
ਕੇਸ ਨੂੰ ਸੁਲਝਾਉਣ ਵਾਲੇ ਅਧਿਕਾਰੀਆਂ ਨੂੰ ਕੀਤਾ ਜਾਵੇਗਾ ਸਨਮਾਨਿਤ
ਲੁਧਿਆਣਾ: ਲੁਧਿਆਣਾ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਬੀਤੇ ਦਿਨੀਂ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਸੀ ਜਿਸ ਵਿਚ ਇਕ ਸਾਇਕਲ ਸਵਾਰ ਨੂੰ 2 ਮੋਟਰਸਾਈਕਲ ਸਵਾਰਾਂ ਨੇ ਤੇਜ਼ ਧਾਰ ਹਥਿਆਰ ਦੀ ਨੋਕ ’ਤੇ ਲੁਟਿਆ ਸੀ ਅਤੇ ਉਸ ਉੱਤੇ ਹਮਲਾ ਵੀ ਕੀਤਾ। ਲੁਧਿਆਣਾ ਪੁਲਿਸ ਨੇ ਇਸ ਕੇਸ ਨੂੰ 36 ਘੰਟਿਆਂ ਵਿਚ ਟਰੇਸ ਕਰਨ ਦਾ ਦਾਅਵਾ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ 11 ਮੋਬਾਈਲ ਫੋਨ, ਇਕ ਲੋਹੇ ਦਾ ਦਾਤਰ, ਮੋਟਰ ਸਾਈਕਲ ਅਤੇ ਪੰਜ ਹਜ਼ਾਰ ਰੁਪਏ ਵੀ ਬਰਾਮਦ ਹੋਏ ਹੈ। ਇਹਨਾਂ ਲੁਟੇਰਿਆਂ ਨੇ ਪੁਲਿਸ ਹਿਰਾਸਤ ਵਿਚੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਦੌਰਾਨ ਲੁਟੇਰੇ ਜ਼ਖਮੀ ਵੀ ਹੋਏ ਹਨ ।
ਇਹ ਵੀ ਪੜ੍ਹੋ: ਡੂੰਘੀ ਖਾਈ ਵਿਚ ਡਿੱਗੀ ਕਾਰ, ਹਵਾਈ ਫੌਜ ਦੇ ਜਵਾਨ ਦੀ ਮੌਤ
ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਕ ਵੀਡੀਓ ਸੋਸ਼ਲ ਮੀਡੀਆ ਉਪਰ ਵਾਇਰਲ ਹੋਈ ਸੀ ਜਿਸ ਵਿਚ ਇਕ ਸਾਈਕਲ ਸਵਾਰ ਨੂੰ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ । ਲੁਧਿਆਣਾ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਸ ਕੇਸ ਨੂੰ ਹੱਲ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ ।
ਇਹ ਵੀ ਪੜ੍ਹੋ: ਜਰਮਨੀ ਪੁਲਿਸ ਵਿਚ ਭਰਤੀ ਹੋਈ 20 ਸਾਲਾ ਪੰਜਾਬਣ
ਇਸ ਵਾਰਦਾਤ ਨੂੰ ਟਰੇਸ ਕਰਨ ਵਾਲੇ ਕਰਮਚਾਰੀਆਂ ਦੀ ਹੌਸਲਾ ਅਫਜਾਈ ਲਈ ਇੰਸਪੈਕਟਰ ਨਿਰਦੇਵ ਸਿੰਘ ਮੁੱਖ ਅਫਸਰ ਥਾਣਾ ਮੋਤੀ ਨਗਰ, ਲੁਧਿਆਣਾ ਨੂੰ ਡੀ.ਜੀ.ਪੀ. ਕੰਮੋਡੇਸ਼ਨ ਡਿਸਕ ਸਮੇਤ 11,000 ਰੁਪਏ ਨਗਦ ਇਨਾਮ ਅਤੇ ਇਸ ਟੀਮ ਵਿਚ ਸ਼ਾਮਲ ਦੂਸਰੇ ਕਰਮਚਾਰੀਆਂ ਨੂੰ 21,000 ਰੁਪਏ ਨਗਦ ਇਨਾਮ ਅਤੇ ਇਕ-ਇਕ ਪ੍ਰਸੰਸਾ ਪੱਤਰ ਦਰਜਾ ਦੂਜਾ ਦੇਣ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਦੇ RTO ਪ੍ਰਦੀਪ ਢਿੱਲੋਂ ਨੂੰ ਕੀਤਾ ਗਿਆ ਮੁਅੱਤਲ
ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਕਰਨ ਕੁਮਾਰ ਪੁੱਤਰ ਸੁਭਾਸ ਚੰਦਰ ਵਾਸੀ ਮਕਾਨ ਨੰਬਰ 594, ਅਹਾਤਾ ਸ਼ੇਰਗੰਜ, ਹਾਲ ਵਾਸੀ ਗਲੀ ਨੰਬਰ 3, ਹਬੀਬ ਰੋਡ, ਨੇੜੇ ਸੀ.ਐਮ.ਸੀ. ਹਸਪਤਾਲ, ਲੁਧਿਆਣਾ ਅਤੇ ਰਵਿੰਦਰ ਸਿੰਘ ਉਰਫ ਰਿੰਕੂ ਪੁੱਤਰ ਮਨਮੋਹਨ ਸਿੰਘ ਵਾਸੀ ਮਕਾਨ ਨੰਬਰ 68343, ਗਲੀ ਨੰਬਰ 8, ਮੋਹਰ ਸਿੰਘ ਨਗਰ, ਹਾਲ ਵਾਸੀ ਗਲੀ ਨੰਬਰ 3, ਹਬੀਬ ਰੋਡ, ਨੇੜੇ 20 ਸੀ.ਐਮ.ਸੀ. ਹਸਪਤਾਲ, ਲੁਧਿਆਣਾ ਵਜੋਂ ਹੋਈ ਹੈ।