ਭਾਰ ਘਟਾਉਣਾ, ਕੋਲੈਸਟ੍ਰੋਲ, ਬੀਪੀ ਕੰਟਰੋਲ,ਆਦਿ ਲਈ ਲਾਹੇਵੰਦ ਹੈ ‘ਚੱਪਣ-ਕੱਦੂ’
Published : Jun 4, 2019, 12:56 pm IST
Updated : Jun 4, 2019, 12:57 pm IST
SHARE ARTICLE
Smmer squash 
Smmer squash 

ਭਾਰ ਘਟਾਉਣ, ਬੀਪੀ ਕੰਟਰੋਲ ਕਰਨ ਤੇ ਕੋਲੈਸਟਰੌਲ ਘਟਾਉਣ ਚ ‘ਚੱਪਣ ਕੱਦੂ’(ਸਮਰ ਸਕੁਐਸ਼) ਬਹੁਤ ਲਾਹੇਵੰਦ ਹਨ...

ਚੰਡੀਗੜ੍ਹ: ਭਾਰ ਘਟਾਉਣ, ਬੀਪੀ ਕੰਟਰੋਲ ਕਰਨ ਤੇ ਕੋਲੈਸਟਰੌਲ ਘਟਾਉਣ ਚ ‘ਚੱਪਣ ਕੱਦੂ’(ਸਮਰ ਸਕੁਐਸ਼) ਬਹੁਤ ਲਾਹੇਵੰਦ ਹਨ। ਇਸ ਵਿੱਚ ਲਿਉਟੀਨ ਜ਼ੀਜ਼ੈਂਨਥਿਨ, ਕਰਿਪਟੋ ਜ਼ੈੱਨਥਿਨ ਬੀਟਾ, ਕੈਰੋਟੀਨ ਬੀਟਾ, ਜ਼ਿੰਕ, ਸਿਲੈਨੀਅਮ, ਫਾਸਫੋਰਸ, ਮੈਂਗਨੀਜ਼, ਮੈਗਨੇਸ਼ੀਅਮ, ਆਇਰਨ, ਕੈਲਸ਼ੀਅਮ, ਸੋਡੀਅਮ, ਪੁਟਾਸ਼ੀਅਮ, ਡਾਇਟਰੀ ਫਾਇਬਰ, ਫੋਲੇਟਸ, ਨਾਇਸਿਨ, ਪੈਂਟੋਥੈੱਨਿਕ ਐਸਿਡ, ਪਾਇਰੀਡੌਕਸਿਨ, ਰਾਇਬੋ ਫਲੇਵਿਨ, ਥਾਇਆਮਿਨ, ਵਿਟਾਮਿਨ ਏ, ਸੀ, ਈ ਅਤੇ ਕੇ ਦੇ ਇਲਾਵਾ ਥੋੜ੍ਹੀ ਜਿਹੀ ਕਾਰਬੋਹਾਈਡਰੇਟਸ ਤੇ ਫੈਟੀ ਐਸਿਡਜ਼ ਵੀ ਥੋੜ੍ਹੀ ਮਾਤਰਾ ਵਿੱਚ ਹੁੰਦੇ ਹਨ।

Chapan Kaddu Smmer squash 

ਇਹ ਸਾਰੇ ਤੱਤ ਮਿਲ ਕੇ ਚੱਪਣ ਕੱਦੂ ਨੂੰ ਬਹੁਤ ਹੀ ਸਿਹਤ ਵਰਧਕ ਬਣਾ ਦਿੰਦੇ ਹਨ। ਅਸਲ ਵਿੱਚ ਇਹ ਸਾਰੇ ਤੱਤ ਜੇ ਸਪਲੀਮੈਂਟਸ ਰਾਹੀਂ ਮੁੱਲ ਲੈਣੇ ਹੋਣ ਤਾਂ ਇੱਕ ਦਿਨ ਦੇ ਕਰੀਬ ਤਿੰਨ ਸੌ ਰੁਪਏ ਦੇ ਮਿਲਣਗੇ। ਕਿਉਂਕਿ ਇਹ ਬੇਹੱਦ ਸਿਹਤਵਰਧਕ ਤੇ ਜ਼ਰੂਰੀ ਤੱਤ ਹੁੰਦੇ ਹਨ। ਇਉਂ ਕਹਿ ਸਕਦੇ ਹਾਂ ਕਿ ਇਹ ਸਭ ਨੂੰ ਹੀ ਖਾਣੇ ਚਾਹੀਦੇ ਹਨ। ਇਹਨਾਂ ਦੇ ਗੁਣ ਲਿਖਣ ਬੈਠਾਂਗੇ ਤਾਂ ਇੱਕ ਕਿਤਾਬ ਲਿਖੀ ਜਾਏਗੀ। ਇਹ ਨਜ਼ਰ ਵਧਾਉਂਦੇ ਹਨ, ਤੇਜ਼ਾਬੀਪਨ, ਕਬਜ਼, ਸੰਗ੍ਰਹਿਣੀ, ਬਵਾਸੀਰ, ਮਿਹਦਾ ਜ਼ਖ਼ਮ, ਪਥਰੀ, ਜਿਗਰ ਸੋਜ਼, ਚਮੜੀ ਰੋਗ, ਮਾਨਸਿਕ ਰੋਗ, ਪੇਟ ਗੈਸ, ਖੱਟੇ ਡਕਾਰ, ਪੁਰਾਣਾ ਸਿਰ ਦਰਦ, ਸ਼ੂਗਰ ਰੋਗ, ਹਾਰਟ ਅਟੈਕ,

