ਪੀ.ਜੀ.ਆਈ. ਦੇ 7 ਡਾਕਟਰਾਂ ਅਤੇ ਇਕ ਨਰਸ ਨੂੰ ਵੀ ਮਿਲੇਗਾ ਪੁਰਸਕਾਰ
Published : May 4, 2020, 7:41 am IST
Updated : May 4, 2020, 7:41 am IST
SHARE ARTICLE
File Photo
File Photo

108 ਪੁਲਿਸ ਕਰਮੀਆਂ, 3 ਡਾਕਟਰਾਂ ਅਤੇ ਇਕ ਸਮਾਜ ਸੇਵੀ ਦੀ ਪੰਜਾਬ ਡੀ.ਜੀ.ਪੀ. ਆਨਰ ਅਤੇ ਡਿਸਕ ਪੁਰਸਕਾਰ ਲਈ ਚੋਣ

ਚੰਡੀਗੜ੍ਹ, 3 ਮਈ (ਸਪੋਕਸਮੈਨ ਸਮਾਚਾਰ ਸੇਵਾ) : ਕੋਵੀਡ -19 ਵਿਰੁਧ ਜੰਗ ਵਿਚ ਬੇਮਿਸਾਲ ਸੇਵਾਵਾਂ ਨਿਭਾਉਣ ਵਾਲੇ ਪੁਲਿਸ ਮੁਲਾਜ਼ਮਾਂ ਅਤੇ ਡਾਕਟਰਾਂ ਨੂੰ ਸਨਮਾਨਤ ਕਰਨ ਦੇ ਅਪਣੇ ਯਤਨਾਂ ਦੀ ਲਗਾਤਾਰਤਾ ਵਿਚ ਪੰਜਾਬ ਪੁਲਿਸ ਵਲੋਂ 108 ਪੁਲਿਸ ਕਰਮਚਾਰੀਆਂ, ਸਿਹਤ ਵਿਭਾਗ ਦੇ 3 ਡਾਕਟਰਾਂ, ਇਕ ਸਮਾਜ ਸੇਵੀ ਅਤੇ 9 ਪੀ.ਜੀ.ਆਈ. ਡਾਕਟਰਾਂ/ਨਰਸ ਦੀ ਸਮਾਜ ਪ੍ਰਤੀ ਮਿਸਾਲੀ ਸੇਵਾ ਵਾਸਤੇ ਵੱਕਾਰੀ ਪੁਰਸਕਾਰ ਡਾਇਰੈਕਟਰ ਜਨਰਲ ਆਫ਼ ਪੁਲਿਸ ਆਨਰ ਐਂਡ ਡਿਸਕ ਲਈ ਚੋਣ ਕੀਤੀ ਗਈ ਹੈ।  

ਫ਼ਰੀਦਕੋਟ ਦੇ ਇਕ ਸਮਾਜ ਸੇਵੀ, ਜਿਸ ਨੇ ਗ਼ਰੀਬਾਂ ਨੂੰ ਸੁੱਕੇ ਰਾਸ਼ਨ ਅਤੇ ਪਕਾਏ ਹੋਏ ਖਾਣੇ ਦੀ ਸਪਲਾਈ ਲਈ ਐਨ.ਜੀ.ਓਜ਼ ਨੂੰ ਇਕ ਸਾਂਝੇ ਪਲੇਟਫ਼ਾਰਮ 'ਤੇ ਲਿਆਂਦਾ, ਦੀ ਵੀ ਇਸ ਪੁਰਸਕਾਰ ਲਈ ਚੋਣ ਕੀਤੀ ਗਈ ਹੈ। ਪੁਰਸਕਾਰ ਲਈ ਚੁਣੇ ਗਏ ਪੀਜੀਆਈ ਦੇ ਡਾਕਟਰਾਂ 'ਚੋਂ ਚਾਰ ਡਾਕਟਰ ਪਲਾਸਟਿਕ ਸਰਜਰੀ ਵਿਭਾਗ ਅਤੇ ਇਕ ਪੁਰਸਕਾਰ ਇਸੇ ਹਸਪਤਾਲ ਦੀ ਨਰਸ ਸ਼ੀਤਲ ਨੂੰ ਮਿਲੇਗਾ। ਇਸ ਤੋਂ ਇਲਾਵਾ ਪੀਜੀਆਈ ਦੇ ਪਲਾਸਟਿਕ ਸਰਜਰੀ ਵਿਭਾਗ ਦੇ ਸਮੁੱਚੇ ਨਰਸਿੰਗ ਸਟਾਫ਼ ਅਤੇ ਹਸਪਤਾਲ ਅਟੈਂਡੈਂਟਸ ਨੂੰ ਸਾਂਝਾ ਐਵਾਰਡ ਮਿਲੇਗਾ।

