ਮੌੜ ਮੰਡੀ ਧਮਾਕਾ, ਜਿਵੇਂ ਅਸੀਂ ਸੜੇ ਉਵੇਂ ਹੀ ਸਾੜੇ ਜਾਣ ਦੋਸ਼ੀ : ਪੀੜਿਤ
Published : May 4, 2019, 6:13 pm IST
Updated : May 4, 2019, 6:13 pm IST
SHARE ARTICLE
Maur Mandi blast
Maur Mandi blast

ਦੋਂ ਚੋਣਾਂ ਆਉਂਦੀਆਂ ਹਨ ਤਾਂ ਪੁਰਾਣੇ ਮੁੱਦਿਆਂ ਤੋਂ ਪਰਤਾਂ ਹਟਣ ਲੱਗ ਪੈਂਦੀਆਂ ਹਨ...

ਮੌੜ ਮੰਡੀ : ਜਦੋਂ ਚੋਣਾਂ ਆਉਂਦੀਆਂ ਹਨ ਤਾਂ ਪੁਰਾਣੇ ਮੁੱਦਿਆਂ ਤੋਂ ਪਰਤਾਂ ਹਟਣ ਲੱਗ ਪੈਂਦੀਆਂ ਹਨ, ਮੁੱਦੇ ਉੱਠਦੇ ਹਨ ਤੇ ਉਨ੍ਹਾਂ ਦੇ ਇਨਸਾਫ਼ ਦੀ ਮੰਗ ਕੀਤੀ ਜਾਂਦੀ ਹੈ। ਸੋ ਇਕ ਪੁਰਾਣਾ ਮੁੱਦਾ ਪੰਜਾਬ ਦੇ ਇਤਿਹਾਸ ਨਾਲ ਜੁੜਿਆ ਹੋਇਆ ਹੈ। ਜਿਸਦੇ ਪੀੜਿਤ ਅੱਜ ਵੀ ਇਨਸਾਫ਼ ਲਈ ਤਰਸ ਰਹੇ ਹਨ ਬੇਸ਼ੱਕ 2 ਸਾਲ ਬੀਤ ਚੁੱਕੇ ਹਨ ਪਰ ਅੱਜ ਵੀ ਉਸਦੇ ਪੀੜਿਤ ਅੱਜ ਵੀ ਇਨਸਾਫ਼ ਦੀ ਉਡੀਕ ਵਿਚ ਹਨ।

ਇਸੇ ਬੰਬ ਧਮਾਕੇ ਦੇ ਪੀੜਿਤ ਜਸਕਰਨ ਸਿੰਘ ਨੇ ਸਪੋਕਸਮੈਨ TV’ਤੇ ਇਕ ਖ਼ਾਸ ਗੱਲ-ਬਾਤ ਦੌਰਾਨ ਆਪਣਾ ਦਰਦ ਬਿਆਨ ਕੀਤਾ ਤੇ ਕਿ ਕਿਹਾ 31 ਜਨਵਰੀ 2017 ਨੂੰ ਕਾਂਗਰਸ ਉਮੀਦਵਾਰ ਹਰਮਿੰਦਰ ਜੱਸੀ ਦੀ ਰੈਲੀ ਵਿੱਚ ਬੰਬ ਧਮਾਕੇ ਦੌਰਾਨ 5 ਬੱਚਿਆਂ ਸਮੇਤ 7 ਲੋਕਾਂ ਦੀ ਮੌਤ ਹੋਈ ਸੀ ਤੇ ਇਸਦੇ ਨਾਲ ਹੀ ਕਈ ਲੋਕ ਜ਼ਖਮੀ ਹੋ ਗਏ ਸਨ। ਪੀੜਿਤ ਜਸਕਰਨ ਸਿੰਘ ਨੇ ਗੱਲ ਦੌਰਾਨ ਦੱਸਿਆ ਕਿ ਜਿਸ ਥਾਂ ‘ਤੇ ਬੰਬ ਧਮਾਕਾ ਹੋਇਆ ਸੀ ਤਾਂ ਮੈਂ ਉਸ ਥਾਂ ਤੋਂ 20 ਕੁ ਫੁੱਟ ਦੀ ਦੂਰੀ ‘ਤੇ ਖੜ੍ਹਾ ਸੀ ਅਚਾਨਕ ਧਮਾਕੇ ਦੀ ਆਵਾਜ਼ ਆਈ ਤੇ ਚਾਰੇ ਪਾਸੇ ਅੱਗ ਹੀ ਅੱਗ ਫੈਲ ਗਈ।