Chapan Kaddu

Smmer squash 

ਅਧਰੰਗ ਤੋਂ ਬਚਾਉ ਵੀ ਕਰਦੇ ਹਨ ਤੇ ਇਹਨਾਂ ਰੋਗਾਂ ਚ ਲਾਹੇਵੰਦ ਵੀ ਹਨ। ਇਹਨਾਂ ਚ ਬਹੁਤ ਘੱਟ ਕੈਲੋਰੀਜ਼ ਹੁੰਦੀਆਂ ਹਨ ਇਸ ਲਈ ਇਹ ਬਹੁਤ ਸਪੀਡ ਨਾਲ ਭਾਰ ਘਟਾਉਣ ਚ ਵੀ ਕੰਮ ਆਉਂਦੇ ਹਨ। ਬੱਚਿਆਂ ਦੇ ਕੱਦ ਕਾਠ ਵਾਸਤੇ, ਬਜ਼ੁਰਗਾਂ ਦੇ ਹਾਜ਼ਮੇਂ ਵਾਸਤੇ ਤੇ ਜਵਾਨਾਂ ਦੀ ਚਮੜੀ, ਵਾਲ, ਦੰਦਾਂ, ਗੁਰਦਿਆਂ ਤੇ ਹੱਡੀਆਂ ਦੇ ਸਹੀ ਤਰਾਂ ਕੰਮ ਕਰਨ ਲਈ ਜ਼ਰੂਰੀ ਹਨ।

Chapan Kaddu

Smmer squas

ਗਰਭਵਤੀ ਔਰਤ ਵਾਸਤੇ ਤਾਂ ਬਹੁਤ ਹੀ ਲਾਹੇਵੰਦ ਹਨ ਬਲਕਿ ਪੇਟ ਚ ਪਲ ਰਹੇ ਬੱਚੇ ਚ ਜਮਾਂਦਰੂ ਨੁਕਸ ਬਣਨ ਤੋਂ ਵੀ ਬਚਾਅ ਕਰਦੇ ਹਨ। ਜੇ ਕੋਈ ਸੀਜ਼ਨ ਭਰ ਚੱਪਣ ਕੱਦੂ ਦੀ ਸਬਜ਼ੀ ਹਰ ਹਫਤੇ ਸਿਰਫ਼ ਇਕ ਦੋ ਵਾਰ ਵੀ ਖਾਂਦਾ ਰਹਿੰਦਾ ਹੈ ਤਾਂ ਅੱਖਾਂ, ਸੇਹਲੀਆਂ, ਬੁੱਲ੍ਹ, ਝਿੰਮਣੇ, ਨਹੁੰ, ਗੱਲ੍ਹਾਂ ਆਦਿ ਨਾਜ਼ਕ ਅੰਗ ਬਹੁਤ ਸੋਹਣੇ ਬਣ ਜਾਂਦੇ ਹਨ। ਔਰਤਾਂ ਦੀ ਕਮਰ ਪਤਲੀ ਕਰਨ ਅਤੇ ਸਰੀਰ ਤੋਂ ਅਣਲੋੜੀਂਦੀ ਚਰਬੀ ਘਟਾਉਣ ‘ਚ ਇਹ ਸਭ ਸਬਜ਼ੀਆਂ ਤੋਂ ਕਾਮਯਾਬ ਸਬਜ਼ੀ ਹੈ। ਜਿਹਨਾਂ ਜਵਾਨ ਮਰਦਾਂ ਨੂੰ ਜਲਦੀ ਸਾਹ ਚੜ੍ਹਦਾ ਹੈ ਤੇ ਸਟੈਮਿਨਾ ਘੱਟ ਹੋਵੇ ਉਨ੍ਹਾਂ ਵਾਸਤੇ ਵੀ ਇਹ ਸਭ ਸਬਜ਼ੀਆਂ ਤੋਂ ਜ਼ਿਆਦਾ ਫਾਇਦੇਮੰਦ ਹੈ।

