
ਵਿਸ਼ਵ ਭਰ ਚੋਂ ਸਿੱਖਾਂ ਵੱਲੋਂ ਵਿਰੋਧ ਮਗਰੋਂ ਆਇਆ ਕੰਪਨੀ ਦਾ ਸਪਸ਼ਟੀਕਰਨ
ਫੇਸਬੁੱਕ, ਇੰਸਟਾਗ੍ਰਾਮ ਨੇ #Sikh ‘ਤੇ ਲੱਗੀ ਪਾਬੰਦੀ ਨੂੰ ਹਟਾ ਦਿੱਤਾ ਹੈ। ਫੇਸਬੁੱਕ, ਇੰਸਟਾਗ੍ਰਾਮ ਨੇ #Sikh ਨੂੰ Unblock ਕਰ ਦਿੱਤਾ ਹੈ। ਅਤੇ ਕਿਹਾ ਕਿ ਉਹ ਇਸ ਪਾਬੰਦੀ ਲੱਗਣ ਪਿਛਲੇ ਕਾਰਨਾਂ ਦੀ ਉਹ ਘੋਖ ਕਰ ਰਹੇ ਹਨ। ਬੀਤੇ ਕੱਲ੍ਹ ਫੇਸਬੁੱਕ ਵੱਲੋਂ #Sikh ਨੂੰ ਬਲਾਕ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਵਿਸ਼ਵ ਭਰ ਵਿਚ ਵਸਦੇ ਸਿੱਖਾਂ ਅੰਦਰ ਰੋਹ ਦੇਖਣ ਨੂੰ ਮਿਲਿਆ। ਇਸ ਸਬੰਧੀ ਕੁੱਝ ਘੰਟਿਆਂ ਅੰਦਰ ਫੇਸਬੁੱਕ, ਇੰਸਟਾਗ੍ਰਾਮ ਅਤੇ ਟਵਿਟਰ 'ਤੇ #Sikh ਲਿਖਦਿਆਂ ਇਸ ਪਾਬੰਦੀ ਖਿਲਾਫ ਪੋਸਟਾਂ ਪਾਈਆਂ ਗਈਆਂ। ਇਸ ਮਗਰੋਂ ਇੰਸਟਾਗ੍ਰਾਮ ਨੇ ਇਸ ਪਾਬੰਦੀ ਨੂੰ ਹਟਾਉਂਦਿਆਂ ਕਿਹਾ ਕਿ ਇਸ ਪਾਬੰਦੀ ਲੱਗਣ ਪਿਛਲੇ ਕਾਰਨਾਂ ਦੀ ਉਹ ਘੋਖ ਕਰ ਰਹੇ ਹਨ ਅਤੇ ਫੇਸਬੁੱਕ ਉੱਤੇ ਵੀ ਇਸ ਨੂੰ ਦਰੁਸਤ ਕਰ ਦਿੱਤਾ ਜਾਵੇਗਾ।
File
ਦੱਸ ਦਈਏ ਕਿ ਫੇਸਬੁੱਕ ਅਤੇ ਇੰਸਟਾਗ੍ਰਾਮ, ਦੋਵੇਂ ਅਦਾਰੇ ਮਾਰਕ ਜ਼ੁਕਰਬਰਗ ਦੇ ਹਨ। ਇਹ ਪਾਬੰਦੀਆਂ ਦਾ ਇਹਨਾਂ ਦਿਨਾਂ ਵਿਚ ਲੱਗਣਾ ਸਿੱਖ ਮਨਾਂ ਅੰਦਰ ਹੋਰ ਵੀ ਕਈ ਸਵਾਲ ਖੜ੍ਹੇ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਜੂਨ ਦੇ ਪਹਿਲੇ ਹਫਤੇ ਨੂੰ 'ਘੱਲੂਘਾਰਾ ਜੂਨ 1984' ਵਜੋਂ ਯਾਦ ਕੀਤਾ ਜਾਂਦਾ ਹੈ ਜਦੋਂ ਭਾਰਤ ਦੀ ਫੌਜ ਨੇ ਸਿੱਖਾਂ ਦੇ ਕੇਂਦਰੀ ਧਾਰਮਕ ਸਥਾਨ ਦਰਬਾਰ ਸਾਹਿਬ, ਅੰਮ੍ਰਿਤਸਰ 'ਤੇ ਹਮਲਾ ਕਰਕੇ ਸਿੱਖ ਨਸਲਕੁਸ਼ੀ ਕੀਤੀ ਸੀ।
Sikh
ਇਹਨਾਂ ਦਿਨਾਂ ਵਿਚ ਸਿੱਖਾਂ ਵੱਲੋਂ ਸੋਸ਼ਲ ਮੀਡੀਆ ਅਦਾਰਿਆਂ 'ਤੇ ਇਸ ਹਮਲੇ ਨਾਲ ਸਬੰਧਿਤ ਪੋਸਟਾਂ ਦਾ ਹੜ੍ਹ ਆਇਆ ਹੁੰਦਾ ਹੈ। ਬਹੁਤਾਤ ਸਿੱਖਾਂ ਨੂੰ ਇਸ ਪਿੱਛੇ ਭਾਰਤ ਸਰਕਾਰ ਦੀਆਂ ਅਜੇਂਸੀਆਂ ਦਾ ਹੱਥ ਲਗਦਾ ਹੈ। ਅੰਗਰੇਜ਼ੀ ਕਵਿਤਾਵਾਂ ਲਿਖਣ ਵਿਚ ਨਾਮਣਾ ਖੱਟਣ ਵਾਲੀ ਰੂਪੀ ਕੌਰ ਨੇ ਇਸ ਪਾਬੰਦੀ ਨੂੰ ਫੇਸਬੁੱਕ ਦਾ ਬੋਲਣ ਦੀ ਅਜ਼ਾਦੀ ਬਾਰੇ ਦੋਗਲਾਪਣ ਦੱਸਦਿਆਂ ਟਵੀਟ ਕੀਤਾ।
Facebook
ਉਹਨਾਂ ਲਿਖਿਆ, "ਜ਼ੁਕਰਬਰਗ ਕਹਿੰਦਾ ਹੈ ਕਿ ਫੇਸਬੁੱਕ ਦੇ ਸਿਧਾਂਤ ਉਸਨੂੰ ਟਰੰਪ ਦੇ ਹਿੰਸਾ ਭੜਕਾਉਣ ਅਤੇ ਨਫਰਤ ਫੈਲਾਉਣ ਵਾਲੀਆਂ ਪੋਸਟਾਂ 'ਤੇ ਪਾਬੰਦੀ ਲਾਉਣ ਤੋਂ ਵਰਜਦਾ ਹੈ; ਪਰ ਜਦੋਂ ਸਿੱਖ 1984 ਵਿਚ ਹੋਏ ਜ਼ੁਲਮਾਂ ਖਿਲਾਫ ਅਵਾਜ਼ ਚੁੱਕਦੇ ਹਨ ਤਾਂ ਸਿੱਖ ਹੈਸ਼ਟੈਗ ਨੂੰ ਬਲੋਕ ਕਰ ਦਿੱਤਾ ਜਾਂਦਾ ਹੈ।" ਇੰਸਟਾਗ੍ਰਾਮ ਦੇ ਮੁਖੀ ਐਡਮ ਮੌਸਰੀ ਨੇ ਰੂਪੀ ਕੌਰ ਦੇ ਟਵੀਟ ਦਾ ਜਵਾਬ ਦਿੰਦਿਆਂ ਕਿਹਾ, "ਪਤਾ ਨਹੀਂ, ਇੱਥੇ ਕੀ ਚੱਲ ਰਿਹਾ ਹੈ, ਪਰ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ ਅਤੇ ਛੇਤੀ ਹੀ ਪਤਾ ਲਗਾ ਲਵਾਂਗੇ।
Sikh
ਇਸ ਬਾਰੇ ਸੁਚੇਤ ਕਰਨ ਲਈ ਧੰਨਵਾਦ।" ਉਹਨਾਂ ਇਕ ਹੋਰ ਜਵਾਬ ਦਿੰਦਿਆਂ ਕਿਹਾ, "ਪਤਾ ਨਹੀਂ ਸਿੱਖ ਹੈਸ਼ਟੈਗ #Sikh ਕਿਵੇਂ ਬਲੋਕ ਹੋਇਆ। ਹੁਣ ਇਸ ਨੂੰ ਇੰਸਟਾਗ੍ਰਾਮ ਤੋਂ ਅਨਬਲੋਕ ਕਰ ਦਿੱਤਾ ਗਿਆ ਹੈ, ਅਸੀਂ ਫੇਸਬੁੱਕ ਤੋਂ ਅਨਬਲੋਕ ਕਰਨ ਲਈ ਕੰਮ ਕਰ ਰਹੇ ਹਾਂ ਅਤੇ ਇਹ ਸਭ ਕਿਵੇਂ ਹੋਇਆ ਇਸ ਦੀ ਵੀ ਜਾਂਚ ਕਰ ਰਹੇ ਹਾਂ।"
Instagram
ਸਿੱਖ ਹੈਸ਼ਟੈਗ #Sikh ਨੂੰ ਬਲੋਕ ਕਰਨ ਬਾਰੇ ਲੋਕ ਟਿੱਪਣੀਆਂ ਕਰ ਰਹੇ ਹਨ ਕਿ ਇਹ ਇਕ ਧਾਰਮਿਕ ਅਤੇ ਕੌਮੀ ਪਛਾਣ 'ਤੇ ਹਮਲਾ ਹੈ ਅਤੇ ਇਕ ਪਛਾਣ ਨੂੰ ਸਮਾਜਕ ਤੌਰ 'ਤੇ ਬਦਨਾਮ ਕਰਨ ਬਰਾਬਰ ਹੈ। ਕਈਆਂ ਨੇ ਇਸ ਨੂੰ ਨਸਲਕੁਸ਼ੀ ਵਰਗਾ ਅਹਿਸਾਸ ਦੱਸਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।