕਰਫਿਊ ਨੂੰ 14 ਅ੍ਰਪੈਲ ਨੂੰ ਨਹੀਂ ਹਟਾਉਣਗੇ।

File photoFile photo

ਉਹਨਾਂ ਸਪੱਸ਼ਟ ਕੀਤਾ ਕਿ ਉਹਨਾਂ ਨੇ ਜੋ ਕਿਹਾ ਹੈ ਉਹ ਇਹ ਸੀ ਕਿ ਇਸ ਮੌਕੇ ਇਸ ਬਾਰੇ ਕੋਈ ਪੱਕਾ ਫੈਸਲਾ ਜਾਂ ਸਮਾਂ ਸੀਮਾਂ ਨਹੀਂ ਦੱਸੀ ਜਾ ਸਕਦੀ। ਉਹਨਾਂ ਕਿਹਾ ਕਿ ਲੋਕਾਂ ਦੀਆਂ ਜਾਨਾਂ ਅਤੇ ਸੂਬੇ ਨੂੰ ਬਚਾਉਣ ਲਈ ਪਾਬੰਦੀਆਂ ਲੋੜ ਮੁਤਾਬਿਕ ਜਾਰੀ ਰਹਿਣਗੀਆਂ। ਕੈਪਟਨ ਅਮਰਿੰਦਰ ਨੇ ਕਿਹਾ ਕਿ ਸੂਬੇ ਵਿਚ ਕਰਫਿਊ ਨੂੰ ਹਟਾਉਣ ਜਾਂ ਅੱਗੇ ਵਧਾਉਣ ਬਾਰੇ ਕੋਈ ਵੀ ਫੈਸਲਾ ਉਸ ਸਮੇਂ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਲਿਆ ਜਾਵੇਗਾ। ਇਹ ਪੂਰੀ ਤਰ੍ਹਾਂ ਉਸ ਸਮੇਂ ਦੇ ਹਾਲਾਤ 'ਤੇ ਨਿਰਭਰ ਕਰੇਗਾ। ਦੱਸ ਦੀਏ ਕਿ ਜਿੱਥੇ ਕੋਰੋਨਾ ਵਾਇਰਸ ਨੇ ਆਪਣਾ ਕਹਿਰ ਮਚਾਇਆ ਹੋਇਆ ਹੈ ਉੱਥੇ ਹੀ ਇਸ ਦੇ ਇਫੈਕਟ ਵਾਤਾਵਰਣ ਤੇ ਵੀ ਪਏ ਹਨ। 

delhi lockdownlockdown

ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਕਾਰਨ ਭਾਰਤ ਸਮੇਤ ਦੁਨੀਆ ਭਰ ਦੇ ਦੇਸ਼ਾਂ ਵਿਚ ਤਾਲਾ ਲੱਗਿਆ ਹੋਇਆ ਹੈ। ਲੋਕ ਘਰਾਂ ਵਿਚ ਰਹਿ ਰਹੇ ਹਨ। ਸੜਕਾਂ 'ਤੇ ਵਾਹਨ ਨਹੀਂ ਚੱਲ ਰਹੇ ਹਨ। ਫੈਕਟਰੀਆਂ ਬੰਦ ਹਨ, ਹਾਲਾਂਕਿ ਤਾਲਾਬੰਦੀ ਹੋਣ ਕਾਰਨ ਲੋਕ ਵਿੱਤੀ ਨੁਕਸਾਨ ਸਹਿ ਰਹੇ ਹਨ। ਤਾਲਾਬੰਦੀ ਹੋਣ ਦਾ ਸਕਾਰਾਤਮਕ ਪ੍ਰਭਾਵ ਵਾਤਾਵਰਣ ਉੱਤੇ ਦਿਖਾਈ ਦਿੰਦਾ ਹੈ। ਇਹ ਪਹਿਲੀ ਵਾਰ ਹੋਇਆ ਹੈ ਜਦੋਂ ਭਾਰਤ ਦੇ ਸਾਰੇ ਸ਼ਹਿਰਾਂ ਦੀ ਹਵਾ ਬਹੁਤ ਸ਼ੁੱਧ ਹੋ ਗਈ ਹੈ। ਇਸ ਦੌਰਾਨ ਪੰਜਾਬ ਦੇ ਜਲੰਧਰ ਵਾਸੀਆਂ ਨੂੰ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ ਕਿ ਸਾਰੇ ਲੋਕ ਹੈਰਾਨ ਰਹਿ ਗਏ।