Chapan Kaddu

Smmer squash 

ਪ੍ਰੰਤੂ ਇਹ ਹਮੇਸ਼ਾ ਘੱਟ ਮਿਰਚ ਮਸਾਲੇ ਨਮਕ ‘ਚ ਬਣਾਉ। ਇਹ ਬਹੁਤੇ ਤਲ ਤੜਕ ਕੇ ਵੀ ਨਹੀਂ ਖਾਣੇ ਚਾਹੀਦੇ ਹਨ। ਬਲਕਿ ਇਹਨਾਂ ਦੀ ਸਬਜ਼ੀ ਥੋੜੀ ਜਿਹੀ ਕੱਚੀ ਹੀ ਰੱਖਣੀ ਚਾਹੀਦੀ ਹੈ। ਇਸ ਸਬਜ਼ੀ ਨਾਲ ਘਿਉ ਮੱਖਣ ਵੀ ਘੱਟ ਵਰਤੋ। ਜਿਹਨਾਂ ਨੇ ਦਵਾਈ ਵਜੋਂ ਖਾਣਾ ਹੋਵੇ ਉਹ ਇਸ ਦਾ ਤੜਕਾ ਪਾਣੀ ਵਿੱਚ ਬਣਾਉਣ ਤੇ ਥੋੜ੍ਹਾ ਪਾਣੀ ਪਾਕੇ ਘੱਟ ਅੱਗ ਤੇ ਹੀ ਪਕਾਉਣ। ਉਹ ਇਸ ‘ਚ ਟਮਾਟਰ, ਅਦਰਕ, ਪਿਆਜ, ਲਸਣ, ਹਿੰਗ, ਜੀਰਾ, ਜੈਫਲ, ਅਜਵੈਣ, ਮੇਥੀ, ਪੀਲੀ ਸਰੋਂ, ਦਾਲਚੀਨੀ, ਅੰਬਚੂਰ, ਨਮਕ, ਹਰੀ ਮਿਰਚ, ਸਾਬਤ ਧਣੀਆ, ਹਰਾ ਧਣੀਆ, ਕਾਲੀ ਮਿਰਚ, ਹਲਦੀ ਤੇ ਲਾਲ ਮਿਰਚ ਵੀ ਥੋੜ੍ਹੇ ਥੋੜ੍ਹੇ ਪਾਉਂਦੀ ਹੈ।

ਸਾਡੇ ਬੇਟੇ ਨਵਤਾਜ ਬੈਂਸ ਨੂੰ ਤਾਂ ਇਹ ਸਬਜ਼ੀ ਬੇਹੱਦ ਪਸੰਦ ਹੈ। ਲੇਕਿਨ ਬਹੁਤੇ ਬੱਚਿਆਂ ਨੂੰ ਟਿੰਡੇ, ਕੱਦੂ, ਪੇਠਾ, ਤੋਰੀ, ਅੱਲ, ਯੁਚਿਨੀ, ਹਲਵਾ ਕੱਦੂ ਆਦਿ ਸਬਜ਼ੀਆਂ ਪਸੰਦ ਨਹੀਂ ਹੁੰਦੀਆਂ ਜਦੋਂ ਕਿ ਸਾਡੇ ਬੱਚੇ ਅਸੀਂ ਬਹੁਤ ਛੋਟੇ ਹੁੰਦਿਆਂ ਹੀ ਅਜਿਹੀਆਂ ਸਬਜ਼ੀਆਂ ਖਾਣ ਲਾ ਲਏ ਸੀ। ਬੱਚਿਆਂ ਨੂੰ ਹਰ ਸਬਜ਼ੀ, ਦਾਲ ਦੇ ਗੁਣ ਵੀ ਅਸੀਂ ਦਸਦੇ ਰਹਿੰਦੇ ਹਾਂ ਤੇ ਉਨ੍ਹਾਂ ਦੇ ਟੈਸਟ ਨੂੰ ਧਿਆਨ ਚ ਰੱਖਕੇ ਵੀ ਸਬਜ਼ੀ, ਦਾਲ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਤੁਸੀਂ ਵੀ ਅਪਣੇ ਬੱਚਿਆਂ ਦੀ ਪਸੰਦ ਦੀ ਸਬਜ਼ੀ ਬਣਾਉਣ ਦੀ ਕੋਸ਼ਿਸ਼ ਕਰੋ ਤੇ ਨਮਕ ਮਿਰਚ ਮਸਾਲੇ ਥੋੜੇ ਥੋੜੇ ਹੀ ਪਾਉਣੇ ਸ਼ੁਰੂ ਕਰੋ। ਜੇ ਤੁਹਾਡੇ ਘਰ ਜਗਾ ਖਾਲੀ ਹੈ ਜਾਂ ਗਮਲੇ ਵੱਡੇ ਹਨ ਤਾਂ ਤੁਸੀਂ ਸਮਰ ਸਕੁਐਸ਼ ਦੇ ਬੀਜ ਅੱਧ ਜਨਵਰੀ ਤੋਂ ਅੱਧ ਮਾਰਚ ਤੱਕ ਬੀਜ ਸਕਦੇ ਹੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement