
ਜਲੰਧਰ ਦੇ ਪਿੰਡ ਰੁੜਕਾ ਕਲਾਂ ਦੀ ਰਹਿਣ ਵਾਲੀ ਹੈ ਜੈਸਮੀਨ ਕੌਰ
ਜਲੰਧਰ: ਜਲੰਧਰ ਨਾਲ ਸਬੰਧ ਰੱਖਣ ਵਾਲੀ ਜੈਸਮੀਨ ਕੌਰ ਨੇ ਜਰਮਨੀ ਪੁਲਿਸ ਵਿਚ ਭਰਤੀ ਹੋ ਕੇ ਪੰਜਾਬ ਅਤੇ ਦੇਸ਼ ਦਾ ਮਾਣ ਵਧਾਇਆ ਹੈ। 20 ਸਾਲਾ ਜੈਸਮੀਨ ਦੀ ਜਰਮਨੀ ਬਾਰਡਰ ਪੁਲਿਸ ਵਿਚ ਚੋਣ ਹੋਣ ਤੋਂ ਬਾਅਦ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ। ਜੈਸਮੀਨ ਰੁੜਕਾ ਕਲਾਂ ਦੇ ਮਨਜੀਤ ਸਿੰਘ ਅਤੇ ਸੁਰਜੀਤ ਕੌਰ ਦੀ ਸਪੁੱਤਰੀ ਹੈ।
ਇਹ ਵੀ ਪੜ੍ਹੋ: ASI ਨੇ ਪਤਨੀ ਅਤੇ ਬੇਟੇ ਦਾ ਕੀਤਾ ਕਤਲ, ਪਾਲਤੂ ਕੁੱਤੇ ਨੂੰ ਵੀ ਮਾਰੀ ਗੋਲੀ
ਜੈਸਮੀਨ ਕੌਰ ਦਾ ਕਹਿਣਾ ਹੈ ਕਿ ਉਸ ਦੇ ਮਾਪਿਆਂ ਨੇ ਹਮੇਸ਼ਾ ਹੀ ਉਸ ਨੂੰ ਹੱਲਾਸ਼ੇਰੀ ਦੇ ਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਅਤੇ ਹਰ ਕਦਮ ਸਹਿਯੋਗ ਦਿੱਤਾ। ਜੈਸਮੀਨ ਦੇ ਮਾਤਾ-ਪਿਤਾ ਨੂੰ ਵੀ ਆਪਣੀ ਧੀ ਦੀ ਇਸ ਪ੍ਰਾਪਤੀ 'ਤੇ ਮਾਣ ਮਹਿਸੂਸ ਹੋ ਰਿਹਾ ਹੈ। ਜੈਸਮੀਨ ਕੌਰ ਦੀ ਦਾਦੀ ਗੁਰਪਾਲ ਕੌਰ ਨੇ ਕਿਹਾ ਕਿ ਉਹਨਾਂ ਦੀ ਧੀ ਨੇ ਦੁਨੀਆ ਭਰ ਵਿਚ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ, ਇਸ ਪ੍ਰਾਪਤੀ ’ਤੇ ਉਹਨਾਂ ਨੂੰ ਮਾਣ ਹੈ।