ਉਨ੍ਹਾਂ ਦੱਸਿਆ ਕਿ ਜਿਨ੍ਹਾਂ ਨੂੰ ਅੱਗ ਲੱਗ ਗਈ ਸੀ ਉਹ ਤਾਂ ਉਹ ਚਾਰੇ ਪਾਸੇ ਨੂੰ ਦੋੜਨ ਲੱਗ ਗਏ ਤੇ ਉਨ੍ਹਾਂ ਦੀ ਹਾਲਤ ਦੇਖੀ ਨਹੀਂ ਜਾ ਰਹੀ। ਮੈਨੂੰ ਅੱਗ ਤੋਂ ਬਾਅਦ ਪੰਜ ਕੁ ਮਿੰਟ ਹੋਸ਼ ਰਹੀ ਤੇ ਬਾਅਦ ਵਿਚ ਮੈਂ ਬੇਹੋਸ਼ ਹੋ ਗਿਆ ਸੀ। ਹਾਦਸੇ ਤੋਂ ਬਾਅਦ ਸਾਨੂੰ ਲੋਕਲ ਹੀ ਮੌੜ ਮੰਡੀ ਦੇ ਨਿਜੀ ਹਸਪਤਾਲ ਵਿਚ ਦਾਖਲ ਕਰਵਾਇਆ ਤਾਂ ਉਨ੍ਹਾਂ ਨੇ ਸਾਨੂੰ ਬਠਿੰਡਾ ਭੇਜ ਦਿੱਤਾ, ਫਿਰ ਉਸ ਤੋਂ  ਬਾਅਦ ਸਾਨੂੰ ਫਰੀਦਕੋਟ ਦੇ ਹਸਪਤਾਲ ਵਿਚ ਭੇਜ ਦਿੱਤਾ, ਤੇ ਉਨ੍ਹਾਂ ਨੇ ਵੀ ਸਾਨੂੰ ਕੋਈ ਹੱਥ ਨਹੀਂ ਲਾਇਆ ਫਿਰ ਉਸ ਤੋਂ ਬਾਅਦ ਸਾਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਚ ਭੇਜ ਦਿੱਤਾ ਗਿਆ ਜਿੱਥੇ ਸਾਡਾ ਇਲਾਜ ਚੱਲਿਆ 2 ਮਹੀਨੇ 5 ਕੁ ਦਿਨ।

 ਜਿਸ ਦੌਰਾਨ ਸਰਕਾਰ ਨੇ ਸਾਡੇ ਇਲਾਜ ਲਈ ਇਕ ਕਾਰਡ ਬਣਾ ਕੇ ਦਿੱਤਾ ਸੀ ਤੇ ਜਿਸ ਨਾਲ 2 ਕੁ ਮਹੀਨੇ ਸਰਕਾਰ ਨੇ ਸਾਡਾ ਇਲਾਜ ਕਰਵਾਇਆ ਹਸਪਤਾਲ ਦੇ ਬਾਹਰੋਂ ਆਉਣ ਵਾਲੀ ਦਵਾਈ ਲਈ ਸਾਨੂੰ ਅਪਣਾ ਖਰਚਾ ਕਰਨਾ ਪੈਂਦਾ ਸੀ। ਜਸਕਰਨ ਨੇ ਦੱਸਿਆ ਕਿ ਜਿਹੜੇ ਮੈਂ ਕੱਪੜੇ ਪਾਏ ਹੋਏ ਹਨ ਉਹ ਵੀ ਅਸੀਂ ਅਪਣੇ ਖਰਚੇ ਨਾਲ ਹੀ ਲੈ ਕੇ ਆਉਂਦੇ ਹਾਂ। ਪੀੜਿਤ ਨੇ ਰੋਸ ਜਤਾਉਂਦਿਆ ਕਿਹਾ ਕਿ ਜਿਨ੍ਹਾਂ ਕਰਕੇ ਅਸੀਂ ਇਸ ਰੈਲੀ ਵਿਚ ਗਏ ਸੀ ਜੱਸੀ ਸਾਬ੍ਹ ਅੱਜ ਤੱਕ ਲਗਪਗ 2 ਤੋਂ ਉਤੇ ਹੋ ਗਏ ਉਹ ਅੱਜ ਤੱਕ ਸਾਡੀ ਖ਼ਬਰ ਲੈਣ ਨਹੀਂ ਆਏ।

