
Kapurthala Missing News : 7 ਦਿਨਾਂ ਤੋਂ ਲਾਪਤਾ ਨੌਜਵਾਨ, ਪੁਲਿਸ ਨੇ ਠੇਕੇਦਾਰ ਸਮੇਤ 6 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ
Kapurthala Missing News : ਕਪੂਰਥਲਾ ਤੋਂ ਭਾਜਪਾ ਆਗੂ ਦੇ ਅਚਾਨਕ ਲਾਪਤਾ ਹੋਣ ਤੋਂ ਬਾਅਦ ਹੁਣ ਇੱਕ ਹੋਰ ਨੌਜਵਾਨ ਦੇ ਸ਼ੱਕੀ ਹਾਲਾਤਾਂ ’ਚ ਲਾਪਤਾ ਹੋਣ ਦੀ ਖ਼ਬਰ ਹੈ। ਪਰਿਵਾਰ ਦਾ ਦੋਸ਼ ਹੈ ਕਿ ਸ਼ਹਿਰ ਦੇ ਇੱਕ ਫਾਈਨਾਂਸਰ 'ਤੇ ਸ਼ਰਾਬ ਦੇ ਮਾਮਲੇ 'ਚ ਫਸਾਉਣ ਦਾ ਦੋਸ਼ ਲਗਾਇਆ ਹੈ। ਪਰਿਵਾਰ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਗੁਜਰਾਤ ਦੇ ਮੋਰਬੀ ਤਾਲੁਕਾ ਤੋਂ ਫੜੀ ਗਈ ਕਰੋੜਾਂ ਦੀ ਨਾਜਾਇਜ਼ ਸ਼ਰਾਬ ਨੂੰ ਇਸ ਮਾਮਲੇ ਨਾਲ ਜੋੜਿਆ ਜਾ ਰਿਹਾ ਸੀ। ਪਰਿਵਾਰ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਲੜਕਾ ਪਿਛਲੇ 7 ਦਿਨਾਂ ਤੋਂ ਲਾਪਤਾ ਹੈ। ਜਿਸ ਨੂੰ ਬਿੱਟੂ ਫਾਇਨਾਂਸਰ ਬੀਤੇ ਦਿਨੀਂ ਲੈ ਗਿਆ। ਉਦੋਂ ਤੋਂ ਉਹ ਘਰ ਨਹੀਂ ਆਇਆ।
ਪਰਿਵਾਰ ਨੇ ਜਿੱਥੇ ਫਾਈਨਾਂਸਰ 'ਤੇ ਗੰਭੀਰ ਦੋਸ਼ ਲਗਾਏ ਹਨ, ਉੱਥੇ ਹੀ ਪ੍ਰਸ਼ਾਸਨ ਤੋਂ ਉਨ੍ਹਾਂ ਦੇ ਲੜਕੇ ਨੂੰ ਜਲਦੀ ਲੱਭਣ ਦੀ ਅਪੀਲ ਵੀ ਕੀਤੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੁਝ ਸਮਾਂ ਪਹਿਲਾਂ ਗੁਜਰਾਤ ਦੇ ਮੋਰਬੀ ਤਾਲੁਕਾ 'ਚ ਕਰੋੜਾਂ ਰੁਪਏ ਦੀ ਨਾਜਾਇਜ਼ ਸ਼ਰਾਬ ਫੜੇ ਜਾਣ ਤੋਂ ਬਾਅਦ ਇਸ ਮਾਮਲੇ ਦਾ ਕਪੂਰਥਲਾ ਨਾਲ ਸਬੰਧ ਦੇਖਦੇ ਹੋਏ ਗੁਜਰਾਤ ਪੁਲਿਸ ਨੇ ਸ਼ਰਾਬ ਕਾਰੋਬਾਰੀ ਨੂੰ ਫੜਨ ਲਈ ਕਪੂਰਥਲਾ 'ਚ ਛਾਪੇਮਾਰੀ ਕੀਤੀ ਸੀ।
ਇਹ ਵੀ ਪੜੋ:Mohali News : ਮੁਹਾਲੀ 'ਚ ਚੱਲਦੇ ਟਰੱਕ ਨੂੰ ਅਚਾਨਕ ਲੱਗੀ ਅੱਗ
ਸੂਤਰਾਂ ਦੀ ਮੰਨੀਏ ਤਾਂ ਉਕਤ ਕਾਰੋਬਾਰੀ ਦੇ ਜਲੰਧਰ 'ਚ ਗ੍ਰਿਫ਼ਤਾਰ ਕੀਤੇ ਜਾਣ ਅਤੇ ਉਸ ਦੇ ਮੌਕੇ ਤੋਂ ਫ਼ਰਾਰ ਹੋਣ ਦੀ ਚਰਚਾ ਹੈ। ਹਾਲਾਂਕਿ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਪਰ ਉਸੇ ਰਾਤ ਜਲੰਧਰ ਦੇ ਇੱਕ ਥਾਣੇ ’ਚ ਕਪੂਰਥਲਾ ਦੇ ਇੱਕ ਠੇਕੇਦਾਰ ਸਮੇਤ 6 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ।ਹੁਣ ਇਸ ਮਾਮਲੇ 'ਚ ਨਵਾਂ ਮੋੜ ਦੇਖਣ ਨੂੰ ਮਿਲ ਰਿਹਾ ਹੈ। ਜਿਸ ’ਚ ਲਾਪਤਾ ਹੋਏ ਮੁਹੱਬਤ ਨਗਰ ਦੇ ਰਹਿਣ ਵਾਲੇ ਵਿਸ਼ਾਲ ਦੇ ਪਰਿਵਾਰ ਨੇ ਦੱਸਿਆ ਹੈ ਕਿ ਉਹ ਲਾਪਤਾ ਹੈ। ਦੱਸ ਦੇਈਏ ਕਿ ਉਕਤ ਪਰਿਵਾਰ ਆਰਥਿਕ ਤੌਰ 'ਤੇ ਕਮਜ਼ੋਰ ਹੈ ਅਤੇ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਮੁਸ਼ਕਿਲ ਨਾਲ ਗੁਜ਼ਾਰਾ ਕਰਦਾ ਹੈ।
(For more news apart from young man missing from Kapurthala News in Punjabi, stay tuned to Rozana Spokesman)