ਹਾਲੇ ਵੀ ਨਹੀਂ ਟਲਿਆ ਟਿਡੀ ਦਲ ਦਾ ਖ਼ਤਰਾ, ਹੁਣ ਇਸ ਰਸਤੇ ਰਾਹੀਂ ਹੋ ਸਕਦੈ ਹਮਲਾ
Published : Jun 4, 2020, 6:42 pm IST
Updated : Jun 4, 2020, 6:42 pm IST
SHARE ARTICLE
Photo
Photo

ਕਰੋਨਾ ਸੰਕਟ ਦੇ ਵਿਚ ਹੀ ਹੁਣ ਦੇਸ਼ ਦੇ ਕਈ ਸੂਬਿਆਂ ਵਿਚ ਟਿੱਡੀ ਦਲ ਦਾ ਖਤਰਾ ਮੰਡਰਾ ਰਿਹਾ ਹੈ।

ਪਠਾਨਕੋਟ : ਕਰੋਨਾ ਸੰਕਟ ਦੇ ਵਿਚ ਹੀ ਹੁਣ ਦੇਸ਼ ਦੇ ਕਈ ਸੂਬਿਆਂ ਵਿਚ ਟਿੱਡੀ ਦਲ ਦਾ ਖਤਰਾ ਮੰਡਰਾ ਰਿਹਾ ਹੈ। ਪੰਜਾਬ ਵਿਚ ਵੀ ਹੁਣ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਪਾਕਿਸਤਾਨ ਨਾਲ ਲਗਦੇ ਬਮਿਆਲ ਸੈਕਟਰ ਦੀ 60 ਕਿਲੋਮੀਟਰ ਦੀ ਸਰਹੱਦ ਤੋਂ ਵੀ ਟਿੱਡੀ ਦਲ ਦਾਖਲ ਹੋ ਸਕਦਾ ਹੈ। ਇਸ ਦੇ ਨਾਲ ਹੀ ਟਿੱਡੀ ਦਲ ਦੇ ਹਮਲੇ ਤੇ ਕਾਬੂ ਪਾਉਂਣ ਲਈ ਖੇਤੀਬਾੜੀ ਅਤੇ ਬਾਨੀ ਵਿਭਾਗ ਸਮੇਤ ਹੋਰ ਕਈ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਗਿਆ ਹੈ।  

FileFile

ਇਸ ਤੋਂ ਇਲਾਵਾ ਸਰਹੱਦੀ ਇਲਾਕਿਆਂ ਦੇ ਕਿਸਾਨਾਂ ਨੂੰ ਇਨ੍ਹਾਂ ਟਿੱਡੀ ਦਲ ਤੋਂ ਰਾਹਤ ਪਾਉਂਣ ਲਈ ਕੀਟਨਾਸ਼ਕਾਂ ਦਾ ਛੜਕਾਅ ਕਰਨ ਲਈ ਕਿਹਾ ਜਾ ਰਿਹਾ ਹੈ। ਦੱਸ ਦੱਈਏ ਕਿ ਖੇਤੀਬਾੜੀ ਅਤੇ ਬਾਗਬਾਨੀ ਵਿਭਾਗ  ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਇਹ ਟਿੱਡੀਆਂ ਬਮਿਆਲ ਸੈਕਟਰ ਰਾਹੀਂ ਦਾਖਲ ਹੋਈਆਂ ਤਾਂ ਇਸ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਲੀਚੀ ਅਤੇ ਅੰਬਾਂ ਦੀ ਫ਼ਸਲ ਨੂੰ ਹੋਣ ਵਾਲਾ ਹੈ।

FileFile

ਜ਼ਿਕਰਯੋਗ ਹੈ ਕਿ ਜ਼ਿਲੇ ਵਿਚ 15 ਹਜ਼ਾਰ ਏਕੜ ਦੀ ਲੀਚੀ ਦੀ ਫਸਲ ਹੈ। ਜਿਸ ਨਾਲ ਕਿ ਸਲਾਨਾ 300 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਟਿੱਡੀ ਦਲ ਅੰਬਾਂ ਅਤੇ ਹੋਰ ਕਈ ਪ੍ਰਕਾਰ ਦੀਆਂ ਫਸਲਾਂ ਅਤੇ ਸਬਜੀਆਂ ਨੂੰ ਨਸ਼ਟ ਕਰ ਦੇਵੇਗਾ।

FileFile

ਇਸ ਤੋਂ ਪਹਿਲਾਂ ਟਿੱਡੀ ਦਲ ਵੱਲੋਂ ਸੋਮਵਾਰ ਨੂੰ ਫਾਜ਼ਿਲਕਾ ਦੇ ਪਿੰਡ ਬਹਿਕ ਤੇ ਹਮਲਾ ਕੀਤਾ ਗਿਆ ਅਤੇ ਟਿਡੀ ਦਲ ਵੱਲੋਂ ਹਰੇ-ਚਾਰੇ ਦੀ ਫਸਲ ਨੂੰ ਤਬਾਹ ਕਰ ਦਿੱਤਾ ਗਿਆ। ਦੱਸਣ ਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਟਿੱਡੀ ਦਲ ਨੇ ਫਾਜ਼ਿਲਕਾ ਅਤੇ ਅਬੋਹਰ ਤੇ ਹਮਲਾ ਕੀਤਾ ਸੀ। 

FileFile

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM
Advertisement