ਉਨ੍ਹਾਂ ਕਿਹਾ ਕਿ ਅਸੀਂ ਬੇਨਤੀ ਕਰਦੇ ਹਾਂ ਰਾਜਾ ਵੜਿੰਗ ਨੂੰ ਟਿਕਟ ਮਿਲੀ ਹੈ ਇਸ ਹਲਕੇ ਤੋਂ ਐਮਪੀ ਦੀ ਤਾਂ ਉਹ ਜੱਸੀ ਸਾਬ੍ਹ ਨੂੰ ਇੱਥੇ ਨਾਲ ਨਾ ਲੈ ਕੇ ਆਉਣ ਨਹੀਂ ਤਾਂ ਉਨ੍ਹਾਂ ਦਾ ਪੂਰਾ ਵਿਰੋਧ ਕੀਤਾ ਜਾਵੇਗਾ। ਪੀੜਿਤ ਨੇ ਦੱਸਿਆ ਕਿ ਡਾਕਟਰਾਂ ਨੇ ਮੈਨੂੰ ਕਿਹਾ ਕਿ ਮੇਰਾ ਸਰੀਰ 60 ਫ਼ੀਸਦੀ ਸੜ ਚੁਕਿਆ ਹੈ, ਹੱਥ ਨੀ ਕੰਮ ਕਰਦੇ, ਕੰਨ ਵੀ ਸੜ ਗਏ, ਲੱਤਾਂ ਵੀ ਸੜ ਗਈਆਂ ਸੀ, ਮੇਰਾ ਸਰੀਰ ਗਰਮੀ ਨੀ ਝੱਲ ਸਕਦਾ, ਤੇ ਮੈਂ ਸਾਰਾ ਦਿਨ ਏ.ਸੀ ਵਿਚ ਰਹਿੰਦਾ ਹਾਂ। ਪੀੜਿਤ ਨੇ ਦੱਸਿਆ ਕਿ ਮੇਰੇ ਮਾਂ-ਪਿਓ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਮੇਰੀ ਘਰਦੀ ਹੈ ਤੇ ਛੋਟਾ ਬੱਚਾ ਵੀ ਹੈ।

ਸਾਰਾ ਘਰ ਦਾ ਗੁਜ਼ਾਰਾ ਮੇਰੇ ਸਿਰ ਤੋਂ ਹੀ ਚਲਦਾ ਸੀ, ਹੁਣ ਮੈਂ ਅਪਣੇ ਚਾਚਾ ਦੇ ਘਰ ਰਹਿੰਦਾ ਹਾਂ, ਪਿੰਡ ਵਾਲਿਆਂ ਦਾ ਸਹਿਯੋਗ ਹੈ, ਤੇ ਮੇਰੀ ਭੈਣ ਵੀ ਵਿਆਹੁਣ ਵਾਲੀ ਹੈ। ਪੀੜਿਤ ਨੇ ਬੰਬ ਕਾਂਡ ਨੂੰ ਲੈ ਕੇ ਅਪਣੀਆਂ ਮੰਗਾਂ ਵੀ ਦੱਸੀਆਂ, ਪਹਿਲਾਂ ਮੰਗ ਉਨ੍ਹਾਂ ਕਿ ਜਿਨ੍ਹਾਂ ਨੇ ਵੀ ਇਹ ਬੰਬ ਧਮਾਕਾ ਕੀਤਾ ਹੈ ਉਨ੍ਹਾਂ ਨੂੰ ਵੀ ਸਾਡੇ ਵਾਗੂੰ ਚੌਂਕ ‘ਚ ਖੜਾ ਕੇ ਸਾੜਿਆ ਜਾਵੇ।

ਦੂਜੀ ਮੰਗ ਹੈ ਕਿ ਸਾਡੇ ਘਰ ਦਾ ਗੁਜ਼ਾਰਾ ਮੇਰੇ ‘ਤੇ ਹੀ ਚਲਦਾ ਸੀ ਹੁਣ ਉਹ ਵੀ ਚੱਲਣਾ ਔਖਾ ਹੋ ਗਿਆ ਹੈ, ਘਰ ਚਲਾਉਣ ਲਈ ਸਾਨੂੰ ਪਰਵਾਰ ‘ਚੋਂ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਵਿਰੋਧੀਆਂ ਵੱਲੋਂ ਆਵਾਜ਼ ਚੁੱਕੀ ਜਾਂਦੀ ਹੈ ਕਿ ਪੀੜਿਤਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਪਰ ਕੋਈ ਵੀ ਅੱਗੇ ਨਹੀਂ ਆਉਂਦਾ। ਪੀੜਿਤਾਂ ਦੀਆਂ ਅੱਖਾਂ ਉਡੀਕਦੀਆਂ ਰਹਿੰਦੀਆਂ ਹਨ ਕਿ ਕਦੋਂ ਕੋਈ ਆਵੇਗਾ ਜੋ ਸਾਡੀ ਬਾਂਹ ਫੜੇਗਾ ਤੇ ਸਾਨੂੰ ਇਨਸਾਫ਼ ਦਿਵਾਏਗਾ।    

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement