
ਸ਼ਹਿਰ ਵਿਚ ਹਾਲ ਹੀ ਵਿਚ ਬਦਮਾਸ਼ਾਂ ਵਲੋਂ ਗੋਲੀਆਂ ਚਲਾਉਣ ਦੀਆਂ ਦੋ ਘਟਨਾਵਾਂ ਨੂੰ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਗੰਭੀਰਤਾ ਨਾਲ ਲਿਆ ਹੈ
ਚੰਡੀਗੜ੍ਹ: ਸ਼ਹਿਰ ਵਿਚ ਹਾਲ ਹੀ ਵਿਚ ਬਦਮਾਸ਼ਾਂ ਵਲੋਂ ਗੋਲੀਆਂ ਚਲਾਉਣ ਦੀਆਂ ਦੋ ਘਟਨਾਵਾਂ ਨੂੰ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਗੰਭੀਰਤਾ ਨਾਲ ਲਿਆ ਹੈ ਅਤੇ ਪੁਲਿਸ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਦੋਹਾਂ ਮਾਮਲਿਆਂ ਵਿਚ ਮੁਲਜ਼ਮਾਂ ਨੂੰ ਛੇਤੀ ਗ੍ਰਿਫ਼ਤਾਰ ਕਰਨ ਲਈ ਕਿਹਾ ਹੈ।
Punjab Police
ਪ੍ਰਸ਼ਾਸਕ ਨਾਲ ਬੁਧਵਾਰ ਹੋਈ ਬੈਠਕ ਵਿਚ ਗ੍ਰਹਿ ਸਕੱਤਰ ਅਰੁਣ ਕੁਮਾਰ, ਸਲਾਹਕਾਰ ਮਨੋਜ ਪਰਿੰਦਾ, ਡੀਜੀਪੀ ਸੰਜੇ ਬੈਨੀਵਾਲ, ਐਸਐਸਪੀ ਨਿਲਾਂਬਰੀ ਵਿਜੇ ਜਗਦਲੇ, ਡੀ.ਆਈ.ਜੀ. ਟ੍ਰੈਫ਼ਿਕ ਸ਼ਸਾਂਕ ਅਨੰਦ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ।
punjab police
ਇਸ ਮੌਕੇ ਡੀਜੀਪੀ ਨੇ ਦੱਸਿਆ ਕਿ ਇਸ ਸਾਲ ਹੋਏ 9 ਹਤਿਆ ਦੇ ਮਾਮਲਿਆਂ ਵਿਚ 8 ਮਾਮਲਿਆਂ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਇਸਤੋਂ ਇਲਾਵਾ ਜਨਵਰੀ ਤੋਂ ਲੈ ਕੇ ਮਈ ਤਕ ਸ਼ਹਿਰ ਵਿਚ ਅਪਰਾਧਕ ਵਾਰਦਾਤਾਂ ਵਿਚ ਕਮੀ ਦਰਜ ਕੀਤੀ ਗਈ ਹੈ।
Punjab Police
ਵਾਹਨ ਚੋਰੀ ਦੇ ਮਾਮਲੇ ਵੀ ਪਹਿਲਾਂ ਦੇ ਮੁਕਾਬਲੇ ਘਟੇ ਹਨ। ਡੀਜੀਪੀ ਨੇ ਆਉੇਣ ਵਾਲੇ ਦਿਨਾਂ ਵਿਚ ਪੰਜਾਬ ਅਤੇ ਹਰਿਆਣਾ ਨਾਲ ਅਪਰਾਧ ਨੂੰ ਲੈਕੇ ਹੋਣ ਵਾਲੀ ਬੈਠਕ ਵਾਰੇ ਵੀ ਪ੍ਰਸ਼ਾਸਕ ਨੂੰ ਜਾਣੂ ਕਰਵਾਇਆ।
Punjab police
ਇਸ ਬੈਠਕ ਵਿਚ ਤਿੰਨੇ ਸੂਬਿਆਂ ਵਿਚ ਪੁਲਿਸ ਦੇ ਤਾਲਮੇਲ 'ਤੇ ਜ਼ੋਰ ਦਿਤਾ ਜਾਵੇਗਾ ਅਤੇ ਅਪਰਾਧੀਆਂ ਦੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।