ਖ਼ਬਰਾਂ |

ਤਾਜ਼ਾ |

Zira News : ਜ਼ੀਰਾ ’ਚ ਚੱਲੀਆਂ ਗੋਲ਼ੀਆਂ, ਗੱਡੀ 'ਚ ਗੱਡੀ ਮਾਰ ਕੇ ਕੀਤੀ ਕੁੱਟਮਾਰ

By : BALJINDERK

Published : May 4, 2024, 6:11 pm IST
Updated : May 4, 2024, 6:11 pm IST
SHARE ARTICLE
ਜ਼ੀਰਾ ’ਚ ਚੱਲੀਆਂ ਗੋਲ਼ੀਆਂ
ਜ਼ੀਰਾ ’ਚ ਚੱਲੀਆਂ ਗੋਲ਼ੀਆਂ

Zira News : ਪੁਲਿਸ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਕਰ ਰਹੀ ਹੈ ਕਾਰਵਾਈ, ਮਾਮਲਾ ਦਰਜ 

Zira News : ਜ਼ੀਰਾ - ਜ਼ੀਰਾ ’ਚ ਦੋ ਗੱਡੀਆਂ ’ਚ ਸਵਾਰ 8 ਵਿਅਕਤੀਆਂ ਵੱਲੋਂ ਗੱਡੀ ’ਚ ਗੱਡੀ ਮਾਰ ਕੇ ਕੁੱਟਮਾਰ ਕਰਨ ਦਾ ਖ਼ਬਰ ਸਾਹਮਣੇ ਆਈ ਹੈ। ਹਾਦਸੇ ਦੌਰਾਨ ਨੌਜਵਾਨ ਨਾਜਾਇਜ਼ ਪਿਸਤੌਲਾਂ ਨਾਲ ਫਾਇਰ ਕਰਨ ਦੇ ਦੋਸ਼ ਹੇਠ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਆਈਪੀਸੀ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। 

ਇਹ ਵੀ ਪੜੋ:High Court : ਹਾਈ ਕੋਰਟ ਨੇ 31 ਏਕੜ ਜ਼ਮੀਨ ’ਚ ਕਰੋੜਾਂ ਦਾ ਘਪਲੇ ’ਚ ਸ਼ਾਮਿਲ ਅਧਿਕਾਰੀਆਂ ’ਤੇ ਕਾਰਵਾਈ ਕਰਨ ਦੇ ਦਿੱਤੇ ਆਦੇਸ਼  

ਇਸ ਦੀ ਜਾਣਕਾਰੀ ਦਿੰਦੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਜ਼ੀਰਾ ’ਚ ਦਾਖ਼ਲ ਮੁਦੱਈ ਸੇਵਾ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਟਿੱਬਾ ਬਸਤੀ ਜ਼ੀਰਾ ਨੇ ਦੋਸ਼ ਲਗਾਉਂਦੇ ਦੱਸਿਆ ਕਿ ਉਹ ਆਪਣੀ ਇਨੋਵਾ ਗੱਡੀ ’ਤੇ ਆਪਣੇ ਦੋਸਤਾਂ ਨਾਲ ਪੀਰ ਨਿਗਾਹੇ ਮੱਥਾ ਟੇਕਣ ਜਾ ਰਿਹਾ ਸੀ। ਇਸ ਦੌਰਾਨ ਮੱਲੋ ਕੇ ਰੋਡ ਜ਼ੀਰਾ ਸਥਿਤ ਬਲੂ ਡਾਰਟ ਨੇੜੇ ਇਨੋਵਾ ਗੱਡੀ ਅਤੇ ਸਵਿਫ਼ਟ ਕਾਰ ਵਿਚ ਸਵਾਰ ਹੋ ਕੇ ਆਏ ਦੋਸ਼ੀ ਨੰਨੂ, ਗੋਪੀ, ਜੈਮਲ, ਗੁਰਵਿੰਦਰ ਸਿੰਘ, ਵਿਸ਼ਾਲ, ਰਣਜੀਤ ਸਿੰਘ, ਅਰਸ਼ ਅਤੇ ਜੱਸਾ ਨੇ ਮੁਦੱਈ ਦੀ ਗੱਡੀ ’ਚ ਗੱਡੀ ਮਾਰੀ ਤੇ ਮੁਦੱਈ ਨੂੰ ਮਾਰਕੁੱਟ ਕਰਦੇ ਹੋਏ ਨਾਜਾਇਜ਼ ਪਿਸਤੋਲਾਂ ਨਾਲ ਫਾਇਰ ਕੀਤੇ। ਪੁਲਿਸ ਵੱਲੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।

(For more news apart from  beaten up by hitting vehicle, Shots fired in Zira News in Punjabi, stay tuned to Rozana Spokesman)


 

Location: India, Punjab, Firozpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਸਾਨ ਨੂੰ ਲੁੱਟਣਾ, ਕੁੱਟਣਾ ਅਤੇ ਉਨ੍ਹਾਂ ਦੀ ਆਵਾਜ਼ ਦਬਾਉਣਾ ਇਨ੍ਹਾਂ ਦਾ ਕੰਮ ਹੋ ਗਿਆ': Jagjit Singh Dallewal

17 Aug 2026 3:23 PM

ਅਮਰੀਕਾ ਨਾਲ ਖੇਤੀ ਵਪਾਰ ਸਮਝੌਤਾ ਸਵਾਲਾਂ 'ਚ ਕਿਉਂ? | Global Market ਨਾਲ ਚਮਕੇਗਾ ਜਾਂ ਡੁੱਬੇਗਾ ਪੰਜਾਬ ਦਾ ਕਿਸਾਨ?

17 Aug 2026 3:22 PM

ਗੁਰਜੀਤ ਤੂਤ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਏ Gulab Sidhu | ਧੀ ਦੀ 12ਵੀਂ ਦੀ ਪੜ੍ਹਾਈ ਦੀ ਚੁੱਕੀ ਜ਼ਿੰਮੇਵਾਰੀ

16 Aug 2026 2:05 PM

“ਇਹ ਕੱਲ੍ਹ ਤੋਂ ਹੀ ਸੜਕਾਂ ਰੋਕੀ ਬੈਠੇ ਨੇ, ਤੇ ਹੁਣ ਕੰਡਿਆਲੀ ਤਾਰ ਲਗਾ ਦਿੱਤੀ”: ਕਿਸਾਨ ਆਗੂ Baldev Singh Sirsa

16 Aug 2026 2:03 PM

ਕੀ ਬੁਰੇ ਫਸੇ ਰਾਹੁਲ ਗਾਂਧੀ?, PM ਮੋਦੀ ਦੀ ਵਿਦੇਸ਼ ਨੀਤੀ 'ਤੇ ਚੁੱਕੇ ਸੀ ਸਵਾਲ!

14 Aug 2026 2:55 PM
Advertisement