File photoFile photo

ਗੁਪਤਾ ਨੇ ਦਸਿਆ ਕਿ ਪੁਰਸਕਾਰ ਲਈ ਚੁਣੇ ਗਏ ਪੁਲਿਸ ਮੁਲਾਜ਼ਮਾਂ ਵਿਚ ਏ.ਐਸ.ਪੀਜ਼ (4), ਡੀਐਸਪੀਜ਼ (14), ਇੰਸਪੈਕਟਰ (14), ਸਬ ਇੰਸਪੈਕਟਰ (13), ਏ.ਐਸ.ਆਈ (21) ਅਤੇ ਹੈੱਡ ਕਾਂਸਟੇਬਲ/ ਕਾਂਸਟੇਬਲ (42) ਸ਼ਾਮਲ ਹਨ। ਪੀਜੀਆਈ ਦੇ ਪਲਾਸਟਿਕ ਸਰਜਰੀ ਵਿਭਾਗ ਦੇ 4 ਡਾਕਟਰ ਡਾ. ਮੋਹਸਿਨਾ ਸੁਬੇਰ, ਡਾ. ਗੌਤਮ ਕਮਪੱਲੀ, ਡਾ. ਅੰਸ਼ੂ ਤਿਵਾੜੀ, ਡਾ. ਤਾਰੁਸ਼ ਗੁਪਤਾ ਅਤੇ ਪੀਜੀਆਈ ਦੇ ਐਨਸਥੀਸੀਆ ਵਿਭਾਗ ਦੇ 3 ਡਾਕਟਰ ਡਾ. ਨਿਧੀ ਪਾਂਡਾ, ਡਾ. ਰਾਸ਼ੀ ਸਰਨਾ, ਡਾ. ਕਨਿਕਾ ਚਿਟੋਰਿਆ ਹਨ।

ਪੀਜੀਆਈ ਸਟਾਫ਼ ਨੂੰ 12 ਅਤੇ 14 ਅਪ੍ਰੈਲ ਨੂੰ 2 ਸਫਲ ਸਰਜਰੀਆਂ ਅਤੇ ਸਰਜਰੀ ਤੋਂ ਬਾਅਦ ਦੇ ਇਲਾਜ ਅਤੇ ਦੇਖਭਾਲ ਦਾ ਸਿਹਰਾ ਜਾਂਦਾ ਹੈ ਜਿਸ ਕਰਕੇ ਐਸਆਈ ਹਰਜੀਤ ਸਿੰਘ ਨੂੰ ਜਲਦੀ ਛੁੱਟੀ ਮਿਲੀ ਅਤੇ ਉਨ੍ਹਾਂ ਦੀ ਸਿਹਤ ਵਿੱਚ ਤੇਜ਼ੀ ਨਾਲ ਸੁਧਾਰ ਹੋਇਆ ।
ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਪੁਰਸਕਾਰ ਦੀ ਤੀਸਰੀ ਲੜੀ ਵਿੱਚ ਬੇਮਿਸਾਲ ਸੇਵਾਵਾਂ ਨਿਭਾਉਣ ਵਾਲੇ 121 ਅਧਿਕਾਰੀ, ਡਾਕਟਰ, ਨਰਸਿੰਗ ਸਟਾਫ, ਹਸਪਤਾਲ ਅਟੈਂਡੈਂਟਸ ਅਤੇ ਵਿਅਕਤੀਗਤ  ਦੀ ਚੋਣ ਕੀਤੀ ਗਈ ਹੈ ਜਿਨ੍ਹਾਂ ਨੇ ਕਰਫਿਊ/ਤਾਲਾਬੰਦੀ ਦੌਰਾਨ ਡਿਊਟੀ ਲਾਈਨ ਤੋਂ ਅੱਗੇ ਜਾ ਕੇ ਲੋਕਾਂ ਦੀ ਸੇਵਾ ਕੀਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement