1500 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ASI , ਥਾਣੇ 'ਚ ਡੱਕੇ ਆਟੋ ਨੂੰ ਛੱਡਣ ਬਦਲੇ ਲਏ ਸਨ ਪੈਸੇ

By : KOMALJEET

Published : Jun 4, 2023, 9:56 am IST
Updated : Jun 4, 2023, 10:10 am IST
SHARE ARTICLE
Punjab News
Punjab News

ਮੌਕੇ ਤੋਂ ASI ਗੁਰਮੀਤ ਸਿੰਘ ਤੋਂ ਪੈਸੇ ਹੋਏ ਬਰਾਮਦ, ਵੀਡੀਉ ਵਾਇਰਲ ਹੋਣ ਮਗਰੋਂ ਕੀਤਾ ਮੁਅੱਤਲ 

ਲੁਧਿਆਣਾ: ਲੁਧਿਆਣਾ 'ਚ ਲੋਕਾਂ ਨੇ ਰਿਸ਼ਵਤ ਲੈਣ ਵਾਲੇ ਏ.ਐਸ.ਆਈ. ਨੂੰ ਰੰਗੇ ਹੱਥੀਂ ਕਾਬੂ ਕੀਤਾ। ਪੁਲਿਸ ਮੁਲਾਜ਼ਮ ਆਟੋ ਚਾਲਕ ਤੋਂ 1500 ਰੁਪਏ ਰਿਸ਼ਵਤ ਲੈ ਰਿਹਾ ਸੀ। ਲੋਕਾਂ ਨੇ ਰਿਸ਼ਵਤ ਦੇ ਪੈਸੇ ਫੋਟੋਸਟੇਟ ਕਰਵਾ ਲਏ ਸਨ। ਲੋਕਾਂ ਨੇ ਕੈਮਰਿਆਂ ਦੇ ਸਾਹਮਣੇ ਪੁਲਿਸ ਅਧਿਕਾਰੀ ਦੀ ਕਾਰ 'ਚੋਂ 1500 ਰੁਪਏ ਬਰਾਮਦ ਕੀਤੇ। ਰਿਸ਼ਵਤ ਲੈਣ ਦੀ ਇਕ ਵੀਡੀਉ ਸਾਹਮਣੇ ਆਉਣ ਤੋਂ ਬਾਅਦ ਐਸ.ਐਸ.ਪੀ. ਨਵਨੀਤ ਸਿੰਘ ਬੈਂਸ ਨੇ ਪੁਲਿਸ ਅਧਿਕਾਰੀ ਨੂੰ ਮੁਅੱਤਲ ਕਰ ਦਿਤਾ ਹੈ। ਏ.ਐਸ.ਆਈ.ਗੁਰਮੀਤ ਸਿੰਘ ਥਾਣਾ ਸੁਧਾਰ ਵਿਚ ਤਾਇਨਾਤ ਸਨ।

ਦਰਅਸਲ ਆਟੋ ਚਾਲਕ ਨੇ ਪੁਲਿਸ ਮੁਲਾਜ਼ਮ ਗੁਰਮੀਤ ਸਿੰਘ 'ਤੇ ਦੋਸ਼ ਲਗਾਇਆ ਕਿ ਉਸ ਨੇ ਆਟੋ ਛੱਡਣ ਤੋਂ ਕੁਝ ਦਿਨ ਪਹਿਲਾਂ ਉਸ ਨੂੰ 2500 ਰੁਪਏ ਦਿਤੇ ਸਨ। ਹੁਣ ਫਿਰ ਪੁਲਿਸ ਮੁਲਾਜ਼ਮ ਉਸ ਤੋਂ 2500 ਰੁਪਏ ਮੰਗ ਰਿਹਾ ਸੀ ਪਰ ਉਸ ਨੇ 1500 ਰੁਪਏ ਇਕੱਠੇ ਕਰ ਕੇ ਉਸ ਨੂੰ ਦੇ ਦਿਤੇ। ਆਟੋ ਚਾਲਕ ਨੇ ਸਮਾਜ ਸੇਵੀ ਦੀ ਮਦਦ ਨਾਲ ਏ.ਐਸ.ਆਈ. ਨੂੰ ਰਿਸ਼ਵਤ ਵਜੋਂ ਦਿਤੇ ਕਰੰਸੀ ਨੋਟਾਂ ਦੀ ਫ਼ੋਟੋ ਕਾਪੀ ਕਰ ਲਈ। ਇਸ ਦੌਰਾਨ ਉਨ੍ਹਾਂ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ। ਅਧਿਕਾਰੀਆਂ ਨੇ ਏ.ਐਸ.ਆਈ. ਤੋਂ ਨੋਟ ਬਰਾਮਦ ਕੀਤੇ।

ਇਹ ਵੀ ਪੜ੍ਹੋ: ਕੈਲੀਫ਼ੋਰਨੀਆ ਸੈਨੇਟ ਨੇ ਪਾਸ ਕੀਤਾ ਮੋਟਰਸਾਈਕਲ ਚਲਾਉਣ ਵੇਲੇ ਸਿੱਖਾਂ ਨੂੰ ਹੈਲਮੇਟ ਪਾਉਣ ਤੋਂ ਛੋਟ ਦੇਣ ਵਾਲਾ ਬਿੱਲ 

ਪੁਲਿਸ ਅਨੁਸਾਰ ਹਲਵਾਰਾ ਦੇ ਪ੍ਰਿਤਪਾਲ ਸਿੰਘ ਨੇ ਕਰੀਬ ਦੋ ਸਾਲ ਪਹਿਲਾਂ ਅਪਣਾ ਆਟੋ ਇਕ ਵਿਅਕਤੀ ਨੂੰ ਵੇਚਿਆ ਸੀ। ਖਰੀਦਦਾਰ ਨੇ ਪ੍ਰਿਤਪਾਲ ਸਿੰਘ ਨੂੰ ਇਕ ਚੈਕ ਦਿਤਾ ਜੋ ਖਾਤੇ ਵਿਚ ਪੈਸੇ ਨਾ ਹੋਣ ਕਾਰਨ ਬਾਊਂਸ ਹੋ ਗਿਆ। ਇਹ ਮਹਿਸੂਸ ਕਰਦੇ ਹੋਏ ਕਿ ਉਸ ਨਾਲ ਧੋਖਾ ਹੋਇਆ ਹੈ, ਪ੍ਰਿਤਪਾਲ ਨੇ ਸੁਥਰਾ ਪੁਲਿਸ ਸਟੇਸ਼ਨ 'ਤੇ ਸ਼ਿਕਾਇਤ ਦਰਜ ਕਰਵਾਈ, ਪਰ ਕੋਈ ਫ਼ਾਇਦਾ ਨਹੀਂ ਹੋਇਆ। ਪ੍ਰਿਤਪਾਲ ਨੇ ਅਪਣੇ ਆਟੋ ਨੂੰ ਹਲਵਾਰਾ ਦੀਆਂ ਸੜਕਾਂ 'ਤੇ ਚਲਦਾ ਦੇਖਿਆ, ਜਦੋਂ ਉਸ ਨੇ ਆਟੋ ਚਾਲਕ ਨੂੰ ਰੋਕਿਆ ਤਾਂ ਦੇਖਿਆ ਕਿ ਉਕਤ ਵਿਅਕਤੀ ਅੱਗੇ ਵਾਹਨ ਵੇਚ ਚੁੱਕਾ ਹੈ।

ਪ੍ਰਿਤਪਾਲ ਆਟੋ ਅਤੇ ਡਰਾਈਵਰ ਨਾਲ ਥਾਣਾ ਸੁਧਾਰ ਵਿਖੇ ਪਹੁੰਚ ਗਿਆ। ਇਥੇ ਏ.ਐਸ.ਆਈ. ਗੁਰਮੀਤ ਸਿੰਘ ਨੂੰ ਮਿਲਿਆ, ਜਿਸ ਨੇ ਗੱਡੀ ਦਾ ਕਬਜ਼ਾ ਦਿਵਾਉਣ ਬਦਲੇ 2500 ਰੁਪਏ ਰਿਸ਼ਵਤ ਦੀ ਮੰਗ ਕੀਤੀ। ਜਿਸ ਦੀ ਅਦਾਇਗੀ ਪ੍ਰਿਤਪਾਲ ਵਲੋਂ ਕੀਤੀ ਗਈ। ਬਾਅਦ ਵਿਚ ਏ.ਐਸ.ਆਈ. ਨੇ 2500 ਰੁਪਏ ਹੋਰ ਮੰਗੇ। ASI ਦਾ ਸਟਿੰਗ ਆਪ੍ਰੇਸ਼ਨ ਕਰ ਕੇ ਲੋਕਾਂ ਨੇ ਉਸ ਨੂੰ ਰੰਗੇ ਹੱਥੀਂ ਫੜਿਆ।

ਲੁਧਿਆਣਾ ਰੇਂਜ ਦੇ ਆਈ.ਜੀ. ਕੌਸਤੁਭ ਸ਼ਰਮਾ ਨੇ ਕਿਹਾ ਕਿ ਮਾਮਲਾ ਗੰਭੀਰ ਹੈ। ਰਿਸ਼ਵਤਖੋਰੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਏ.ਐਸ.ਆਈ. ਨੂੰ ਤੁਰਤ ਪ੍ਰਭਾਵ ਨਾਲ ਮੁਅੱਤਲ ਕਰ ਦਿਤਾ ਗਿਆ ਹੈ। ਐਸ.ਪੀ. ਹੈੱਡਕੁਆਰਟਰ ਮਾਮਲੇ ਦੀ ਜਾਂਚ ਕਰ ਰਹੇ ਹਨ।

1500 ਦੀ ਰਿਸ਼ਵਤ ਲੈਂਦਾ ASI ਕਾਬੂ, ਚੋਰੀ ਹੋਏ ਆਟੋ ਦੀ ਕਾਰਵਾਈ ਬਦਲੇ ਗਰੀਬ ਤੋਂ ਲਏ ਪੈਸੇ, ਦੇਖੋ ਫਿਰ ਕਿਵੇਂ ਲੋਕਾਂ ਨੇ ਕਢਵਾਏ ਨੋਟ?

 

Location: India, Punjab

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement