
ਇਥੇ ਦੱਸਣਯੋਗ ਹੈ ਕਿ ਇਸ ਦਾ ਸੋਸ਼ਲ ਮੀਡੀਆ 'ਤੇ ਲਗਾਤਾਰ...
ਲੁਧਿਆਣਾ: ਲੁਧਿਆਣਾ ਵਿਖੇ ਕੁਝ ਸਮਾਜ ਸੇਵੀ ਸੰਸਥਾਵਾਂ ਵੱਲੋਂ ਮਿਲ ਕੇ ਗੁਰੂ ਨਾਨਕ ਮੋਦੀਖ਼ਾਨੇ ਦੀ ਸ਼ੁਰੂਆਤ ਕੀਤੀ ਗਈ ਸੀ। ਇਥੇ ਸਸਤੀ ਦਵਾਈਆਂ ਮੁਹਈਆ ਕਰਵਾਈਆਂ ਜਾਂਦੀਆਂ ਹਨ ਅਤੇ ਫੈਕਟਰੀ ਕੀਮਤਾਂ 'ਤੇ ਲੋਕਾਂ ਨੂੰ ਇਹ ਦਵਾਈਆਂ ਦਿੱਤੀਆਂ ਜਾਂਦੀਆਂ ਹਨ।
Balwinder Singh Jindu
ਇਥੇ ਦੱਸਣਯੋਗ ਹੈ ਕਿ ਇਸ ਦਾ ਸੋਸ਼ਲ ਮੀਡੀਆ 'ਤੇ ਲਗਾਤਾਰ ਪ੍ਰਚਾਰ ਹੋ ਰਿਹਾ ਹੈ, ਜਿਸ ਦਾ ਮੈਡੀਕਲ ਐਸੋਸੀਏਸ਼ਨ ਨੇ ਵਿਰੋਧ ਕਰ ਦਿੱਤਾ ਹੈ ਅਤੇ ਦਵਾਖ਼ਾਨੇ ਦੇ ਪ੍ਰਬੰਧਕ ਬਲਜਿੰਦਰ ਜਿੰਦੂ 'ਤੇ ਮਾਮਲਾ ਦਰਜ ਕਰਵਾਉਣ ਦੀਆਂ ਧਮਕੀਆਂ ਦੇ ਰਹੇ ਹਨ। ਹੁਣ ਉਹਨਾਂ ਨੇ ਫਿਰ ਲਾਈਵ ਹੋ ਕੇ ਲੋਕਾਂ ਦਾ ਅਤੇ ਚੈਨਲਾਂ ਦਾ ਧੰਨਵਾਦ ਕੀਤਾ ਕਿ ਚੈਨਲਾਂ ਨੇ ਉਹਨਾਂ ਦੀ ਗੱਲ ਸੁਣੀ ਤੇ ਸੱਚ ਲੋਕਾਂ ਦੇ ਸਾਹਮਣੇ ਰੱਖਣ ਦਾ ਮੌਕਾ ਦਿੱਤਾ।
Balwinder Singh Jindu
ਜਿੰਨਾ ਸੰਗਤ ਵੱਲੋਂ ਪਿਆਰ ਮਿਲਿਆ ਹੈ ਉਹ ਵੀ ਤਾਰੀਫ ਦੇ ਕਾਬਲ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਲੜਾਈ ਕਿਸੇ ਵਿਅਕਤੀ ਨਾਲ ਨਹੀਂ ਸਗੋਂ ਦਵਾਈਆਂ ਦੀਆਂ ਜ਼ਿਆਦਾ ਕੀਮਤਾਂ ਤੇ ਹੈ। ਲੋਕਾਂ ਨਾਲ ਹੋ ਰਹੀ ਲੁੱਟ ਨਾਲ ਹੈ। ਉਹਨਾਂ ਨੇ ਉਹਨਾਂ ਲੋਕਾਂ ਤੋਂ ਮੁਆਫ਼ੀ ਮੰਗੀ ਹੈ ਜੋ ਅਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰਦੇ ਹਨ। ਉਹਨਾਂ ਦਾ ਮਕਸਦ ਕਿਸੇ ਦਾ ਦਿਲ ਦੁਖਾਉਣਾ ਨਹੀਂ ਹੈ।
Balwinder Singh Jindu
ਉਹਨਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਜੇ ਹੁਣ ਇਹ ਲੜਾਈ ਸ਼ੁਰੂ ਹੋ ਚੁੱਕੀ ਹੈ ਤਾਂ ਉਹ ਇਸ ਵਿਚ ਉਹਨਾਂ ਦਾ ਪੂਰਾ ਸਾਥ ਦੇਣ। ਪੰਜਾਬ ਦੇ ਹੈਲਥ ਮੰਤਰੀ ਦਾ ਉਹ ਦਿਲ ਤੋਂ ਧੰਨਵਾਦ ਕਰਦੇ ਹਨ ਕਿ ਉਹਨਾਂ ਨੇ ਇਸ ਗੱਲ ਨੂੰ ਗੰਭੀਰਤਾ ਨਾਲ ਲਿਆ ਹੈ ਤੇ ਉਸ ਤੇ ਵਿਚਾਰ ਕਰਨ ਬਾਰੇ ਸੋਚਿਆ ਹੈ। ਇਸ ਨੇਕ ਕੰਮ ਵਿਚ ਪੰਜਾਬ ਦੀ ਨੌਜਵਾਨ ਪੀੜ੍ਹੀ ਵੀ ਉਹਨਾਂ ਦੇ ਨਾਲ ਹੈ। ਹੁਣ ਦਵਾਈਆਂ ਲੈਣ ਵਾਲਿਆਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ ਤੇ ਉਤੋਂ ਇੰਨੀ ਗਰਮੀ।
Guru Nanak Modikhana
ਉੱਥੇ ਕੋਈ ਸੰਗਤਾਂ ਦੇ ਬੈਠਣ ਲਈ ਵੀ ਕੋਈ ਜਗ੍ਹਾ ਨਹੀਂ ਹੈ। ਪਰ ਉਹ ਇਸ ਪ੍ਰਤੀ ਵੀ ਵਿਚਾਰ ਚਰਚਾ ਕਰ ਰਹੇ ਹਨ ਕਿ ਸੰਗਤਾਂ ਨੂੰ ਤੰਗੀ ਨਾ ਹੋਵੇ ਤੇ ਉਹਨਾਂ ਦੇ ਬੈਠਣ ਆਦਿ ਦਾ ਪ੍ਰਬੰਧ ਜਲਦ ਤੋਂ ਜਲਦ ਕੀਤਾ ਜਾਵੇ। ਇਸ ਦੇ ਨਾਲ ਹੀ ਉਹਨਾਂ ਨੇ ਲੁਧਿਆਣੇ ਵਿਚ 3 ਕੈਮਿਸਟ ਵਾਲਿਆਂ ਨੂੰ ਬੇਨਤੀ ਕੀਤੀ ਹੈ ਜੋ ਕਿ ਅਪਣਾ ਕੰਮ ਇਮਾਨਦਾਰੀ ਨਾਲ ਕਰਦੇ ਹਨ ਕਿ ਉਹ ਉਹਨਾਂ ਤੋਂ ਦਵਾਈ ਮੰਗਵਾਉਣਗੇ ਪਰ ਉਹ ਕੰਟਰੋਲ ਰੇਟ ਤੇ ਇਹਨਾਂ ਨੂੰ ਸੇਲ ਕਰਨ।
Guru Nanak Modikhana
ਉਹਨਾਂ ਦੀ ਕਮਾਈ ਜਿੰਨੀ ਵੀ ਹੋਈ ਉਹ ਉਹਨਾਂ ਦੀ ਜੇਬ ਵਿਚ ਸਭ ਤੋਂ ਪਹਿਲਾਂ ਪਹੁੰਚਦੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਹ ਉਸ ਕੈਮਿਸਟ ਦੀ ਪ੍ਰਮੋਸ਼ਨ ਕਰਨਗੇ ਤੇ ਉਹਨਾਂ ਦੀ ਇਮਾਨਦਾਰੀ ਬਾਰੇ ਸਾਰੀ ਸੰਗਤ ਨੂੰ ਵੀ ਦੱਸਣਗੇ। ਹੁਣ ਨੌਜਵਾਨ ਤੇ ਹੋਰ ਲੋਕ ਸੁਚੇਤ ਹੋ ਚੁੱਕੇ ਹਨ ਤੇ ਉਹ ਕੈਮਿਸਟ ਜਾਂ ਮੈਡੀਕਲ ਤੇ ਜਾ ਕੇ ਉਹਨਾਂ ਨੂੰ ਸਵਾਲ ਕਰਦੇ ਹਨ ਕਿ ਉਹ ਕਿਹੜੀ ਦਵਾਈ ਲਿਖ ਕੇ ਦੇ ਰਹੇ ਹਨ, ਅਜਿਹਾ ਕਰਨਾ ਉਹਨਾਂ ਲਈ ਹੀ ਫ਼ਾਇਦੇਮੰਦ ਹੈ ਕਿਉਂ ਕਿ ਅਪਣਾ ਬਚਾਅ ਆਪ ਹੀ ਕਰਨਾ ਪਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।