File photoFile photo

ਦਰਅਸਲ, ਪੰਜਾਬ ਦੇ ਜਲੰਧਰ ਵਿਚ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਹਵਾ ਇੰਨੀ ਸਾਫ਼ ਹੋ ਗਈ ਹੈ ਕਿ ਉਹ ਆਪਣੇ ਘਰਾਂ ਦੀ ਛੱਤ ਤੋਂ ਬਹੁਤ ਦੂਰ ਹਿਮਾਲਿਆ ਦੀਆਂ ਪਹਾੜੀਆਂ ਨੂੰ ਦੇਖ ਸਕਦੇ ਹਨ। ਇਹ ਲੋਕ ਇੱਥੇ ਬਹੁਤ ਸਾਲਾਂ ਤੋਂ ਰਹਿ ਰਹੇ ਹਨ, ਪਰ ਬੱਦਲ ਅਤੇ ਪ੍ਰਦੂਸ਼ਣ ਕਾਰਨ ਅਜਿਹਾ ਨਜ਼ਾਰਾ ਪਹਿਲਾਂ ਕਦੇ ਨਹੀਂ ਵੇਖਿਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਕਈ ਸਾਲਾਂ ਤੋਂ ਕੋਈ ਪਰਬਤ ਲੜੀ ਬੱਦਲ ਪ੍ਰਦੂਸ਼ਣ ਕਾਰਨ ਨਜ਼ਰ ਨਹੀਂ ਆ ਰਿਹਾ ਸੀ। ਇਹ ਸ਼ਾਨਦਾਰ ਦ੍ਰਿਸ਼ ਜਲੰਧਰ ਤੋਂ 200 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।

File photoFile photo

ਇਸ ਦ੍ਰਿਸ਼ ਨੂੰ ਵੇਖਣ ਤੋਂ ਬਾਅਦ, ਬਹੁਤ ਸਾਰੇ ਲੋਕਾਂ ਨੇ ਟਵਿੱਟਰ ਦੇ ਜ਼ਰੀਏ ਇਸ ਅਦਭੁੱਤ ਨਜ਼ਰੀਏ ਬਾਰੇ ਲਿਖਿਆ ਅਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਉਹਨਾਂ ਦਾ ਦਾਅਵਾ ਹੈ ਕਿ ਅਜਿਹਾ ਨਜ਼ਾਰਾ ਤਕਰੀਬਨ 30 ਸਾਲਾਂ ਬਾਅਦ ਦੇਖਿਆ ਗਿਆ ਹੈ। ਹਿਮਾਚਲ ਪ੍ਰਦੇਸ਼ ਦੀ ਹਿਮਾਲਿਆ ਰੇਂਜ ਆਪਣੇ ਆਪ ਵਿਚ ਬਹੁਤ ਖੂਬਸੂਰਤ ਹੈ ਪਰ ਇਸ ਦਾ ਨਜ਼ਾਰਾ ਹੁਣ ਤੱਕ ਪਹਿਲੀ ਵਾਰ ਵੇਖੀ ਗਈ ਹੈ।

File photoFile photo

ਆਈਐਫਐਸ ਅਧਿਕਾਰੀ ਸੁਸ਼ਾਂਤ ਨੰਦਾ ਨੇ ਟਵਿੱਟਰ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਜਿਸ ਵਿਚ ਉਹਨਾਂ ਲਿਖਿਆ ਹੈ ਕਿ ਹਿਮਾਚਲ ਦੀ ਇਹ ਧੌਲਾਧਰ ਪਹਾੜੀ ਲੜੀ 30 ਸਾਲਾਂ ਬਾਅਦ ਪੰਜਾਬ ਦੇ ਜਲੰਧਰ ਤੋਂ ਵੇਖੀ ਗਈ ਹੈ। ਉਹ ਕਹਿੰਦਾ ਹੈ ਕਿ ਲਗਭਗ 30 ਸਾਲਾਂ ਬਾਅਦ ਇਥੇ ਪ੍ਰਦੂਸ਼ਣ ਦਾ ਪੱਧਰ ਸਭ ਤੋਂ ਹੇਠਲੇ ਪੱਧਰ ਤੇ ਪਹੁੰਚ ਗਿਆ ਹੈ।

File photoFile photo

ਹਿਮਾਲਿਆ ਦੀਆਂ ਪਹਾੜੀਆਂ 200 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਉਹਨਾਂ ਨੇ ਅੱਗੇ ਲਿਖਿਆ - ਕੁਦਰਤ ਕੀ ਸੀ...ਅਤੇ ਅਸੀਂ ਇਸ ਨੂੰ ਕੀ ਕਰ ਦਿੱਤਾ। ਦੱਸ ਦਈਏ ਕਿ ਸਾਰੇ ਦੇਸ਼ ਵਿਚ ਤਾਲਾਬੰਦੀ ਤੋਂ ਬਾਅਦ ਕਈ ਭਾਰਤੀ ਸ਼ਹਿਰਾਂ ਵਿੱਚ ਪ੍ਰਦੂਸ਼ਣ ਅਤੇ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਦਰਜ ਕੀਤਾ ਗਿਆ ਹੈ। ਬਹੁਤ ਸਾਰੇ ਲੋਕ ਸਾਫ ਆਸਮਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੇ ਹਨ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement