
ਪੰਜਾਬ ਸਰਕਾਰ ਨੇ ਸੂਬੇ ਦੇ ਮੈਡੀਕਲ ਕਾਲਜਾਂ ਦੀਆਂ ਫੀਸਾਂ ਵਿਚ ਵਾਜਿਬ ਵਾਧਾ ਕੀਤਾ ਹੈ। ਇਹ ਪ੍ਰਗਟਾਵਾ ਸੂਬੇ ਦੇ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਨੇ ਕੀਤਾ।
ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੂਬੇ ਦੇ ਮੈਡੀਕਲ ਕਾਲਜਾਂ ਦੀਆਂ ਫੀਸਾਂ ਵਿਚ ਵਾਜਿਬ ਵਾਧਾ ਕੀਤਾ ਹੈ। ਉਕਤ ਪ੍ਰਗਟਾਵਾ ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕੀਤਾ। ਸੋਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪਹਿਲਾਂ 2010 ਅਤੇ 2015 ਵਿਚ ਮੈਡੀਕਲ ਕਾਲਜ ਦੀਆਂ ਫੀਸਾਂ ਵਿਚ ਸੋਧ ਕੀਤੀ ਸੀ ਜੋ ਕਿ ਹੁਣ ਕੀਤੇ ਵਾਧੇ ਤੋਂ ਬਹੁਤ ਜ਼ਿਆਦਾ ਸੀ। ਫੀਸ ਵਾਧੇ ਸਬੰਧੀ ਵਿਰੋਧੀ ਧਿਰਾਂ ਵਲੋਂ ਸਿਰਫ ਰਾਜਨੀਤਕ ਲਾਹਾ ਲੈਣ ਲਈ ਬਿਆਨਬਾਜ਼ੀ ਕੀਤੀ ਜਾ ਰਹੀ ਹੈ।
Punjab Govt
ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਨੇ ਆਪਣੇ ਕਾਰਜਕਾਲ ਦੌਰਾਨ 2010 ਵਿਚ ਫੀਸਾਂ ਵਿਚ 98 ਫੀਸਦੀ ਵਾਧਾ ਕੀਤਾ ਸੀ ਅਤੇ 2015 ਵਿਚ 225 ਫੀਸਦੀ ਵਾਧਾ ਕੀਤਾ ਸੀ ਜਦਕਿ ਮੋਜੂਦਾ ਸਰਕਾਰ ਨੇ ਸਿਰਫ 77 ਫੀਸਦੀ ਵਾਧਾ ਕੀਤਾ ਹੈ।
SAD-BJP
ਉਨ੍ਹਾਂ ਕਿਹਾ ਕਿ ਫ਼ੀਸ ਵਿਚ ਕੀਤਾ ਗਿਆ ਵਾਧਾ ਅਤਿ ਲੋੜੀਂਦਾ ਸੀ ਅਤੇ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਡਾਕਟਰ ਕੇ.ਕੇ. ਤਲਵਾਰ ਦੀ ਅਗਵਾਈ ਵਾਲੀ ਡਾਕਟਰੀ ਸਿੱਖਿਆ ਸਬੰਧੀ ਗਠਿਤ ਸਲਾਹਕਾਰ ਕਮੇਟੀ ਵਲੋਂ ਪੂਰੀ ਘੋਖ ਤੋਂ ਬਾਅਦ ਇਹ ਫ਼ੀਸ ਵਾਧੇ ਸਬੰਧੀ ਪੰਜਾਬ ਸਰਕਾਰ ਨੂੰ ਸਿਫਾਰਸ਼ ਕੀਤੀ ਗਈ ਸੀ ਇਸ ਤੋਂ ਇਲਾਵਾ ਸਰਕਾਰ ਦੇ ਵੀ ਧਿਆਨ ਵਿੱਚ ਆਇਆ ਸੀ ਕਿ ਵਧੀ ਹੋਈ ਮਹਿੰਗਾਈ ਕਾਰਨ ਸਰਕਾਰੀ ਮੈਡੀਕਲ ਕਾਲਜ ਤੇ ਵਿੱਤੀ ਬੋਝ ਦਿਨੋ-ਦਿਨ ਵੱਧ ਰਿਹਾ ਸੀ।
Medical Course
ਉਨ੍ਹਾਂ ਕਿਹਾ ਇਕ ਡਾਕਟਰ ਬਣਾਉਣ 'ਤੇ ਸੂਬਾ ਸਰਕਾਰ ਦਾ ਘੱਟੋ-ਘੱਟ 13-14 ਲੱਖ ਰੁਪਏ ਸਲਾਨਾ ਖਰਚ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਿੱਜੀ ਕਾਲਜਾਂ ਵਿੱਚ ਐਮ.ਬੀ.ਬੀ.ਐਸ.ਦੇ ਪੂਰੇ ਕੋਰਸ ਦੀ ਫੀਸ ਸਰਕਾਰੀ ਮੈਡੀਕਲ ਕਾਲਜ ਦੇ ਮੁਕਾਬਲੇ ਕਈ ਗੁਣਾਂ ਜ਼ਿਆਦਾ ਹੈ ਅਤੇ ਸਰਕਾਰ ਨੇ ਇਨ੍ਹਾਂ ਪ੍ਰਾਈਵੇਟ ਮੈਡੀਕਲ ਕਾਲਜ ਦੀਆਂ ਫੀਸਾਂ ਵਿਚ ਇਕਸਾਰਤਾ ਲਿਆਉਣ ਲਈ ਕਈ ਉਪਰਾਲੇ ਕੀਤੇ ਹਨ।
MBBS
ਸੋਨੀ ਨੇ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜ ਵਿੱਚ ਵਧੀਆ ਫੀਸਾਂ ਦੇ ਕੇ ਵਿਦਿਆਰਥੀ 1.50 ਲੱਖ ਰੁਪਏ ਸਲਾਨਾ ਫੀਸ ਦੇ ਕੇ ਕੁਲ 7.80 ਲੱਖ ਰੁਪਏ ਵਿਚ ਸਾਢ਼ੇ ਚਾਰ ਸਾਲ ਦਾ ਕੋਰਸ ਮੁਕੰਮਲ ਕਰ ਲੈਣਗੇ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿੱਜੀ ਮੈਡੀਕਲ ਕਾਲਜਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਤੋਂ ਪਹਿਲਾਂ ਐਮ.ਬੀ.ਬੀ.ਐਸ.ਦੇ ਪੂਰੇ ਕੋਰਸ ਦੀ ਫੀਸ ਪੰਜ ਸਾਲ ਦੀ ਲਈ ਜਾਂਦੀ ਸੀ ਜਿਸ ਨੂੰ ਸਾਡੀ ਸਰਕਾਰ ਨੇ ਠੀਕ ਕਰਦੇ ਹੋਏ ਮੈਡੀਕਲ ਕਾਲਜ ਨੂੰ ਪਾਬੰਦ ਕੀਤਾ ਕਿ ਉਹ ਸਿਰਫ ਸਾਢ਼ੇ ਚਾਰ ਸਾਲ ਦੀ ਹੀ ਫੀਸ ਲੈਣ।
MBBS
ਡਾਕਟਰੀ ਸਿੱਖਿਆ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਗਰੀਬ ਵਿਦਿਆਰਥੀਆਂ ਨੂੰ ਸਿੱਖਿਆ ਹਾਸਲ ਕਰਨ ਨੂੰ ਯਕੀਨੀ ਬਣਾਉਣ ਲਈ ਐਸ.ਸੀ. ਸਕਾਲਰਸ਼ਿਪ ਸਕੀਮ ਚਲਾਈ ਜਾ ਰਹੀ ਹੈ ਜਿਸ ਨਾਲ ਗਰੀਬ ਵਿਦਿਆਰਥੀ ਭਵਿੱਖ ਵਿੱਚ ਡਾਕਟਰ ਬਣਨ ਦਾ ਆਪਣਾ ਸੁਪਨਾ ਸਾਕਾਰ ਕਰ ਸਕਦੇ ਹਨ।
Op Soni
ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਸੂਬੇ ਵਿਚ ਤਿੰਨ ਸਰਕਾਰੀ ਮੈਡੀਕਲ ਕਾਲਜ ਚੱਲ ਰਹੇ ਹਨ ਅਤੇ 2 ਸਾਲਾਂ ਵਿਚ ਤਿੰਨ ਹੋਰ ਨਵੇਂ ਮੈਡੀਕਲ ਕਾਲਜ ਮੁਹਾਲੀ, ਹੁਸ਼ਿਆਰਪੁਰ ਅਤੇ ਕਪੂਰਥਲਾ ਵਿੱਚ ਸ਼ੁਰੂ ਹੋ ਜਾਣਗੇ। ਉਨ੍ਹਾਂ ਕਿਹਾ ਕਿ ਵਧੀਆ ਫੀਸਾਂ ਨਵੇਂ ਸੈਸ਼ਨ ਤੋਂ ਲਾਗੂ ਹੋਣਗੀਆਂ ਅਤੇ ਪਹਿਲਾਂ ਤੋਂ ਡਾਕਟਰੀ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ 'ਤੇ ਇਸ ਫ਼ੀਸ ਵਾਧੇ ਦਾ ਕੋਈ ਅਸਰ ਨਹੀਂ ਹੋਵੇਗਾ।