
ਸਾਲ ਭਰ ਦਾ ਕੰਮ ਇੱਕ ਦਿਨ ਵਿਚ ਕਰਨ ਦੀ ਸਿਰਫ ਕਲਪਨਾ ਕੀਤੀ ਜਾ ਸਕਦੀ ਹੈ...
ਸਿਡਨੀ : ਸਾਲ ਭਰ ਦਾ ਕੰਮ ਇੱਕ ਦਿਨ ਵਿਚ ਕਰਨ ਦੀ ਸਿਰਫ ਕਲਪਨਾ ਕੀਤੀ ਜਾ ਸਕਦੀ ਹੈ ਲੇਕਿਨ ਆਸਟ੍ਰੇਲੀਆ ਦੀ ਇੱਕ ਮਹਿਲਾ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਅਪਣਾ ਸਮਾਂ ਬਚਾਉਣ ਲਈ ਇੱਕ ਦਿਨ ਵਿਚ ਸਾਲ ਭਰ ਦੇ ਲਈ 65 ਕਿਲੋ ਸਬਜ਼ੀਆਂ ਕੱਟ ਦਿੱਤੀਆਂ।
Vegetables
ਇਨ੍ਹਾਂ ਵਿਚ 20 ਕਿਲੋ ਆਲੂ, 15 ਕਿਲੋ ਗਾਜਰ, 15 ਕਿਲੋ ਮਿੱਠੇ ਆਲੂ, ਦਸ ਕਿਲੋ ਟਮਾਟਰ ਅਤੇ 5 ਕਿਲੋ ਦੀ ਹੋਰ ਸਬਜ਼ੀਆਂ ਸ਼ਾਮਲ ਹਨ। ਮਹਿਲਾ ਨੇ ਇਨ੍ਹਾਂ ਪੈਕਟ ਵਿਚ ਪੈਕ ਕਰਕੇ ਫਰਿੱਜ ਵਿਚ ਰੱਖਿਆ। ਜੈਨੀ ਨਾਂ ਦੀ ਔਰਤ ਨੇ ਫਰਿੱਜ ਦੀ ਫ਼ੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਲਿਖਿਆ, ਸਬਜ਼ੀਆਂ ਤਿਆਰ ਹਨ। ਇੱਕ ਸਾਲ ਦੀ ਜ਼ਰੂਰਤ ਦੇ ਬਰਾਬਰ ਲੱਗ ਰਹੀ ਹੈ।
vegetables
ਲੋਕਾਂ ਨੇ ਪੁਛਿਆ ਅਜਿਹਾ ਕਿਉਂ ਕੀਤਾ ਤਾਂ ਉਸ ਨੇ ਕਿਹਾ ਕਿ ਹਰ ਦਿਨ ਰਾਤ ਦਾ ਖਾਣਾ ਬਣਾਉਣ ਤੋਂ ਪਹਿਲਾਂ ਸਬਜ਼ੀਆਂ ਕੱਟਣ ਵਿਚ ਸਮਾਂ ਬਿਤਾਉਣਾ ਪੈਂਦਾ ਸੀ। ਇਸ ਨਾਲ ਉਸ ਦਾ ਸਮਾਂ ਬਰਬਾਦ ਹੁੰਦਾ ਸੀ। ਇਸ ਲਈ ਇੱਕ ਸਾਲ ਦੇ ਲਈ ਸਬਜ਼ੀਆਂ ਕੱਟ ਦਿੱਤੀਆਂ।