Lockdown 2.0 : 1200 ਮਜ਼ਦੂਰਾਂ ਨੂੰ ਲੈ ਕੇ ਜੈਪੁਰ ਤੋਂ ਪਟਨਾ ਦੇ ਲਈ ਸਪੈਸ਼ਲ ਟ੍ਰੇਨ ਹੋਈ ਰਵਾਨਾ
Published : May 2, 2020, 9:54 am IST
Updated : May 2, 2020, 9:54 am IST
SHARE ARTICLE
Special Train
Special Train

ਦੇਸ਼ ਵਿਚ ਕਰੋਨਾ ਵਾਇਰਸ ਦੇ ਕਾਰਨ ਲਗਾਏ ਲੌਕਡਾਊਨ ਵਿਚ ਵੱਡੀ ਗਿਣਤੀ ਵਿਚ ਮਜ਼ਦੂਰ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਫਸ ਗਏ ਸਨ।

ਜੈਪੁਰ : ਦੇਸ਼ ਵਿਚ ਕਰੋਨਾ ਵਾਇਰਸ ਦੇ ਕਾਰਨ ਲਗਾਏ ਲੌਕਡਾਊਨ ਵਿਚ ਵੱਡੀ ਗਿਣਤੀ ਵਿਚ ਮਜ਼ਦੂਰ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਫਸ ਗਏ ਸਨ। ਜਿਸ ਬਾਰੇ ਹੁਣ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਇਨ੍ਹਾਂ ਸਾਰੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਰਾਜਾਂ ਵਿਚ ਪਹੁੰਚਾਉਂਣ ਲਈ ਸਪੈਸ਼ਲ ਟ੍ਰੇਨ ਚਲਾਉਂਣ ਦਾ ਪ੍ਰਬੰਧ ਕੀਤਾ ਹੈ। ਦੱਸ ਦੱਈਏ ਕਿ ਦੇਸ਼ਭਰ ਵੱਖ – ਵੱਖ ਥਾਵਾਂ ਤੇ ਫਸੇ ਮਜ਼ਦੂਰਾਂ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਲਈ ਅੱਜ ਪੰਜ ਰੇਲਾਂ ਦਾ ਸੰਚਾਲਨ ਕੀਤਾ ਗਿਆ ਹੈ।

Trains Train

ਇਨ੍ਹਾਂ ਫਸੇ ਹੋਏ ਮਜ਼ਦੂਰਾਂ ਨੂੰ ਕੱਡਣ ਦੇ ਲਈ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਪਿਛਲੇ 20 ਦਿਨਾਂ ਤੋਂ ਕੋਸ਼ਿਸ ਕਰ ਰਹੀਆਂ ਸਨ ਅਤੇ ਹੁਣ ਰਣਨੀਤੀ ਬਣਾ ਕੇ ਉਨ੍ਹਾਂ ਨੂੰ ਮੰਜ਼ਿਲ ਤੇ ਪਹੁੰਚਾਇਆ ਜਾ ਰਿਹਾ ਹੈ। ਦੇਸ਼ਭਰ ਵਿਚ ਅਲੱਗ ਰੇਲਵੇ ਜ਼ੋਨ ਦੇ ਤਹਿਤ ਅੱਜ 6 ਰੇਲਾਂ ਨੂੰ ਤੋਰਿਆ ਗਿਆ ਹੈ। ਜਿਸ ਵਿਚ ਉਤਰ ਪੂਰਵੀ ਰੇਲਵੇ ਦੇ ਹਿੱਸੇ ਜੈਪੁਰ ਤੋਂ ਪਟਨਾ ਜਾਣ ਵਾਲੀ ਰੇਲਗੱਡੀ ਆਈ ਹੈ। ਜੈਪੁਰ ਤੋਂ ਕੋਟਾ ਜਾ ਰਹੀ ਰੇਲਗੱਡੀ ਆਪਣੇ ਨਿਰਧਾਰਤ ਸਮੇਂ 10 ਵਜੇ ਰਵਾਨਾ ਹੋਈ, ਪਰ ਜੈਪੁਰ ਤੋਂ ਪਟਨਾ ਜਾ ਰਹੀ ਰੇਲਗੱਡੀ ਨੂੰ ਕਈ ਘੰਟਿਆਂ ਦਾ ਇੰਤਜ਼ਾਰ ਕਰਨਾ ਪਿਆ।

lockdown lockdown

ਰੇਲਗੱਡੀ ਦੇ ਰਵਾਨਗੀ ਦਾ ਨਿਰਧਾਰਤ ਸਮਾਂ 10 ਵਜੇ ਸੀ, ਪਰ ਨਾਗੌਰ ਤੋਂ ਮਜ਼ਦੂਰਾਂ ਦੇ ਰੇਲਵੇ ਸਟੇਸ਼ਨ ਪਹੁੰਚਣ ਦੀ ਪ੍ਰਕਿਰਿਆ ਰਾਤ 12 ਵਜੇ ਤੱਕ ਜਾਰੀ ਰਹੀ ਅਤੇ ਉਸ ਤੋਂ ਬਾਅਦ ਰੇਲਗੱਡੀ ਪਟਨਾ ਲਈ ਰਵਾਨਾ ਹੋ ਗਈ। ਨਾਗੌਰ ਤੋਂ 1200 ਮਜ਼ਦੂਰਾਂ ਨੂੰ ਸਰਕਾਰੀ ਬੱਸਾਂ ਦੇ ਜ਼ਰੀਏ ਜੈਪੁਰ ਰੇਲਵੇ ਸਟੇਸ਼ਨ ਤੇ ਲਿਆਂਦਾ ਗਿਆ। ਰੇਲਵੇ ਸਟੇਸ਼ਨ ਤੇ ਪਹੁੰਚ ਕੇ ਉਨ੍ਹਾਂ ਦੀ ਸਕ੍ਰਿਨਿੰਗ ਕੀਤੀ ਗਈ। ਉਸ ਤੋਂ ਬਾਅਦ ਉਨ੍ਹਾਂ ਨੂੰ ਬੋਗੀ ਵਿਚ ਬਿਠਾਇਆ ਗਿਆ। ਇਹ ਸਾਰੇ ਉਹ ਮਜ਼ਦੂਰ ਸੀ ਜਿਨ੍ਹਾਂ ਨੇ ਸਰਕਾਰ ਦੀ ਹੈਲਪ ਲਾਈਨ ਨੰਬਰ ਤੇ ਰਜਿਸਟ੍ਰੇਸ਼ਨ ਕਰਵਾਇਆ ਸੀ।

lockdown lockdown

ਜ਼ਿਕਰਯੋਗ ਹੈ ਕਿ ਬੱਸਾਂ ਨੂੰ ਚੰਗੀ ਤਰ੍ਹਾਂ ਸੈਨੀਟਾਈਜ਼ ਕੀਤਾ ਗਿਆ ਅਤੇ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਦਿਆਂ ਮਜ਼ਦੂਰਾਂ ਨੂੰ ਬੱਸਾਂ ਵਿਚ ਬਿਠਾਇਆ ਗਿਆ। ਦੱਸ ਦੱਈਏ ਕਿ ਇਨ੍ਹਾਂ ਮਜ਼ਦੂਰਾਂ ਦੀ ਗਿਣਤੀ ਲੱਖਾਂ ਦੇ ਵਿਚ ਹੈ, ਇਸ ਲਈ ਹਰ-ਰੋਜ ਰੇਲਾਂ ਚਲਾਈਆਂ ਜਾਣਗੀਆਂ, ਤਾਂ ਇਹ ਲੋਕ ਆਪਣੇ ਘਰ ਜਾ ਸਕਣਗੇ। ਫਿਲਹਾਲ 1200 ਮਜ਼ਦੂਰਾਂ ਨੂੰ ਰਵਾਨਾ ਕਰ ਦਿੱਤਾ ਗਿਆ ਹੈ।

PhotoPhoto

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Bihar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement